ਹਿਮਾਚਲ ਦੀਆਂ ਛੇ ਦਵਾਈਆਂ ਦੇ ਸੈਂਪਲ ਰਾਜਸਥਾਨ ’ਚ ਫੇਲ੍ਹ ; ਸਰਦੀ, ਖੰਘ, ਉੱਚ ਬੀਪੀ, ਇਨਫੈਕਸ਼ਨ, ਪੇਟ ਦੇ ਕੀੜਿਆਂ ਦੀਆਂ ਹਨ ਦਵਾਈਆਂ
ਬੁਖ਼ਾਰ ਤੇ ਖੰਘ ਦੀ ਦਵਾਈ ਡੀਵੀ ਸੈਫ-200, ਹਾਈ ਬੀਪੀ ਦੀ ਦਵਾਈ ਰੈਮੀਨੈਕਸ 2.5, ਫੰਗਲ ਇੰਫੈਕਸ਼ਨ ਦੀ ਦਵਾਈ ਇਟ੍ਰਾਕੋਨਾਜੋਲ, ਤਣਾਅ ਵਿਚ ਦਿੱਤੀ ਜਾਣ ਵਾਲੀ ਫਲੂਪੇਨ ਕਾਲਮ, ਸੋਜ਼ ਤੇ ਬੁਖ਼ਾਰ ਵਿਚ ਦਿੱਤੀ ਜਾਣ ਵਾਲੀ ਐਸਪਾਜ ਤੇ ਜ਼ਖ਼ਮ ਹੋਣ ’ਤੇ ਇੰਫੈਕਸ਼ਨ ਵਿਚ ਵਰਤੀ ਜਾਂਦੀ ਦਵਾਈ ਪੋਵੀਡੋਨ ਆਇਓਡੀਨ ਐਂਡ ਮਿਟਰੋਂਡਾਜੋਲ ਸੋਡੀਅਮ ਪ੍ਰਮੁੱਖ ਹਨ।
Publish Date: Thu, 20 Nov 2025 11:52 PM (IST)
Updated Date: Thu, 20 Nov 2025 11:54 PM (IST)
ਸੰਵਾਦਦਾਤਾ, ਸੋਲਨ : ਰਾਜਸਥਾਨ ਵਿਚ ਹਿਮਾਚਲ ਦੀਆਂ ਫੈਕਟਰੀਆਂ ਵਿਚ ਬਣੀਆਂ ਛੇ ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਰਾਜਸਥਾਨ ਦੇ ਖੁਰਾਕ ਸੁਰੱਖਿਆ ਤੇ ਡਰੱਗਜ਼ ਕੰਟਰੋਲ ਵਿਭਾਗ ਨੇ ਪਹਿਲੀ ਤੋਂ 15 ਨਵੰਬਰ ਤੇ ਪਹਿਲੀ ਤੋਂ 15 ਅਕਤੂਬਰ ਤੱਕ ਕਈ ਦਵਾਈਆਂ ਦੇ ਸੈਂਪਲ ਲਏ ਹਨ, ਜਿਨ੍ਹਾਂ ਵਿੱਚੋਂ 22 ਦਵਾਈਆਂ ਦੇ ਸੈਂਪਲ ਫੇਲ ਮਿਲੇ ਹਨ। ਇਨ੍ਹਾਂ ਵਿੱਚੋਂ ਛੇ ਦਵਾਈਆਂ ਹਿਮਾਚਲ ਵਿਚ ਬਣੀਆਂ ਹਨ। ਜ਼ਿਆਦਾਤਰ ਦਵਾਈਆਂ ਦੇ ਰੰਗ ਵਿਚ ਖ਼ਰਾਬੀ, ਡਿਸਕ੍ਰਿਪਸ਼ਨ ਤੇ ਘੁਲਣ ਵਿਚ ਕਮੀ ਜਿਹੀਆਂ ਗੰਭੀਰ ਖ਼ਾਮੀਆਂ ਸਾਹਮਣੇ ਆਈਆਂ ਹਨ। ਇਹ ਦਵਾਈਆਂ ਠੰਢ, ਖੰਘ, ਹਾਈ ਬੀਪੀ, ਇੰਫੈਕਸ਼ਨ, ਪੇਟ ਦੇ ਕੀੜਿਆਂ, ਤਣਾਅ, ਬੁਖ਼ਾਰ ਤੇ ਐਂਟੀਬਾਇਓਟਿਕ ਹਨ। ਰਾਜਸਥਾਨ ਸਰਕਾਰ ਨੇ ਸੂਬੇ ਵਿਚ ਇਨ੍ਹਾਂ ਦੀ ਵਿਕਰੀ ’ਤੇ ਰੋਕ ਲਗਾ ਕੇ ਉਪਰੋਕਤ ਦਵਾਈਆਂ ਦਾ ਸਾਰਾ ਮਾਲ ਹਿਮਾਚਲ ਦੇ ਕਾਰਖ਼ਾਨੇਦਾਰਾਂ ਨੂੰ ਵਾਪਸ ਮੋੜਣ ਦੇ ਹੁਕਮ ਕੀਤੇ ਹਨ।
ਜਿਨ੍ਹਾਂ ਦਵਾਈਆਂ ਦੇ ਸੈਂਪਲ ਫੇਲ ਹੋਏ ਹਨ, ਉਨ੍ਹਾਂ ਵਿਚ ਬੁਖ਼ਾਰ ਤੇ ਖੰਘ ਦੀ ਦਵਾਈ ਡੀਵੀ ਸੈਫ-200, ਹਾਈ ਬੀਪੀ ਦੀ ਦਵਾਈ ਰੈਮੀਨੈਕਸ 2.5, ਫੰਗਲ ਇੰਫੈਕਸ਼ਨ ਦੀ ਦਵਾਈ ਇਟ੍ਰਾਕੋਨਾਜੋਲ, ਤਣਾਅ ਵਿਚ ਦਿੱਤੀ ਜਾਣ ਵਾਲੀ ਫਲੂਪੇਨ ਕਾਲਮ, ਸੋਜ਼ ਤੇ ਬੁਖ਼ਾਰ ਵਿਚ ਦਿੱਤੀ ਜਾਣ ਵਾਲੀ ਐਸਪਾਜ ਤੇ ਜ਼ਖ਼ਮ ਹੋਣ ’ਤੇ ਇੰਫੈਕਸ਼ਨ ਵਿਚ ਵਰਤੀ ਜਾਂਦੀ ਦਵਾਈ ਪੋਵੀਡੋਨ ਆਇਓਡੀਨ ਐਂਡ ਮਿਟਰੋਂਡਾਜੋਲ ਸੋਡੀਅਮ ਪ੍ਰਮੁੱਖ ਹਨ। ਸੂਬਾਈ ਦਵਾਈ ਕੰਟਰੋਲਰ ਮਨੀਸ਼ ਕਪੂਰ ਨੇ ਦੱਸਿਆ ਕਿ ਰਾਜਸਥਾਨ ਦਵਾਈ ਕੰਟਰੋਲਰ ਦਫ਼ਤਰ ਨੇ 22 ਦਵਾਈਆਂ ਦੀ ਸੂਚੀ ਜਾਰੀ ਕਰ ਕੇ ਇਨ੍ਹਾਂ ਦਵਾਈਆਂ ਦੀ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਸਾਰੀਆਂ ਦਵਾਈਆਂ ਦਾ ਸਟਾਕ ਬਾਜ਼ਾਰ ਤੋਂ ਚੁਕਾਉਣ ਦੀ ਹੁਕਮ ਕੀਤਾ ਗਿਆ ਹੈ। ਜਲਦੀ ਸਬੰਧਤ ਦਵਾਈਆਂ ਨੂੰ ਨੋਟਿਸ ਜਾਰੀ ਕਰ ਕੇ ਇਸ ਬਾਰੇ ਜਵਾਬ ਮੰਗਿਆ ਜਾਵੇਗਾ।