ਦੋ ਦਿਨ ਚੱਲਣ ਵਾਲੀ ਇਸ ਵਰਕਸ਼ਾਪ ਵਿੱਚ ਮੁੱਖ ਵਕਤਿਆਂ ਨੇ ਕਈ ਮਹੱਤਵਪੂਰਨ ਤੱਥਾਂ ਨੂੰ ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕਾਂ ਦੇ ਸਾਹਮਣੇ ਪੇਸ਼ ਕੀਤਾ। ਵਿਦਿਆਰਥੀ ਸਿੱਖਿਆ ਲਈ ਵਿਭਿੰਨ ਅਧਿਐਨ ਵਿਦਿਆ ਦੇ ਪ੍ਰਯੋਗ ਦਾ ਵੀ ਸਮਰਥਨ ਕੀਤਾ ਗਿਆ।

ਨਵੀਂ ਦਿੱਲੀ : ਮਾਤਾ ਸੁੰਦਰੀ ਕਾਲਜ ਫਾਰ ਵੂਮਨ ਵਿਖੇ ਦਿੱਲੀ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਜਨਰਲ ਇਲੈਕਟਿਵ ਪੇਪਰ ਭਾਰਤੀ ਇਤਿਹਾਸ ਵਿੱਚ ਸਿੱਖ ਸ਼ਹਾਦਤ-1500 ਤੋਂ 1765 ਵਿਸ਼ੇ 'ਤੇ ਦੋ-ਰੋਜ਼ਾ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਸੈਂਟਰ ਫਾਰ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਸਟੱਡੀਜ਼ (ਸੀ.ਆਈ.ਪੀ.ਐਸ) ਦਿੱਲੀ ਯੂਨੀਵਰਸਿਟੀ ਅਤੇ ਮਾਤਾ ਸੁੰਦਰੀ ਕਾਲਜ ਫਾਰ ਵੂਮਨ ਦੇ ਸਾਂਝੇ ਸਹਿਯੋਗ ਦੁਆਰਾ ਪ੍ਰੋ. ਰਵਿੰਦਰ ਕੁਮਾਰ, ਨਿਰਦੇਸ਼ਕ, (ਸੀ.ਆਈ.ਪੀ.ਐਸ) ਅਤੇ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪਹਿਲੀ ਵਾਰ ਕਿਸੀ ਕਾਲਜ ਵਿੱਚ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਮੂਲ ਮੰਤਵ ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਨਵ-ਨਿਰਮਿਤ ਇਸ ਜੀ.ਈ ਕੋਰਸ ਨੂੰ ਅਧਿਆਪਨ ਦੇ ਵਿਸ਼ੇ ਪੱਖੋਂ ਸ਼ੁਰੂ ਕਰਨ ਨਾਲ ਸੰਬੰਧਿਤ ਹੈ ਤਾਂਕਿ ਭਵਿੱਖ ਵਿੱਚ ਵਿਦਿਆਰਥੀ ਭਾਰਤ ਦੇ ਇਤਿਹਾਸ ਨੂੰ ਸਿੱਖਾ ਸ਼ਹਾਦਰ ਦੇ ਪਰਿਪੇਖ ਵਿੱਚ ਸਮਝ ਸਕਣ।
ਵਰਕਸ਼ਾਪ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਜਿਸ ਦੇ ਉਦਘਾਟਨੀ ਸੈਸ਼ਨ ਦਾ ਆਗਾਜ਼ ਪ੍ਰੋ. ਰਵਿੰਦਰ ਕੁਮਾਰ, ਨਿਰਦੇਸ਼ਕ, (ਸੀ.ਆਈ.ਪੀ.ਐਸ) ਦੇ ਸੁਆਗਤੀ ਸ਼ਬਦਾਂ ਦੇ ਨਾਲ ਹੋਈ। ਇਸ ਦੇ ਨਾਲ ਹੀ ਕੁੰਜੀਵਤ ਵਕਤਾ ਦੇ ਰੂਪ ਵਿੱਚ ਪੋ. ਜਗਬੀਰ ਸਿੰਘ, ਚਾਂਸਲਰ, ਸੈਂਟਰ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਭਾਰਤੀ ਗਿਆਨ ਪਰੰਪਰਾ ਤੋਂ ਗੱਲ ਤੋਰਦਿਆਂ ਭਾਰਤੀ ਇਤਿਹਾਸ ਵਿੱਚ ਸਿੱਖ ਸ਼ਹਾਦਤ ਬਾਰੇ ਕਈ ਮਹੱਤਵਪੂਰਣ ਨੁਕਤਿਆਂ ਨੂੰ ਉਭਾਰਿਆ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲਿਆਂ ਵਿੱਚੋਂ ਪ੍ਰੋ. ਕੇ ਰਤਨਾਬਲੀ, ਡੀਨ ਅਕੈਡਮਿਕ ਤੇ ਪ੍ਰੋ. ਰਵੀ ਤੇਕਚਨਦਾਨੀ, ਚੇਅਰਮੈਨ, (ਸੀ.ਆਈ.ਪੀ.ਐਸ) ਨੇ ਇਸ ਕੋਰਸ ਦੇ ਮਹੱਤਵਪੂਰਣ ਪਹਿਲੂਆਂ ਬਾਰੇ ਚਰਚਾ ਕੀਤੀ। ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਆਪਣੇ ਸ਼ਬਦਾਂ ਵਿਚ ਦਿੱਲੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਦਾ ਖਾਸ ਤੌਰ ਤੇ ਧੰਨਵਾਦ ਪ੍ਰਗਟ ਕੀਤਾ ਤਾਂ ਜੋ ਉਹਨਾਂ ਨੇ ਮਾਤਾ ਸੁੰਦਰੀ ਕਾਲਜ ਨੂੰ ਇਸ ਵਰਕਸ਼ਾਪ ਦੇ ਆਯੋਜਨ ਦਾ ਮੌਕਾ ਦਿੱਤਾ।
ਵਰਕਸ਼ਾਪ ਦੇ ਅਗਲੇ ਪੰਜ ਤਕਨੀਕੀ ਸੈਸ਼ਨ ਜੋ ਕਿ ਬਹੁ-ਭਾਸ਼ਾਈ ਸਿੱਖਿਆ ਸ਼ਾਸਤਰ ਦਾ ਸਮਰਥਨ ਕਰਨ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕਰਵਾਏ ਗਏ। ਵਰਕਸ਼ਾਪ ਦੇ ਹਰ ਹਿੱਸੇ ਵਿੱਚ ਸਿੱਖ ਸਟੱਡੀਜ਼ ਦੇ ਖੇਤਰ ਵਿੱਚ ਉੱਘੇ ਵਿਦਵਾਨਾਂ ਨੇ ਆਪਣੇ ਖੋਜ ਵਿਚਲੇ ਮੁੱਖ ਬਿਦੂਆਂ ਦੀ ਪੇਸ਼ਕਸ਼ ਕੀਤੀ ਜੋ ਜੀ. ਈ ਪੇਪਰ ਦੇ ਸਿਲੇਬਸ ਮੁੱਖ ਵਿਸ਼ਿਆਂ ਨਾਲ ਜੁੜੇ ਹੋਏ ਸਨ। ਇਸ ਵਰਕਸ਼ਾਪ ਦਾ ਮੁੱਖ ਮਕਸਦ ਅਧਿਆਪਕਾਂ ਦੀ ਤਕਨੀਕੀ ਸਿੱਖਿਆ ਨਾਲ ਵੀ ਜੁੜਿਆ ਹੋਇਆ ਸੀ। ਹਰ ਇੱਕ ਵਿਸ਼ੇ ਨੂੰ ਇਸ ਤਰੀਕੇ ਨਾਲ ਕੇਂਦਰਿਤ ਕੀਤਾ ਗਿਆ ਜਿਸ ਵਿੱਚ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਹੀ ਢੰਗ ਨਾਲ ਇਤਿਹਾਸ ਦੇ ਸਹਿਤ ਤੱਥਾਂ ਨਾਲ ਜਾਣੂ ਕਰਾ ਸਕਣ।
