Wedding Dates 2020 : ਫਰਵਰੀ 'ਚ ਵਿਆਹ ਦੇ ਸਭ ਤੋਂ ਜ਼ਿਆਦਾ ਸ਼ੁੱਭ ਮਹੂਰਤ, ਇੱਥੇ ਦੇਖੋ ਉੱਤਮ ਲਗਨ
ਹਿੰਦੂ ਧਰਮ 'ਚ ਕਿਸੇ ਮੰਗਲ ਕਾਰਜ ਲਈ ਸ਼ੁੱਭ ਮਹੂਰਤ ਦਾ ਹੋਣਾ ਬੇਹੱਦ ਜ਼ਰੂਰੀ ਹੈ। ਸ਼ੁੱਭ ਦਿਨਾਂ ਦਾ ਇਕ ਆਪਣਾ ਮਹੱਤਵ ਹੁੰਦਾ ਹੈ।
Publish Date: Mon, 03 Feb 2020 03:10 PM (IST)
Updated Date: Wed, 05 Feb 2020 04:01 PM (IST)
ਜੇਐੱਨਐੱਨ, ਨਵੀਂ ਦਿੱਲੀ : ਹਿੰਦੂ ਧਰਮ 'ਚ ਕਿਸੇ ਮੰਗਲ ਕਾਰਜ ਲਈ ਸ਼ੁੱਭ ਮਹੂਰਤ ਦਾ ਹੋਣਾ ਬੇਹੱਦ ਜ਼ਰੂਰੀ ਹੈ। ਸ਼ੁੱਭ ਦਿਨਾਂ ਦਾ ਇਕ ਆਪਣਾ ਮਹੱਤਵ ਹੁੰਦਾ ਹੈ। ਸਾਡੇ ਸਮਾਜ 'ਚ ਅਜਿਹੀ ਪਰੰਪਰਾ ਹੈ ਕਿ ਕੋਈ ਵੀ ਸ਼ੁੱਭ ਕਾਰਜ ਕਰਨ ਤੋਂ ਪਹਿਲਾਂ ਲੋਕਾਂ ਵੱਲੋਂ ਸ਼ੁੱਭ ਤਾਰੀਕ ਲੱਭੀ ਜਾਂਦੀ ਹੈ। ਵਿਆਹ ਵਰਗੇ ਪਵਿੱਤਰ ਕਾਰਜ 'ਚ ਸ਼ੁੱਭ ਦਿਨ ਤੇ ਤਾਰੀਕ ਦਾ ਮਹੱਤਵ ਹੋਰ ਵਧ ਜਾਂਦਾ ਹੈ।
ਇਸ ਸਾਲ ਜਿਨ੍ਹਾਂ ਪਰਿਵਾਰਾਂ 'ਚ ਵਿਆਹ ਹੋ ਰਹੇ ਹਨ, ਉਨ੍ਹਾਂ ਨੂੰ ਇਸ ਵਾਰ ਥੋੜ੍ਹੀ ਸਮੱਸਿਆ ਹੋ ਸਕਦੀ ਹੈ ਕਿਉਂਕਿ 2020 'ਚ ਵਿਆਹਾਂ ਦੇ ਬੇਹੱਦ ਘੱਟ ਮਹੂਰਤ ਪੈ ਰਹੇ ਹਨ। ਪਿਛਲੇ ਸਾਲ ਵਿਆਹਾਂ ਦੇ ਜਿੱਥੇ 11 ਮਹੂਰਤ ਸਨ, ਉੱਥੇ ਹੀ ਇਸ ਵਾਰ ਇਹ ਸਿਰਫ਼ 53 ਹਨ। ਚੰਗੀ ਗੱਲ ਇਹ ਹੈ ਕਿ ਇਸ ਫਰਵਰੀ ਮਹੀਨੇ ਸਭ ਤੋਂ ਜ਼ਿਆਦਾ ਲਗਨ ਪੈ ਰਹੇ ਹਨ। ਜੋਤਿਸ਼ ਡਾ. ਧੀਰੇਂਦਰ ਦੁਬੇ ਨੇ ਦੱਸਿਆ ਕਿ ਇਸ ਮਹੀਨੇ ਕੁੱਲ 13 ਦਿਨ ਅਜਿਹੇ ਪੈ ਰਹੇ ਹਨ ਜਿਹੜੇ ਵਿਆਹਾਂ ਲਈ ਸ਼ੁੱਭ ਹਨ।
ਇਹ ਹਨ ਵਿਆਹਾਂ ਦੇ ਸ਼ੁੱਭ ਦਿਨ
3 ਫਰਵਰੀ : ਇਸ ਦਿਨ ਨਕਸ਼ੱਤਰ ਰੋਹਿਣੀ ਤੇ ਤਿਥੀ ਦਸ਼ਮੀ ਹੈ। ਰਾਤ 10 ਵਜੇ ਤੋਂ ਬਾਅਦ ਵਿਆਹ ਦਾ ਯੋਗ ਹੈ।
4 ਫਰਵਰੀ : ਇਸ ਰਾਤ ਮ੍ਰਿਗਸੀਰਾ ਨਕਸ਼ੱਤਰ ਹੈ। ਰਾਤ 10 ਵਜੇ ਤੋਂ ਬਾਅਦ ਵਿਆਹ ਦਾ ਯੋਗ ਹੈ।
9 ਫਰਵਰੀ : ਪੁੰਨਿਆ ਤਿਥੀ ਦੇ ਇਸ ਦਿਨ ਮਗਹਾ ਨਕਸ਼ੱਤਰ ਹੈ। ਵਿਆਹ ਦਾ ਸ਼ੁੱਭ ਲਗਨ 01:04 ਦੁਪਹਿਰੋਂ ਬਾਅਦ ਤੋਂ 06:42 ਤਕ ਹੈ।
