ਦਿੱਲੀ 'ਚ ਪ੍ਰਦੂਸ਼ਣ ਨੂੰ ਬੱਚੇ ਨੇ ਤਿਉਹਾਰ ਦੱਸ ਕੇ ਲਿਖਿਆ ਲੇਖ, ਪੜ੍ਹ ਕੇ ਸਮਝ ਨਹੀਂ ਸਕੋਗੇ ਇਹ ਤਨਜ਼ ਹੈ ਜਾਂ ਮਜ਼ਾਕ
ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਤੇ ਉਸ ਨੂੰ ਰੋਕਣ ਦੇ ਯਤਨ ਨਾਕਾਫ਼ੀ ਨਜ਼ਰ ਆ ਰਹੇ ਹਨ। ਸੁਪਰੀਮ ਕੋਰਟ ਨੇ ਵੀ ਮਾਮਲੇ ਦੀ ਸੁਣਵਾਈ ਕਰਦਿਆਂ ਔਡ-ਈਵਨ ਦੇ ਫ਼ੈਸਲੇ ਨੂੰ ਪ੍ਰਦੂਸ਼ਣ ਰੋਕਣ 'ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਮੰਨਿਆ ਹੈ। ਜਿੱਥੇ ਇਕ ਪਾਸੇ ਪ੍ਰਦੂਸ਼ਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਉੱਥੇ ਹੀ ਦੂਸਰੇ ਪਾਸੇ ਇੰਟਰਨੈੱਟ 'ਤੇ ਇਸੇ ਪ੍ਰਦੂਸ਼ਣ ਨੂੰ ਲੈ ਕੇ ਇਕ ਲੇਖ ਵਾਇਰਲ ਹੋ ਰਿਹਾ ਹੈ ਜਿਸ ਨੂੰ ਪੜ੍ਹ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।
Publish Date: Sat, 16 Nov 2019 03:47 PM (IST)
Updated Date: Sat, 16 Nov 2019 03:50 PM (IST)
ਜੇਐੱਨਐੱਨ, ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਤੇ ਉਸ ਨੂੰ ਰੋਕਣ ਦੇ ਯਤਨ ਨਾਕਾਫ਼ੀ ਨਜ਼ਰ ਆ ਰਹੇ ਹਨ। ਸੁਪਰੀਮ ਕੋਰਟ ਨੇ ਵੀ ਮਾਮਲੇ ਦੀ ਸੁਣਵਾਈ ਕਰਦਿਆਂ ਔਡ-ਈਵਨ ਦੇ ਫ਼ੈਸਲੇ ਨੂੰ ਪ੍ਰਦੂਸ਼ਣ ਰੋਕਣ 'ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਮੰਨਿਆ ਹੈ। ਜਿੱਥੇ ਇਕ ਪਾਸੇ ਪ੍ਰਦੂਸ਼ਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਉੱਥੇ ਹੀ ਦੂਸਰੇ ਪਾਸੇ ਇੰਟਰਨੈੱਟ 'ਤੇ ਇਸੇ ਪ੍ਰਦੂਸ਼ਣ ਨੂੰ ਲੈ ਕੇ ਇਕ ਲੇਖ ਵਾਇਰਲ ਹੋ ਰਿਹਾ ਹੈ ਜਿਸ ਨੂੰ ਪੜ੍ਹ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਅਸਲ ਵਿਚ ਇਸ ਲੇਖ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਕ ਬੱਚੇ ਨੇ ਲਿਖਿਆ ਹੈ ਤੇ ਉਸ ਵਿਚ ਉਹ ਗੱਲਾਂ ਕਹੀਆਂ ਹਨ ਜਿਹੜੇ ਪ੍ਰਦੂਸ਼ਣ ਕਾਰਨ ਉਸ ਦੇ ਲਈ ਫਾਇਦੇਮੰਦ ਸਾਬਿਤ ਹੋਈਆਂ ਹਨ।
ਇਸ ਲੇਖ 'ਚ ਬੱਚੇ ਨੇ ਦਿੱਲੀ ਦੇ ਪ੍ਰਦੂਸ਼ਣ ਨੂੰ ਕਿਸੇ ਆਫ਼ਤ ਦੀ ਬਜਾਏ ਤਿਉਹਾਰ ਮੰਨਿਆ ਹੈ ਤੇ ਉਹ ਵੀ ਇੰਨਾ ਮਹੱਤਵਪੂਰਨ ਤੇ ਵੱਡਾ ਕਿ ਦੀਵਾਲੀ ਵੀ ਉਸ ਦੇ ਸਾਹਮਣੇ ਛੋਟੀ ਹੈ। ਇਸ ਬੱਚੇ ਦੇ ਲਿਖੇ ਲੇਖ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਆਈ ਹੈ। ਇਸ ਤਸਵੀਰ 'ਚ ਬੱਚੇ ਨੇ ਆਪਣੀ ਕਾਪੀ 'ਚ Pollution Holidays ਸਿਰਲੇਖ ਹੇਠ ਲੇਖ ਲਿਖਿਆ ਹੈ।
ਬੱਚਾ ਲਿਖਦਾ ਹੈ ਕਿ ਹੁਣ ਤੋਂ ਪ੍ਰਦੂਸ਼ਣ ਦਿੱਲੀ ਦਾ ਮੁੱਖ ਤਿਉਹਾਰ ਹੈ। ਇਹ ਹਮੇਸ਼ਾ ਦੀਵਾਲੀ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਇਸ ਵਿਚ ਸਾਨੂੰ ਦੀਵਾਲੀ ਤੋਂ ਵੀ ਜ਼ਿਆਦਾ ਛੁੱਟੀਆਂ ਮਿਲਦੀਆਂ ਹਨ। ਦੀਵਾਲੀ 'ਚ ਸਾਨੂੰ 4 ਹਾਲੀਡੇ ਮਿਲਦੇ ਹਨ ਪਰ ਇਸ ਵਿਚ 4+2 ਹਾਲੀਡੇ ਮਿਲਦੇ ਹਨ ਜਿਸ ਵਿਚ ਲੋਕ ਅਲੱਗ-ਅਲੱਗ ਮਾਸਕ ਪਹਿਨ ਕੇ ਘੁੰਮਦੇ ਹਨ ਤੇ ਘਰਾਂ 'ਚ ਸ਼ਹਿਦ, ਅਦਰਕ ਤੇ ਕਾਲੀ ਮਿਰਚ ਜ਼ਿਆਦਾ ਵਰਤੇ ਜਾਂਦੇ ਹਨ ਜਿਹੜੇ ਬੱਚਿਆਂ ਲਈ ਜ਼ਿਆਦਾ ਪਿਆਰੇ ਹਨ।