ਸਾਲਾਨਾ ਸੱਭਿਆਚਾਰਕ ਤਿਉਹਾਰ 'ਸਾਰੰਗ 2024' 'ਚ ਗਾਇਕ ਗੁਰਨਾਮ ਭੁੱਲਰ ਨੇ ਕੀਲੇ ਸਰੋਤੇ
ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਨੇ ਪਿਛਲੀ ਦਿਨੀਂ ਆਪਣਾ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਤਿਉਹਾਰ ਸਾਰੰਗ 2024 ਕਰਵਾਇਆ ਗਿਆ। ਫੈਸਟ ਦੀ ਸ਼ੁਰੂਆਤ ਇੱਕ ਦਿਨ ਦੇ ਜ਼ੀਰੋ ਈਵੈਂਟ, ਖਵਾਬੀਦਾ, ਸਟੇਜ ਨਾਟਕਾਂ ਦੇ ਮੁਕਾਬਲੇ ਨਾਲ ਹੋਈ।
Publish Date: Wed, 06 Mar 2024 05:52 PM (IST)
Updated Date: Wed, 06 Mar 2024 05:59 PM (IST)
ਨਵੀਂ ਦਿੱਲੀ : ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਨੇ ਪਿਛਲੀ ਦਿਨੀਂ ਆਪਣਾ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਤਿਉਹਾਰ ਸਾਰੰਗ 2024 ਕਰਵਾਇਆ ਗਿਆ। ਫੈਸਟ ਦੀ ਸ਼ੁਰੂਆਤ ਇੱਕ ਦਿਨ ਦੇ ਜ਼ੀਰੋ ਈਵੈਂਟ, ਖਵਾਬੀਦਾ, ਸਟੇਜ ਨਾਟਕਾਂ ਦੇ ਮੁਕਾਬਲੇ ਨਾਲ ਹੋਈ। ਸਮਾਰੋਹ ਦੇ ਉਦਘਾਟਨੀ ਭਾਸ਼ਣ ਵਿਚ ਕਾਲਜ ਦੀ ਪ੍ਰਿੰਸੀਪਲ ਪ੍ਰੋ. (ਡਾ.) ਹਰਪ੍ਰੀਤ ਕੌਰ ਨੇ ਤਿਉਹਾਰਾਂ ਰਾਹੀਂ ਚੰਗੀ ਤਰ੍ਹਾਂ ਸਿੱਖਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਫੈਸਟੀਵਲ ਦੀ ਸ਼ੁਰੂਆਤ ਕੀਤੀ। ਪਹਿਲੇ ਦਿਨ ਗੁਰੂ ਨਾਨਕ ਪੇਪਰ ਰੀਡਿੰਗ, ਡਿਬੇਟ, ਭਾਰਤੀ ਸ਼ਾਸਤਰੀ ਅਤੇ ਲੋਕ ਨਾਚ ਮੁਕਾਬਲੇ, ਮਹਿਫ਼ਲ-ਏ-ਗਜ਼ਲ, ਕਲਾਸੀਕਲ ਅਤੇ ਲੋਕ/ਸੂਫੀ ਗਾਇਨ, ਸੰਸਕ੍ਰਿਤ ਸ਼ਲੋਕਾਵ੍ਰਿਤੀ ਅਤੇ ਪ੍ਰਸ਼ੰਸਾਮੰਚ, ਸਟ੍ਰੀਟ ਪਲੇ, ਕੋਡ-ਏ-ਥੌਨ ਵਰਗੇ ਪ੍ਰੋਗਰਾਮਾਂ ਨੂੰ ਦੇਖਿਆ ਗਿਆ।
ਦੂਜੇ ਦਿਨ, ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿਚੋਂ ਆਈਆਂ ਸੱਭਿਆਚਾਰਕ ਟੀਮਾਂ ਥਿਰਕ ਵੈਸਟਨ ਡਾਂਸ ਮੁਕਾਬਲਾ, ਬੈਸਟ ਆਊਟ ਆਫ ਬੈਸਟ ਮੁਕਾਬਲਾ, ਐਡ ਓ ਮੇਨੀਆ, ਬ੍ਰੇਨ ਟੀਜ਼ਰ, ਰੰਗੋਲੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ ਪੈਂਤੀ ਤੋਂ ਵੱਧ ਸਟਾਲ ਲਗਾਏ ਗਏ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੇ ਹੱਥੀਂ ਬਣਾਈ ਗਈ ਚੀਜ਼ਾਂ ਨੂੰ ਤੇ ਜੈਵਿਕ ਚੀਜ਼ਾਂ ਨੂੰ ਪੇਸ਼ ਕੀਤਾ।
ਸਮਾਗਮ ਦੀ ਸਮਾਪਤੀ ਮੌਕੇ ਵਿਸ਼ਵ ਪ੍ਰਸਿਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਤੋਂ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਆਤਮਾ ਸਿੰਘ ਲੁਭਾਣਾ, ਜੈਸਮੇਨ ਸਿੰਘ ਨੋਨੀ, ਪਰਵਿੰਦਰ ਸਿੰਘ ਲੱਕੀ ਮਹਿਮਾਨ ਵਜੋਂ ਹਾਜ਼ਰ ਸਨ। ਇਸ ਮੇਲੇ ਦਾ ਕਾਲਜ ਵਿਦਿਆਰਥੀਆਂ, ਫੈਕਲਟੀ, ਸਟਾਫ਼ ਅਤੇ ਮਹਿਮਾਨਾਂ ਨੇ ਬਹੁਤ ਅਨੰਦ ਮਾਣਿਆ।