UAE ਦੇ 500 ਕਰੋੜ ਰੁਪਏ ਦੇ ਮੁਦਰਾ ਆਰਡੀਨੈਂਸ ਸੰਬੰਧੀ ਮਾਮਲੇ ਦੀ ਸੁਣਵਾਈ ਕਰੇਗਾ ਸੁਪਰੀਮ ਕੋਰਟ
ਰਸ ਅਲ ਖ਼ੈਮਾਹ ਇੰਵੈਸਟਮੈਂਟ ਅਥਾਰਟੀ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਚੀਫ ਜਸਟਿਸ ਸੂਰੀਆਕਾਂਤ, ਜਸਟਿਸ ਜੌਇਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੂੰ ਸੂਚਨਾ ਦਿੱਤੀ ਕਿ ਵਿਚੋਲਗੀ ਪ੍ਰਕਿਰਿਆ ਨਾਕਾਮ ਹੋ ਗਈ ਹੈ।
Publish Date: Tue, 26 May 2026 11:29 AM (IST)
Updated Date: Tue, 26 May 2026 11:33 AM (IST)
ਨਵੀਂ ਦਿੱਲੀ (ਪੀਟੀਆਈ) : ਯੂਏਈ ਦੀ ਅਦਾਲਤ ਵੱਲੋਂ ਰਸ ਅਲ ਖ਼ੈਮਾਹ ਇੰਵੈਸਟਮੈਂਟ ਅਥਾਰਟੀ (ਰਾਕੀਆ) ਦੇ ਪੱਖ ਵਿਚ ਤੇ ਹੈਦਰਾਬਾਦ ਦੇ ਉਦਯੋਗਪਤੀ ਨਿੰਮਗੱਡਾ ਪ੍ਰਸਾਦ ਵਿਰੁੱਧ 500 ਕਰੋੜ ਰੁਪਏ ਤੋਂ ਜ਼ਿਆਦਾ ਦੇ ਧਨ ਸਬੰਧੀ ਆਰਡੀਨੈਂਸ ਮਾਮਲੇ ’ਤੇ ਸੁਪਰੀਮ ਕੋਰਟ ਨੇ ਜੁਲਾਈ ਵਿਚ ਸੁਣਵਾਈ ਕਰਨੀ ਹੈ। ਇਸ ਤੋਂ ਪਹਿਲਾਂ ਸਾਬਕਾ ਚੀਫ ਜਸਟਿਸ ਯੂਯੂ ਲਲਿਤ ਵੱਲੋਂ ਸ਼ੁਰੂ ਕੀਤੀ ਵਿਚੋਲਗੀ ਨਾਕਾਮ ਰਹਿਣ ਮਗਰੋਂ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਲਿਆ ਸੀ।
ਰਸ ਅਲ ਖ਼ੈਮਾਹ ਇੰਵੈਸਟਮੈਂਟ ਅਥਾਰਟੀ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਚੀਫ ਜਸਟਿਸ ਸੂਰੀਆਕਾਂਤ, ਜਸਟਿਸ ਜੌਇਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੂੰ ਸੂਚਨਾ ਦਿੱਤੀ ਕਿ ਵਿਚੋਲਗੀ ਪ੍ਰਕਿਰਿਆ ਨਾਕਾਮ ਹੋ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਜੁਲਾਈ ਮਹੀਨੇ ਅਦਾਲਤ ਵਿਚ ਕੀਤੀ ਜਾਣੀ ਹੈ।
ਇਸ ਤੋਂ ਪਹਿਲਾਂ 16 ਮਾਰਚ ਨੂੰ ਚੀਫ ਜਸਟਿਸ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮਾਮਲੇ ਨੂੰ ਸੁਹਿਰਦਤਾ ਨਾਲ ਹੱਲ ਕਰਨ ਲਈ ਯੂਯੂ ਲਲਿਤ ਨੂੰ ਸਾਲਸੀ ਨਿਯੁਕਤ ਕੀਤਾ ਸੀ। ਇਹ ਪ੍ਰਾਜੈਕਟ 2008 ਵਿਚ ਸ਼ੁਰੂ ਹੋਇਆ ਸੀ ਪਰ ਬਾਅਦ ਵਿਚ ਅੰਜਾਮ ਤੱਕ ਨਹੀਂ ਪਹੁੰਚ ਸਕਿਆ ਸੀ। ਇਸ ਮਗਰੋਂ ਦੋਵਾਂ ਪੱਖਾਂ ਵਿਚਾਲੇ ਵਿੱਤੀ ਵਿਵਾਦ ਖੜ੍ਹਾ ਹੋ ਗਿਆ ਸੀ।