ਦੋ ਦਿਨ ਚੱਲਣ ਵਾਲੀ ਇਸ ਵਰਕਸ਼ਾਪ ਵਿੱਚ ਮੁੱਖ ਵਕਤਿਆਂ ਨੇ ਕਈ ਮਹੱਤਵਪੂਰਨ ਤੱਥਾਂ ਨੂੰ ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕਾਂ ਦੇ ਸਾਹਮਣੇ ਪੇਸ਼ ਕੀਤਾ। ਵਿਦਿਆਰਥੀ ਸਿੱਖਿਆ ਲਈ ਵਿਭਿੰਨ ਅਧਿਐਨ ਵਿਦਿਆ ਦੇ ਪ੍ਰਯੋਗ ਦਾ ਵੀ ਸਮਰਥਨ ਕੀਤਾ ਗਿਆ। ਅਕਾਦਮਿਕ ਸੈਸ਼ਨ ਤੋਂ ਬਾਅਦ ਵਿਚਾਰ ਵਟਾਂਦਰੇ ਦਾ ਸੈਸ਼ਨ ਵੀ ਰੱਖਿਆ ਗਿਆ ਜਿਸ ਵਿੱਚ ਕਈ ਵੁੱਡਮੁੱਲੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ।
ਵਰਕਸ਼ਾਪ ਦੇ ਵੈਲਿਟਰੀ ਸੈਸ਼ਨ ਵਿੱਚ ਪ੍ਰੋ. ਚਰਨ ਸਿੰਘ ਸੀ.ਈ.ਓ ਐਂਡ ਫਾਊਂਡਰ ਡਾਇਰੈਕਟਰ ਈਗਰੋ ਫਾਊਂਡੇਸ਼ਨ ਨੇ ਇਸ ਵਰਕਸ਼ਾਪ ਦੇ ਅੰਤਰਰਾਸ਼ਟਰੀ ਸੰਚਾਲਨ ਬਾਰੇ ਸੁਝਾਅ ਦਿੱਤਾ। ਇਸ ਦੇ ਨਾਲ ਹੀ ਪ੍ਰੋ. ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼ਹੀਦੀ ਬਾਰੇ ਗੱਲ ਕਰਦਿਆਂ ਭਾਰਤੀ ਇਤਿਹਾਸ ਵਿੱਚ ਸਿੱਖਾਂ ਦੁਆਰਾ ਦਿੱਤੀ ਸ਼ਹੀਦੀ ਦੇ ਬਾਰੇ ਵਿਸਤਾਰ ਨਾਲ ਵਰਣਨ ਕੀਤਾ।
ਅੰਤ ਵਿੱਚ ਪ੍ਰੋਫੈਸਰ ਜੋਤੀ ਤ੍ਰਿਹਾਨ, ਜੋਇੰਟ ਡਾਇਰੈਕਟਰ ਸੈਂਟਰ ਫੋਰ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਸਟਡੀਜ ਨੇ ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕਾਂ ਮੌਜੂਦਾ ਪੈਨਲ, ਅਕਾਦਮਿਕ ਅਤੇ ਗੈਰ ਅਕਾਦਮਿਕ ਸਟਾਫ ਤੇ ਹੋਰਨਾ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਵਾਲੇ ਸਭ ਲੋਕਾਂ ਦਾ ਸਮੂਹਕ ਧੰਨਵਾਦ ਪ੍ਰਗਟ ਕੀਤਾ। ਵਰਕਸ਼ਾਪ ਦੇ ਅੰਤਿਮ ਚਰਨ ਵਿੱਚ ਵੱਖੋ-ਵੱਖਰੇ ਕਾਲਜਾਂ ਤੋਂ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਵਾਕਸ਼ਾਪ ਸਬੰਧੀ ਸਰਟੀਫਿਕੇਟ ਵੰਡੇ ਗਏ।