'ਬੰਦ ਗਲੇ ਦੇ ਕੋਟ ਦੀ ਜਗ੍ਹਾ ਹੁਣ ਬਿਜ਼ਨੈੱਸ ਸੂਟ ਜਾਂ ਭਾਰਤੀ ਜਸਵਾਯੂ ਦੇ ਅਨੁਕੂਲ ਸਫੈਦ ਸ਼੍ਰਟ-ਪੈਂਟ ਤੇ ਭਾਰਤੀ ਰੇਲਵੇ ਦੇ ਲੋਗੋ ਵਾਲੀ ਸਵਦੇਸ਼ੀ ਟਾਈ ਅਧਿਕਾਰੀ ਪਹਿਨਣਗੇ। ਗਰਮੀ ਨੂੰ ਮੁੱਖ ਰੱਖਦਿਆਂ ਖਾਦੀ ਤੇ ਸੂਤੀ ਕੱਪੜਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਜਿਹੇ ਸਾਰੇ ਬਦਲਾਅ ਲਈ 14 ਮਈ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ।

ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ : ਦੇਸ਼ ਭਰ ਦੇ ਰੇਲਵੇ ਦੇ ਸਾਰੇ ਵਿਭਾਗਾਂ ਤੋਂ ਅੰਗਰੇਜ਼ਾਂ ਦੇ ਸਮੇਂ ਦੇ ਚਿੰਨ੍ਹ, ਪ੍ਰਥਾਵਾਂ ਤੇ ਅਵਸ਼ੇਸ਼ਾਂ ਨੂੰ ਹਟਾਉਣ ਦਾ ਕੰਮ ਜਾਰੀ ਹੈ। ਇਸ ਮੁਹਿੰਮ ਤਹਿਤ ਦਿੱਲੀ-ਹਾਵੜਾ ਮਾਰਗ ’ਤੇ ਤਤਕਾਲੀ ਬ੍ਰਿਟਿਸ਼ ਅਫਸਰਾਂ ਲਈ ਬਣਾਏ ਗਏ ਪ੍ਰਯਾਗਰਾਜ ਦੇ ਇਤਿਹਾਸਕ 'ਕੋਰਲ ਕਲੱਬ' ਤੋਂ ਈਸਟ ਇੰਡੀਅਨ ਰੇਲਵੇ ਦੇ ਮੈਟਲ ਲੋਗੋ ਨੂੰ ਹਟਾ ਦਿੱਤਾ ਜਾਵੇਗਾ। ਕੋਰਲ ਕਲੱਬ ਕਦੇ ਬ੍ਰਿਟਿਸ਼ ਪ੍ਰਭਾਵ ਦਾ ਕੇਂਦਰ ਸੀ। 'ਬੰਦ ਗਲੇ ਦੇ ਕੋਟ ਦੀ ਜਗ੍ਹਾ ਹੁਣ ਬਿਜ਼ਨੈੱਸ ਸੂਟ ਜਾਂ ਭਾਰਤੀ ਜਸਵਾਯੂ ਦੇ ਅਨੁਕੂਲ ਸਫੈਦ ਸ਼੍ਰਟ-ਪੈਂਟ ਤੇ ਭਾਰਤੀ ਰੇਲਵੇ ਦੇ ਲੋਗੋ ਵਾਲੀ ਸਵਦੇਸ਼ੀ ਟਾਈ ਅਧਿਕਾਰੀ ਪਹਿਨਣਗੇ। ਗਰਮੀ ਨੂੰ ਮੁੱਖ ਰੱਖਦਿਆਂ ਖਾਦੀ ਤੇ ਸੂਤੀ ਕੱਪੜਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਜਿਹੇ ਸਾਰੇ ਬਦਲਾਅ ਲਈ 14 ਮਈ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ।
