ਸੋਸ਼ਲ ਮੀਡੀਆ ਇਨਫਲੂਐਂਸਰ ਪਲਕ ਰਜਕ ਦੀ ਸ਼ੱਕੀ ਹਾਲਤ 'ਚ ਮੌਤ: ਪਤੀ, ਸੱਸ ਤੇ ਦਿਓਰ ਖ਼ਿਲਾਫ਼ ਦਾਜ ਹੱਤਿਆ ਦਾ ਕੇਸ ਦਰਜ
ਜ਼ਿਕਰਯੋਗ ਹੈ ਕਿ ਪਲਕ ਦੇ ਕਰੀਬ 10,000 ਫਾਲੋਅਰ ਹਨ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਕਾਰ ਦੀ ਮੰਗ ਕਰਦੇ ਹੋਏ ਪਲਕ ਨੂੰ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ ਸੀ। 12 ਮਈ ਦੀ ਸ਼ਾਮ ਪਲਕ ਨੇ ਆਪਣੇ ਭਰਾ ਪ੍ਰਿੰਸ ਨੂੰ ਕਾਲ ਕਰ ਕੇ ਕਿਹਾ ਸੀ ਕਿ ਸਹੁਰਾ ਪਰਿਵਾਰ ਉਸ ਨੂੰ ਮਾਰ ਦੇਵੇਗਾ, ਉਹ ਉਸ ਨੂੰ ਆ ਕੇ ਲੈ ਜਾਣ। ਪ੍ਰਿੰਸ ਘਰ ਪੁੱਜਾ ਤਾਂ ਉੱਥੇ ਕੋਈ ਨਹੀਂ ਸੀ। ਹਸਪਤਾਲ ਪੁੱਜਣ ’ਤੇ ਪਲਕ ਉੱਥੇ ਮਰੀ ਮਿਲੀ।
Publish Date: Fri, 22 May 2026 11:38 AM (IST)
Updated Date: Fri, 22 May 2026 11:40 AM (IST)
ਜਾਗਰਣ ,ਗਵਾਲੀਅਰ : ਸੋਸ਼ਲ ਮੀਡੀਆ ਇਨਫਲੂਐਂਸਰ ਪਲਕ ਰਜਕ ਦੀ ਪਿਛਲੇ ਹਫਤੇ ਸ਼ੱਕੀ ਹਾਲਤ ’ਚ ਮੌਤ ਹੋ ਗਈ ਸੀ। ਪੁਲਿਸ ਨੇ ਉਸ ਦੇ ਪਤੀ, ਸੱਸ ਤੇ ਦਿਓਰ ਖ਼ਿਲਾਫ਼ ਦਹੇਜ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਹਾਲਾਂਕਿ ਸਸੁਰਾਲ ਵਾਲੇ ਇਸ ਨੂੰ ਖ਼ੁਦਕੁਸ਼ੀ ਦੱਸ ਰਹੇ ਹਨ। ਇਸ ਦੌਰਾਨ ਪਲਕ ਦੀਆਂ ਕੁਝ ਇੰਸਟਾਗ੍ਰਾਮ ਰੀਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਸ ਨੇ ਪੈਨਿਕ ਅਟੈਕ, ਐਂਜਾਇਟੀ ਅਤੇ ਡਿਪ੍ਰੈਸ਼ਨ ਵਰਗੇ ਸ਼ਬਦ ਲਿਖੇ ਹਨ। ਜ਼ਿਕਰਯੋਗ ਹੈ ਕਿ ਪਲਕ ਦੇ ਕਰੀਬ 10,000 ਫਾਲੋਅਰ ਹਨ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਕਾਰ ਦੀ ਮੰਗ ਕਰਦੇ ਹੋਏ ਪਲਕ ਨੂੰ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ ਸੀ। 12 ਮਈ ਦੀ ਸ਼ਾਮ ਪਲਕ ਨੇ ਆਪਣੇ ਭਰਾ ਪ੍ਰਿੰਸ ਨੂੰ ਕਾਲ ਕਰ ਕੇ ਕਿਹਾ ਸੀ ਕਿ ਸਹੁਰਾ ਪਰਿਵਾਰ ਉਸ ਨੂੰ ਮਾਰ ਦੇਵੇਗਾ, ਉਹ ਉਸ ਨੂੰ ਆ ਕੇ ਲੈ ਜਾਣ। ਪ੍ਰਿੰਸ ਘਰ ਪੁੱਜਾ ਤਾਂ ਉੱਥੇ ਕੋਈ ਨਹੀਂ ਸੀ। ਹਸਪਤਾਲ ਪੁੱਜਣ ’ਤੇ ਪਲਕ ਉੱਥੇ ਮਰੀ ਮਿਲੀ।