SC ਦਾ ਵੱਡਾ ਫੈਸਲਾ: ਹੱਤਿਆਰੇ ਨੂੰ ਨਹੀਂ ਮਿਲੇਗਾ ਪੀੜਤ ਦੀ ਜਾਇਦਾਦ 'ਚ ਕੋਈ ਹਿੱਸਾ, ਕਤਲ ਕਰਨ ਵਾਲਾ ਜਾਂ ਉਕਸਾਉਣ ਵਾਲਾ ਵਿਰਾਸਤ ਤੋਂ ਹੋਵੇਗਾ ਵਾਂਝਾ
ਸੁਪਰੀਮ ਕੋਰਟ ਨੇ ਕਿਹਾ ਕਿ ਵਸੀਅਤ ਤੋਂ ਬਿਨਾ ਉੱਤਰਾਧਿਕਾਰ ਨਿੱਜੀ ਕਾਨੂੰਨ ਦੇ ਨਿਯਮਾਂ ਮੁਤਾਬਕ ਹੁੰਦਾ ਹੈ ਜਦਕਿ ਵਸੀਅਤ ਦੇ ਜ਼ਰੀਏ ਉੱਤਰਾਧਿਕਾਰ ਉਦੋਂ ਲਾਗੂ ਹੁੰਦਾ ਹੈ, ਜਦੋਂ ਜਾਇਦਾਦ ਵਸੀਅਤ ਦੇ ਜ਼ਰੀਏ ਦਿੱਤੀ ਜਾਂਦੀ ਹੈ। ਜੇ ਕਿਸੇ ਵਿਅਕਤੀ ’ਤੇ ਉਸ ਇਨਸਾਨ ਦੀ ਹੱਤਿਆ ਦਾ ਮੁਲਜ਼ਮ ਹੋਵੇ, ਜਿਸ ਦੀ ਜਾਇਦਾਦ ਵਿਚ ਉਹ ਹਿੱਸਾ ਮੰਗ ਰਿਹਾ ਹੈ, ਤਾਂ ਉਸ ਨੂੰ ਉਸ ਜਾਇਦਾਦ ’ਤੇ ਦਾਅਵਾ ਕਰਨ ਦਾ ਹੱਕ ਨਹੀਂ ਮਿਲੇਗਾ।
Publish Date: Sun, 10 May 2026 09:36 AM (IST)
Updated Date: Sun, 10 May 2026 09:40 AM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਕਿਸੇ ਵਿਅਕਤੀ ਦੀ ਹੱਤਿਆ ਕਰਨ ਵਾਲੇ ਜਾਂ ਹੱਤਿਆ ਲਈ ਉਕਸਾਉਣ ਵਾਲੇ ਨੂੰ ਪੀੜਤ ਦੀ ਜਾਇਦਾਦ ਵਿਰਾਸਤ ਵਿਚ ਨਹੀਂ ਮਿਲ ਸਕਦੀ। ਜਸਟਿਸ ਜੇਬੀ ਪਾਰਡੀਵਾਲਾ ਤੇ ਆਰ ਮਹਾਦੇਵਨ ਦੇ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਉਦੋਂ ਵੀ ਲਾਗੂ ਹੋਵੇਗਾ, ਜਦੋਂ ਮਿ੍ਰਤਕ ਨੇ ਵਸੀਅਤ ਨਾ ਛੱਡੀ ਹੋਵੇ ਤੇ ਉਦੋਂ ਵੀ ਜਦੋਂ ਵਸੀਅਤ ਬਣਾਈ ਗਈ ਹੋਵੇ। ਮੁਕੱਦਮਾ ਜਾਰੀ ਰਹਿਣ ’ਤੇ ਵੀ ਇਹ ਰੋਕ ਲਾਗੂ ਰਹੇਗੀ।
ਸੁਪਰੀਮ ਕੋਰਟ ਨੇ ਕਿਹਾ ਕਿ ਵਸੀਅਤ ਤੋਂ ਬਿਨਾ ਉੱਤਰਾਧਿਕਾਰ ਨਿੱਜੀ ਕਾਨੂੰਨ ਦੇ ਨਿਯਮਾਂ ਮੁਤਾਬਕ ਹੁੰਦਾ ਹੈ ਜਦਕਿ ਵਸੀਅਤ ਦੇ ਜ਼ਰੀਏ ਉੱਤਰਾਧਿਕਾਰ ਉਦੋਂ ਲਾਗੂ ਹੁੰਦਾ ਹੈ, ਜਦੋਂ ਜਾਇਦਾਦ ਵਸੀਅਤ ਦੇ ਜ਼ਰੀਏ ਦਿੱਤੀ ਜਾਂਦੀ ਹੈ। ਜੇ ਕਿਸੇ ਵਿਅਕਤੀ ’ਤੇ ਉਸ ਇਨਸਾਨ ਦੀ ਹੱਤਿਆ ਦਾ ਮੁਲਜ਼ਮ ਹੋਵੇ, ਜਿਸ ਦੀ ਜਾਇਦਾਦ ਵਿਚ ਉਹ ਹਿੱਸਾ ਮੰਗ ਰਿਹਾ ਹੈ, ਤਾਂ ਉਸ ਨੂੰ ਉਸ ਜਾਇਦਾਦ ’ਤੇ ਦਾਅਵਾ ਕਰਨ ਦਾ ਹੱਕ ਨਹੀਂ ਮਿਲੇਗਾ। ਇਹ ਰੋਕ ਸਿਰਫ਼ ਹਿੰਦੂ ਵਿਰਾਸਤ ਕਾਨੂੰਨ ਦੀ ਧਾਰਾ 25 ਦੇ ਤਹਿਤ ਨਹੀਂ, ਬਲਕਿ ਨਿਆਂ, ਨਿਰਪੱਖਤਾ ਤੇ ਬਰਾਬਰੀ ਦੇ ਸਿਧਾਂਤਾਂ ਦੇ ਅਧਾਰ ’ਤੇ ਵੀ ਲਾਗੂ ਹੁੰਦੀ ਹੈ, ਜੋ ਇਸ ਗੱਲ ਦਾ ਮਜ਼ਬੂਤ ਸੰਕੇਤ ਹੈ ਕਿ ਜੇ ਅਪਰਾਧ ਦੀ ਘਟਨਾ ਹੋਈ ਹੈ, ਤਾਂ ਦੀਵਾਨੀ ਕਾਰਵਾਈ ਵਿਚ ਪੁਖ਼ਤਾ ਸਬੂਤ ਲਾਜ਼ਮੀ ਨਹੀਂ ਹੈ।
ਹਿੰਦੂ ਉੱਤਰਾਧਿਕਾਰ ਐਕਟ ਦੀ ਧਾਰਾ 25 ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਇਹ ਮੱਦ ਕਤਲ ਕਰਨ ਵਾਲੇ ਜਾਂ ਕਤਲ ਲਈ ਉਕਸਾਉਣ ਵਾਲੇ ਵਿਅਕਤੀ ਨੂੰ ਮਿ੍ਰਤਕ ਦੀ ਜਾਇਦਾਦ ਦਾ ਉੱਤਰਾਧਿਕਰੀ ਬਣਨ ਤੋਂ ਰੋਕਦਾ ਹੈ। ਇਹ ਫ਼ੈਸਲਾ ਕਰਨਾਟਕ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਆਇਆ, ਜਿਸ ਵਿਚ ਜਾਇਦਾਦ ਦੀ ਵਿਰਾਸਤ ਨਾਲ ਸਬੰਧਤ ਬੈਂਗਲੁਰੂ ਦੀ ਇਕ ਦੀਵਾਨੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ।