ਹਿਮਾਚਲ ਪ੍ਰਦੇਸ਼ 'ਚ ਭਿਆਨਕ ਹਾਦਸਾ: ਸੜਕ ਤੋਂ 200 ਫੁੱਟ ਹੇਠਾਂ ਡਿੱਗੀ ਕਾਰ, ਮਾਂ-ਧੀ ਸਮੇਤ 4 ਦੀ ਮੌਤ
ਹਾਦਸੇ 'ਚ ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 52 ਸਾਲਾ ਅਮਰਾ ਦੇਵੀ ਪਤਨੀ ਦੇਵ ਰਾਜ (ਨਿਵਾਸੀ ਗੱਟਾਧਾਰ), 14 ਸਾਲਾ ਆਰਾਧਿਆ ਪੁੱਤਰੀ ਦੇਵ ਰਾਜ, 14 ਸਾਲਾ ਪ੍ਰਿਅੰਕਾ ਪੁੱਤਰੀ ਦੀਪ ਰਾਮ (ਨਿਵਾਸੀ ਉੱਚਾ ਟਿੱਕਰ) ਤੇ 62 ਸਾਲਾ ਸੱਜਣ ਸਿੰਘ ਪੁੱਤਰ ਥਪਲੂ ਰਾਮ (ਨਿਵਾਸੀ ਕਾਜਵਾ) ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
Publish Date: Mon, 04 May 2026 04:33 PM (IST)
Updated Date: Mon, 04 May 2026 04:36 PM (IST)
ਜਾਗਰਣ ਸੰਵਾਦਦਾਤਾ, ਨਾਹਨ : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ 'ਚ ਇਕ ਦਰਦਨਾਕ ਕਾਰ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਸ੍ਰੀ ਰੇਣੁਕਾਜੀ ਵਿਧਾਨ ਸਭਾ ਖੇਤਰ ਦੇ ਸੰਗੜਾਹ ਉਪਮੰਡਲ ਦੇ ਪੁਲਾਨੀ 'ਚ ਸੋਮਵਾਰ ਦੁਪਹਿਰ ਇਕ ਕਾਰ ਕਰੀਬ 200 ਫੁੱਟ ਹੇਠਾਂ ਖੱਡ 'ਚ ਜਾ ਡਿੱਗੀ। ਹਾਦਸੇ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਲਕ ਨੂੰ ਗੰਭੀਰ ਹਾਲਤ 'ਚ ਨਾਹਨ ਹਸਪਤਾਲ ਰੈਫਰ ਕੀਤਾ ਗਿਆ ਹੈ।
ਸੰਗੜਾਹ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਕਾਰ ਨੰਬਰ HP 79-2756 ਪੁਲਾਨੀ 'ਚ ਸੜਕ ਤੋਂ ਕਰੀਬ 200 ਫੁੱਟ ਹੇਠਾਂ ਰੁੜ੍ਹ ਗਈ।
ਹਾਦਸੇ 'ਚ ਮਾਂ-ਧੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 52 ਸਾਲਾ ਅਮਰਾ ਦੇਵੀ ਪਤਨੀ ਦੇਵ ਰਾਜ (ਨਿਵਾਸੀ ਗੱਟਾਧਾਰ), 14 ਸਾਲਾ ਆਰਾਧਿਆ ਪੁੱਤਰੀ ਦੇਵ ਰਾਜ, 14 ਸਾਲਾ ਪ੍ਰਿਅੰਕਾ ਪੁੱਤਰੀ ਦੀਪ ਰਾਮ (ਨਿਵਾਸੀ ਉੱਚਾ ਟਿੱਕਰ) ਤੇ 62 ਸਾਲਾ ਸੱਜਣ ਸਿੰਘ ਪੁੱਤਰ ਥਪਲੂ ਰਾਮ (ਨਿਵਾਸੀ ਕਾਜਵਾ) ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਚਾਲਕ ਖ਼ਿਲਾਫ਼ ਦਰਜ ਹੋ ਸਕਦਾ ਹੈ ਮਾਮਲਾ
ਗੱਡੀ ਦਾ ਡਰਾਈਵਰ ਅਜੀਤ ਕੁਮਾਰ ਨਿਵਾਸੀ ਗੱਟਾਧਾਰ ਜ਼ਖ਼ਮੀ ਹੈ। ਉਸ ਨੂੰ ਮੁੱਢਲੀ ਸਹਾਇਤਾ ਲਈ ਸੰਗੜਾਹ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਨਾਹਨ ਮੈਡੀਕਲ ਕਾਲਜ ਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ 'ਚ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਐੱਸਪੀ ਸਿਰਮੌਰ
ਜ਼ਿਲ੍ਹਾ ਸਿਰਮੌਰ ਦੇ ਪੁਲਿਸ ਸੁਪਰਡੈਂਟ ਨਿਸ਼ਚਿਤ ਸਿੰਘ ਨੇਗੀ ਨੇ ਕਾਰ ਦੁਰਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਅਤੇ ਡਰਾਈਵਰ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।