ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ, "ਮੈਂ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਅਤੇ ਮੈਂ ਭਾਜਪਾ ਵਿੱਚ ਸ਼ਾਮਲ ਹੋ ਗਈ ਹਾਂ। 2006 ਤੋਂ ਮੈਂ ਅਰਵਿੰਦ ਕੇਜਰੀਵਾਲ ਨਾਲ ਕੰਮ ਕਰ ਰਹੀ ਸੀ, ਆਪਣਾ ਘਰ ਛੱਡਿਆ, ਨੌਕਰੀ ਛੱਡੀ, 7 ਸਾਲ ਝੁੱਗੀਆਂ ਵਿੱਚ ਰਹੀ ਅਤੇ ਹਰ ਅੰਦੋਲਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ, ਪਰ ਅਰਵਿੰਦ ਕੇਜਰੀਵਾਲ ਨੇ ਆਪਣੇ ਹੀ ਘਰ ਵਿੱਚ ਮੈਨੂੰ ਇੱਕ ਗੁੰਡੇ ਤੋਂ ਪਿਟਵਾਇਆ।"

ਡਿਜੀਟਲ ਡੈਸਕ, ਦਿੱਲੀ: 24 ਅਪ੍ਰੈਲ 2026 ਦਾ ਦਿਨ ਆਮ ਆਦਮੀ ਪਾਰਟੀ ਲਈ ਕਿਸੇ ਸੁਨਾਮੀ ਤੋਂ ਘੱਟ ਨਹੀਂ ਰਿਹਾ। ਰਾਘਵ ਚੱਢਾ ਅਤੇ ਹੋਰ 6 ਸੰਸਦ ਮੈਂਬਰਾਂ ਵੱਲੋਂ 'ਆਪ' ਛੱਡ ਕੇ ਭਾਜਪਾ ਟਚ ਜਾਣ ਦੇ ਐਲਾਨ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਸੱਤ ਸੰਸਦ ਮੈਂਬਰਾਂ ਵਿੱਚ ਸਵਾਤੀ ਮਾਲੀਵਾਲ ਵੀ ਸ਼ਾਮਲ ਹਨ। ਅੱਜ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਸਾਫ਼ ਕਰ ਦਿੱਤਾ ਕਿ ਉਹ 'ਆਪ' ਛੱਡ ਚੁੱਕੇ ਹਨ ਅਤੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਭਾਜਪਾ ਦੀ ਵਰਕਰ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ, "ਮੈਂ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਅਤੇ ਮੈਂ ਭਾਜਪਾ 'ਚ ਸ਼ਾਮਲ ਹੋ ਗਈ ਹਾਂ। 2006 ਤੋਂ ਮੈਂ ਅਰਵਿੰਦ ਕੇਜਰੀਵਾਲ ਨਾਲ ਕੰਮ ਕਰ ਰਹੀ ਸੀ, ਆਪਣਾ ਘਰ ਛੱਡਿਆ, ਨੌਕਰੀ ਛੱਡੀ, 7 ਸਾਲ ਝੁੱਗੀਆਂ 'ਚ ਰਹੀ ਅਤੇ ਹਰ ਅੰਦੋਲਨ 'ਚ ਉਨ੍ਹਾਂ ਦਾ ਸਾਥ ਦਿੱਤਾ, ਪਰ ਅਰਵਿੰਦ ਕੇਜਰੀਵਾਲ ਨੇ ਆਪਣੇ ਹੀ ਘਰ 'ਚ ਮੈਨੂੰ ਇੱਕ ਗੁੰਡੇ ਤੋਂ ਕੁਟਵਾਇਆ।"
ਸਵਾਤੀ ਨੇ ਅੱਗੇ ਦੱਸਿਆ, "ਜਦੋਂ ਮੈਂ ਇਸ ਦੇ ਖਿਲਾਫ ਆਵਾਜ਼ ਉਠਾਈ ਤਾਂ ਮੈਨੂੰ ਡਰਾਇਆ ਅਤੇ ਧਮਕਾਇਆ ਗਿਆ... ਇਸ ਕਾਰਨ 2 ਸਾਲਾਂ 'ਚ ਮੈਨੂੰ ਇੱਕ ਵਾਰ ਵੀ ਪਾਰਟੀ ਦੇ ਸਮੇਂ 'ਚੋਂ ਸੰਸਦ 'ਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਮਹਿਲਾ ਵਿਰੋਧੀ ਹਨ, ਉਹ ਦੇਸ਼ ਵਿੱਚ ਝੂਠ, ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਲਈ ਜਾਣੇ ਜਾਂਦੇ ਹਨ।"
ਸਵਾਤੀ ਨੇ ਅੱਗੇ ਕਿਹਾ, "ਉਹ ਪੰਜਾਬ ਦੀ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾ ਰਹੇ ਹਨ ਅਤੇ ਪੰਜਾਬ ਨੂੰ ਇਨ੍ਹਾਂ ਨੇ ਆਪਣਾ ਨਿੱਜੀ ATM ਬਣਾ ਦਿੱਤਾ ਹੈ। ਰੇਤ ਮਾਈਨਿੰਗ, ਨਸ਼ਿਆਂ ਦੀ ਵਰਤੋਂ ਪੰਜਾਬ ਵਿੱਚ ਸਿਖਰਾਂ 'ਤੇ ਹੈ, ਸਭ ਕੁਝ ਇਨ੍ਹਾਂ ਦੀ ਸ਼ਹਿ ਹੇਠ ਹੋ ਰਿਹਾ ਹੈ।"
ਰਾਜ ਸਭਾ ਮੈਂਬਰ ਨੇ ਅੱਗੇ ਕਿਹਾ, "ਮੈਂ ਮੰਨਦੀ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਦੇਸ਼ ਵਿਚ ਬਲਕਿ ਵਿਸ਼ਵ ਵਿੱਚ ਸਭ ਤੋਂ ਪ੍ਰਸਿੱਧ ਨੇਤਾ ਹਨ, ਚਾਹੇ ਉਹ ਆਪ੍ਰੇਸ਼ਨ ਸਿੰਦੂਰ ਹੋਵੇ, ਦੇਸ਼ ਵਿੱਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੋਵੇ, ਜਾਂ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਲਿਆਉਣਾ ਹੋਵੇ। ਮੈਂ ਕਿਸੇ ਮਜਬੂਰੀ ਵਿੱਚ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੀ, ਮੈਂ ਇਸ ਲਈ ਭਾਜਪਾ ਵਿੱਚ ਸ਼ਾਮਲ ਹੋ ਰਹੀ ਹਾਂ ਕਿਉਂਕਿ ਮੈਂ ਦਿਲੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਸ਼ਵਾਸ ਕਰਦੀ ਹਾਂ।"