Aarey tree cutting: ਦਰਖਤ ਕੱਟਣ ਖ਼ਿਲਾਫ਼ SC 'ਚ ਪਟੀਸ਼ਨ, ਸਪੈਸ਼ਲ ਬੈਂਚ ਸੋਮਵਾਰ ਨੂੰ ਕਰੇਗੀ ਸੁਣਵਾਈ
ਮੁੰਬਈ ਦੇ ਆਰੇ ਕਾਲੋਨੀ 'ਚ ਦਰਖਤਾਂ ਨੂੰ ਕੱਟੇ ਜਾਣ ਦੇ ਮਾਮਲੇ 'ਤੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ। ਮਾਮਲੇ 'ਚ ਕੋਰਟ ਨੇ ਜਲਦ ਸੁਣਵਾਈ ਲਈ ਇਕ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ। ਸਪੈਸ਼ਲ ਬੈਂਚ ਸੋਮਵਾਰ ਨੂੰ ਇਸ 'ਤੇ ਸੁਣਵਾਈ ਕਰੇਗੀ। ਆਰੇ 'ਚ ਦਰਖਤ ਕੱਟੇ ਜਾਣ ਨੂੰ ਲੈ ਕੇ ਵਿਦਿਆਰਥੀਆਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਮੁੱਖ ਜੱਜ
Publish Date: Sun, 06 Oct 2019 10:52 PM (IST)
Updated Date: Mon, 07 Oct 2019 10:45 AM (IST)
ਜੇਐੱਨਐੱਨ, ਨਵੀਂ ਦਿੱਲੀ : ਮੁੰਬਈ ਦੇ ਆਰੇ ਕਾਲੋਨੀ 'ਚ ਦਰਖਤਾਂ ਨੂੰ ਕੱਟੇ ਜਾਣ ਦੇ ਮਾਮਲੇ 'ਤੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ। ਮਾਮਲੇ 'ਚ ਕੋਰਟ ਨੇ ਜਲਦ ਸੁਣਵਾਈ ਲਈ ਇਕ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ। ਸਪੈਸ਼ਲ ਬੈਂਚ ਸੋਮਵਾਰ ਨੂੰ ਇਸ 'ਤੇ ਸੁਣਵਾਈ ਕਰੇਗੀ। ਆਰੇ 'ਚ ਦਰਖਤ ਕੱਟੇ ਜਾਣ ਨੂੰ ਲੈ ਕੇ ਵਿਦਿਆਰਥੀਆਂ ਦੇ ਇਕ ਪ੍ਰਤੀਨਿਧੀ ਮੰਡਲ ਨੇ ਮੁੱਖ ਜੱਜ ਨੂੰ ਪੱਤਰ ਲਿਖ ਕੇ ਤੁਰੰਤ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਸੀ।
ਰਾਜੀਵ ਰੰਜਨ ਨਾਂ ਦੇ ਸਮਾਜਸੇਵੀ ਵਰਕਰ ਨੇ ਦਰਖਤਾਂ ਦੀ ਕਟਾਈ ਦੇ ਵਿਰੋਧ 'ਚ ਪ੍ਰਧਾਨ ਜੱਜ ਜਸਟਿਸ ਰੰਜਨ ਗੋਗਾਈ ਨੂੰ ਪੱਤਰ ਭੇਜਿਆ ਸੀ। ਉੱਚ ਅਦਾਲਤ ਨੇ ਉਸ ਪੱਤਰ ਨੂੰ ਹੀ ਜਨਹਿੱਤ ਪਟੀਸ਼ਨ ਦੇ ਰੂਪ 'ਚ ਬਦਲਦੇ ਹੋਏ ਉਸ 'ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਤੇ ਉਸ ਦੇ ਆਧਾਰ 'ਤੇ ਵਿਸ਼ੇਸ਼ ਬੈਂਚ ਗਠਿਤ ਕੀਤੀ ਹੈ।
ਸੁਣਵਾਈ ਨੂੰ ਲੈ ਕੇ ਨੋਟਿਸ
ਉੱਚ ਅਦਾਲਤ ਦੀ ਵੈੱਬਸਾਈਟ 'ਤੇ ਐਮਰਜੈਂਸੀ ਸੁਣਵਾਈ ਨੂੰ ਲੈ ਕੇ ਨੋਟਿਸ ਪਾਸ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਦਰਖਤਾਂ ਦੀ ਕਟਾਈ ਸਬੰਧੀ ਰਾਜੀਵ ਰੰਜਨ ਵੱਲੋਂ ਛੇ ਅਕਤੂਬਰ ਨੂੰ ਭੇਜੇ ਗਏ ਪੱਤਰ ਦੇ ਆਧਾਰ 'ਤੇ ਗਠਿਤ ਵਿਸ਼ੇਸ਼ ਬੈਂਚ ਸੱਤ ਅਕਤੂਬਰ ਨੂੰ ਸਵੇਰੇ 10 ਵਜੇ ਇਸ ਮਾਮਲੇ 'ਤੇ ਸੁਣਵਾਈ ਕਰੇਗੀ।