10 ਫਰਵਰੀ : ਨਕਸ਼ੱਤਰ ਮਗਹਾ 'ਚ ਪ੍ਰਤੀਪਦਾ ਨੂੰ ਵਿਆਹ ਦਾ ਕਮਜ਼ੋਰ ਲਗਨ ਹੈ।
11 ਫਰਵਰੀ : ਉੱਤਰਾ ਫੱਗਣ ਨਕਸ਼ੱਤਰ ਹੈ। ਤਿਥੀ ਦਵੀਤਿਆ ਨੂੰ ਇਹ ਗੋਧੂਲੀ ਲਗਨ ਵਾਲਾ ਮਹੂਰਤ ਹੈ। ਇਸ ਦਿਨ ਸ਼ਾਮ ਸੱਤ ਵਜੇ ਤਕ ਹੀ ਵਿਆਹ ਦਾ ਮਹੂਰਤ ਹੈ।
12 ਫਰਵਰੀ : ਫੱਗਣ ਕ੍ਰਿਸ਼ਨ ਚਤੁਰਥੀ ਵਾਲੇ ਦਿਨ ਹਸਤ ਨਕਸ਼ੱਤਰ ਹੈ। ਇਸ ਦਿਨ ਬਹੁਤ ਵਧੀਆ ਮਹੂਰਤ ਹੈ।
16 ਫਰਵਰੀ : ਫੱਗਮ ਕ੍ਰਿਸ਼ਨ ਅਸ਼ਟਮੀ ਐਤਵਾਰ ਨੂੰ ਅਨੁਰਾਧਾ ਨਕਸ਼ੱਤਰ ਹੈ। ਪੂਰੀ ਰਾਤ ਵਿਆਹ ਹੋ ਸਕਦਾ ਹੈ। ਬਹੁਤ ਚੰਗਾ ਲਗਨ ਹੈ।
18 ਫਰਵਰੀ : ਫੱਗਣ ਕ੍ਰਿਸ਼ਨ ਦਸਵੀਂ ਤਿਥੀ ਨੂੰ ਇਸ ਦਿਨ ਮੂਲ ਨਕਸ਼ੱਤਰ ਹੈ। ਇਸ ਤਾਰੀਕ ਨੂੰ ਸ਼ਾਮ ਤੋਂ ਬਾਅਦ ਵਿਆਹ ਦਾ ਲਗਨ ਨਹੀਂ ਹੈ।
20 ਫਰਵਰੀ : ਉੱਤਰਾ ਸ਼ਾੜਾ ਨਕਸ਼ੱਤਰ ਵਾਲੇ ਫੱਗਣ ਕ੍ਰਿਸ਼ਨ ਦਵਾਦਸ਼ੀ ਤਿਥੀ ਗੋਧੂਲੀ ਲਗਨ ਵਾਲੀ ਤਾਰੀਕ ਹੈ ਭਾਵ ਸ਼ਾਮ ਤੋਂ ਬਾਅਦ ਵਿਆਹ ਦਾ ਯੋਗ ਨਹੀਂ ਹੈ।
25 ਫਰਵਰੀ : ਫੱਗਣ ਸ਼ੁਕਲ ਦਵੀਤਿਆ ਨੂੰ ਇਸ ਦਿਨ ਉੱਚਰਾ ਭਾਦਰਪਦ ਨਕਸ਼ੱਤਰ ਹੈ। ਇਸ ਦਿਨ ਪੂਰੀ ਰਾਤ ਵਿਆਹ ਦਾ ਯੋਗ ਹੈ। ਇਸ ਦਿਨ ਬਹੁਤ ਵਧੀਆ ਲਗਨ ਹੈ।
26 ਫਰਵਰੀ : ਫੱਗਣ ਸ਼ੁਕਲ ਤ੍ਰਿਤੀਆ ਦਿਨ ਨੂੰ ਨਕਸ਼ੱਤਰ ਰੇਵਤੀ 'ਚ ਵਿਆਹ ਦਾ ਯੋਗ ਹੈ।
27 ਫਰਵਰੀ : ਨਕਸ਼ੱਤਰ ਰੇਵਤੀ ਤੇ ਚਤੁਰਥੀ 'ਚ ਇਸ ਦਿਨ ਵਿਆਹ ਦੀ ਮਿਆਦ ਬਹੁਤ ਘੱਟ ਹੈ ਇਸ ਲਈ ਇਹ ਬਹੁਤ ਵਧੀਆ ਲਗਨ ਨਹੀਂ ਹੈ।
28 ਫਰਵਰੀ : ਨਕਸ਼ੱਤਰ ਰੇਵਤੀ ਤੇ ਪੰਚਮੀ ਤਿਥੀ 'ਚ ਇਸ ਦਿਨ ਵਿਆਹ ਦੀ ਮਿਆਦ ਬਹੁਤ ਘੱਟ ਹੈ। ਇਹ ਬਹੁਤਾ ਵਧੀਆ ਦਿਨ ਨਹੀਂ ਹੈ।
ਮਾਰਚ : 10, 11
ਅਪ੍ਰੈਲ : 16, 17, 25, 26
ਮਈ : 01, 02, 04, 05, 06, 15, 17, 18, 19 23
ਜੂਨ : 11, 15, 17, 25, 29, 30
ਨਵੰਬਰ : 27, 29, 30
ਦਸੰਬਰ : 01, 07, 09, 10, 11