ਸੈਲੂਨ ਸ਼ਾਹੀ ਠਾਠ ਦਾ ਕੇਂਦਰ ਸਨ, ਜਿਨ੍ਹਾਂ ’ਚ ਭਾਰੀ ਮਖਮਲੀ ਪਰਦੇ, ਨੱਕਾਸ਼ੀਦਾਰ ਮੇਜ਼ਾਂ, ਨਿੱਜੀ ਰਸੋਈਏ ਤੇ ਆਲੀਸ਼ਾਨ ਬੈੱਡਰੂਮਾਂ ਹੁੰਦੇ ਸਨ। ਹੁਣ ਇਹ ਨਿਰੀਖਣ ਵਾਹਨ ਬਣ ਗਏ ਹਨ। ਹੁਣ ਇਨ੍ਹਾਂ ’ਚ ਆਰਾਮਦਾਇਕ ਸੋਫ਼ਿਆਂ ਦੀ ਬਜਾਏ ਕਾਨਫਰੰਸ ਟੇਬਲ, ਵਾਈ-ਫਾਈ ਤੇ ਡਿਜੀਟਲ ਸਕ੍ਰੀਨ ਲੱਗੀ ਹੈ। ਲਗਜ਼ਰੀ ਵਸਤੂਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਹਾਈ-ਡੈਫੀਨੇਸ਼ਨ ਕੈਮਰੇ ਤੇ ਸੈਂਸਰ ਲਗਾਏ ਗਏ ਹਨ, ਜੋ ਟਰੈਕ ਸੁਰੱਖਿਆ ਤੇ ਸਿਗਨਲ ਦੀ ਲਾਈਵ ਨਿਗਰਾਨੀ ਪ੍ਰਦਾਨ ਕਰਦੇ ਹਨ। ਸ਼ਾਹੀ ਰਸੋਈ ਨੂੰ ਹੁਣ 'ਟੀਮ ਕੰਟੀਨ' ’ਚ ਬਦਲ ਦਿੱਤਾ ਗਿਆ ਹੈ, ਜਿੱਥੇ ਅਧਿਕਾਰੀ ਤੇ ਤਕਨੀਕੀ ਟੀਮ ਇਕੱਠੇ ਬੈਠ ਕੇ ਰੇਲਵੇ ਸੁਰੱਖਿਆ ’ਤੇ ਵਿਚਾਰ ਕਰਦੇ ਹਨ। ਪੱਤਰ-ਵਿਹਾਰ ’ਚ ਵਰਤੇ ਜਾਂਦੇ ‘ਯੂਅਰ ਓਬੀਡੀਐਂਟ ਸਰਵੈਂਟ’ ਵਰਗੇ ਸ਼ਬਦ ਹਟਾ ਦਿੱਤੇ ਗਏ ਹਨ ਤੇ ਹੁਣ ‘ਭਵਦੀਯ’ ਵਰਗੇ ਮਾਣਮੱਤੇ ਸ਼ਬਦ ਵਰਤੇ ਜਾਣ ਲੱਗ ਪਏ ਹਨ।
ਅੰਗਰੇਜ਼ਾਂ ਦੇ ਜ਼ਮਾਨੇ ਦੇ 'ਗਾਰਡ' ਹੁਣ ਟਰੇਨ ਮੈਨੇਜਰ ਹਨ ਤੇ 'ਖਲਾਸੀ' ਨੂੰ ਸਹਾਇਕ ਵਜੋਂ ਨਵੀਂ ਪਛਾਣ ਮਿਲੀ ਹੈ। ਟਰੈਕਾਂ ਦੇ ਨਾਲ ਮੀਲ ਪੱਥਰ ਨੂੰ 'ਕਿਲੋਮੀਟਰ ਪੋਸਟਾਂ' ਵਿੱਚ ਬਦਲ ਦਿੱਤਾ ਗਿਆ ਹੈ ਤੇ ਪੁਰਾਣੀਆਂ ਪਿੱਤਲ ਦੀਆਂ ਘੰਟੀਆਂ ਨੂੰ ਡਿਜੀਟਲ ਸੂਚਨਾ ਪ੍ਰਣਾਲੀਆਂ ’ਚ ਬਦਲ ਦਿੱਤਾ ਗਿਆ ਹੈ। ਬ੍ਰਿਟਿਸ਼ ਯੁੱਗ ਦੇ ਬੰਦ ਗਲਾ ਕਾਲੇ ਕੋਟ (ਪ੍ਰਿੰਸ ਕੋਟ) ਨੂੰ ਅਫਸਰਾਂ ਲਈ ਅਧਿਕਾਰਤ ਡਰੈੱਸ ਕੋਡ ਤੋਂ ਹਟਾ ਦਿੱਤਾ ਗਿਆ ਹੈ। ਵਰਦੀ ’ਤੇ ਲੱਗੇ ਪੁਰਾਣੇ ਪਿੱਤਲ ਦੇ ਬਟਨ ਹਟਾ ਕੇ ਹੁਣ ਉੱਚ ਗੁਣਵੱਤਾ ਵਾਲੇ ਫਾਈਬਰ ਜਾਂ ਸਟੀਲ ਦੇ ਬਟਨ ਲਾਏ ਜਾਣਗੇ, ਜਿਨ੍ਹਾਂ ’ਤੇ ਅਸ਼ੋਕ ਚੱਕਰ ਉੱਕਰਿਆ ਹੋਵੇਗਾ। ਸੀਪੀਆਰਓ ਸ਼ਸ਼ੀਕਾਂਤ ਤ੍ਰਿਪਾਠੀ ਅਨੁਸਾਰ ਰੇਲਵੇ ਹੁਣ ਬ੍ਰਿਟਿਸ਼ ਵਿਰਾਸਤ ਦੇ ਬੋਝ ਤੋਂ ਮੁਕਤ ਹੈ ਤੇ 'ਵਿਕਸਿਤ ਭਾਰਤ' ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ।