ਇਨਸਾਨੀਅਤ ਸ਼ਰਮਸਾਰ: ਕਿਰਾਇਆ ਨਾ ਦੇਣ 'ਤੇ ਪਤੀ ਨੇ ਮਕਾਨ ਮਾਲਕ ਦੇ ਹਵਾਲੇ ਕੀਤੀ ਪਤਨੀ ਤੇ ਧੀ, 6 ਮਹੀਨੇ ਕਰਦਾ ਰਿਹਾ ਜਬਰ-ਜਨਾਹ
ਪੁਲਿਸ ਦੇ ਮੁਤਾਬਕ, ਪਰਿਵਾਰ ਮੂਲ ਰੂਪ ਨਾਲ ਸੁਰੇਂਦਰਨਗਰ ਦਾ ਰਹਿਣ ਵਾਲਾ ਹੈ ਤੇ ਕਰੀਬ ਛੇ ਮਹੀਨੇ ਪਹਿਲਾਂ ਰੁਜ਼ਗਾਰ ਦੀ ਭਾਲ ’ਚ ਮੋਰਬੀ ਆਇਆ ਸੀ। ਪਰਿਵਾਰ ਨੇ ਦੋ ਹਜ਼ਾਰ ਰੁਪਏ ਮਹੀਨਾ ਕਿਰਾਏ ’ਤੇ ਮਕਾਨ ਲਿਆ ਸੀ, ਪਰ ਕੰਮ ਨਾ ਮਿਲਣ ਕਾਰਨ ਆਰਥਕ ਸੰਕਟ ਵਧ ਗਿਆ ਤੇ ਚਾਰ ਮਹੀਨੇ ਦਾ ਕਿਰਾਇਆ ਬਕਾਇਆ ਹੋ ਗਿਆ।
Publish Date: Sun, 17 May 2026 08:30 AM (IST)
Updated Date: Sun, 17 May 2026 08:32 AM (IST)
ਜਾਗਰਣ ਸੰਵਾਦਦਾਤਾ, ਅਹਿਮਦਾਬਾਦ : ਗੁਜਰਾਤ ਦੇ ਮੋਰਬੀ ’ਚ ਆਰਥਕ ਤੰਗੀ ਨਾਲ ਜੂਝ ਰਹੇ ਇਕ ਪਰਿਵਾਰ ਦੀ ਔਰਤ ਤੇ ਉਸ ਦੀ ਨਾਬਾਲਿਗ ਧੀ ਨਾਲ ਕਥਿਤ ਤੌਰ ’ਤੇ ਛੇ ਮਹੀਨੇ ਤੱਕ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।• ਦੋਸ਼ ਹੈ ਕਿ ਸਿਰਫ਼ 2000 ਰੁਪਏ ਕਿਰਾਇਆ ਨਾ ਦੇ ਸਕਣ ’ਤੇ ਪੀੜਤਾ ਦੇ ਪਤੀ ਨੇ ਹੀ ਮਕਾਨ ਮਾਲਕ ਨਾਲ ਸੌਦਾ ਕਰ ਕੇ ਪਤਨੀ ਤੇ ਧੀ ਦਾ ਜਿਨਸੀ ਸ਼ੋਸ਼ਣ ਹੋਣ ਦਿੱਤਾ। ਪੁਲਿਸ ਨੇ ਮਾਮਲੇ ’ਚ ਮਕਾਨ ਮਾਲਕ ਤੇ ਪੀੜਤਾ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੇ ਮੁਤਾਬਕ, ਪਰਿਵਾਰ ਮੂਲ ਰੂਪ ਨਾਲ ਸੁਰੇਂਦਰਨਗਰ ਦਾ ਰਹਿਣ ਵਾਲਾ ਹੈ ਤੇ ਕਰੀਬ ਛੇ ਮਹੀਨੇ ਪਹਿਲਾਂ ਰੁਜ਼ਗਾਰ ਦੀ ਭਾਲ ’ਚ ਮੋਰਬੀ ਆਇਆ ਸੀ। ਪਰਿਵਾਰ ਨੇ ਦੋ ਹਜ਼ਾਰ ਰੁਪਏ ਮਹੀਨਾ ਕਿਰਾਏ ’ਤੇ ਮਕਾਨ ਲਿਆ ਸੀ, ਪਰ ਕੰਮ ਨਾ ਮਿਲਣ ਕਾਰਨ ਆਰਥਕ ਸੰਕਟ ਵਧ ਗਿਆ ਤੇ ਚਾਰ ਮਹੀਨੇ ਦਾ ਕਿਰਾਇਆ ਬਕਾਇਆ ਹੋ ਗਿਆ।
ਦੋਸ਼ ਹੈ ਕਿ ਇਸ ਤੋਂ ਬਾਅਦ ਮਕਾਨ ਮਾਲਕ ਨੇ ਬਕਾਇਆ ਕਿਰਾਏ ਦੇ ਬਦਲੇ ਔਰਤ ਤੇ ਉਸ ਦੀ ਨਾਬਾਲਿਗ ਧੀ ਦਾ ਜਿਨਸੀ ਸ਼ੋਸ਼ਣ ਕੀਤਾ। ਪੀੜਤਾਵਾਂ ਲੰਬੇ ਸਮੇਂ ਤੱਕ ਬੇਵਸੀ ’ਚ ਇਹ ਸਭ ਬਰਦਾਸ਼ਤ ਕਰਦੀਆਂ ਰਹੀਆਂ। ਬਾਅਦ ’ਚ ਸ਼ੋਸ਼ਣ ਤੋਂ ਤੰਗ ਆ ਕੇ ਔਰਤ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਾਈ। ਡੀਐੱਸਪੀ ਜੋਏਮ ਲਾਲ ਨੇ ਕਿਹਾ ਕਿ ਮਾਮਲੇ ’ਚ ਨਾਬਾਲਗ ਪੀੜਤਾ ਦੇ ਪਿਤਾ ਤੇ ਮਕਾਨ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਤੇ ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।