ਰਿਟਾਇਰ ਹੋ ਚੁੱਕੇ ਕੇਂਦਰੀ ਮੁਲਾਜ਼ਮ ਲੈ ਸਕਣਗੇ UPS ਦਾ ਲਾਭ, ਇਹ ਮੁਲਾਜ਼ਮ ਵੀ ਕਰ ਸਕਣਗੇ ਵਾਧੂ ਲਾਭ ਦਾ ਦਾਅਵਾ
ਯੋਜਨਾ ਮੁਤਾਬਕ ਯੂਪੀਐੱਸ ਦਾ ਬਦਲ ਚੁਣਨ ਵਾਲੇ ਰਿਟਾਇਰ ਮੁਲਾਜ਼ਮ ਨੂੰ ਹਰ ਪੂਰੀ ਕੀਤੀ ਗਈ ਛੇ ਮਹੀਨੇ ਦੀ ਸੇਵਾ ਲਈ ਆਖ਼ਰੀ ਬੇਸਿਕ ਤਨਖਾਹ ਤੇ ਉਸ ’ਤੇ ਮਹਿੰਗਾਈ ਭੱਤੇ ਦੇ ਦਸਵੇਂ ਹਿੱਸੇ ਦਾ ਇਕਮੁਸ਼ਤ ਭੁਗਤਾਨ ਮਿਲੇਗਾ। ਨਾਲ ਹੀ ਐੱਨਪੀਐੱਸ ਤਹਿਤ ਮਾਸਿਕ ਟਾਪਅੱਪ ਅਮਾਊਂਟ ਦੀ ਗਣਨਾ ਮਨਜ਼ੂਰ ਯੂਪੀਐੱਸ ਭੁਗਤਾਨ ਜਾਂ ਮਹਿੰਗਾਈ ਰਾਹਤ ਤੋਂ ਐੱਨਪੀਐੱਸ ਤਹਿਤ ਮਿਲੀ ਪੈਨਸ਼ਨ ਰਕਮ ਨੂੰ ਘਟਾ ਕੇ ਕੀਤੀ ਜਾਂਦੀ ਹੈ।
Publish Date: Sat, 31 May 2025 11:06 AM (IST)
Updated Date: Sat, 31 May 2025 11:09 AM (IST)
ਨਵੀਂ ਦਿੱਲੀ (ਪੀਟੀਆਈ) : ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ 31 ਮਾਰਚ, 2025 ਨੂੰ ਜਾਂ ਉਸ ਤੋਂ ਪਹਿਲਾਂ ਘੱਟੋ-ਘੱਟ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਰਿਟਾਇਰ ਹੋਏ ਕੇਂਦਰ ਸਰਕਾਰ ਦੇ ਐੱਨਪੀਐੱਸ ਅਕਾਊਂਟ ਹੋਲਡਰ ਜਾਂ ਉਨ੍ਹਾਂ ਦੇ ਜੀਵਨ ਸਾਥੀ ਏਕੀਕ੍ਰਿਤ ਪੈਨਸ਼ਨ ਪ੍ਰਣਾਲੀ (ਯੂਪੀਐੱਸ) ਤਹਿਤ ਵਾਧੂ ਲਾਭ ਦਾ ਦਾਅਵਾ ਕਰ ਸਕਦੇ ਹਨ। ਇਹ ਪਹਿਲਾਂ ਤੋਂ ਦਾਅਵਾ ਕੀਤੇ ਗਏ ਨੈਸ਼ਨਲ ਪੈਨਸ਼ਨ ਸਿਸਟਮ (ਐੱਨਪੀਐੱਸ) ਲਾਭ ਤੋਂ ਇਲਾਵਾ ਹੈ।
ਯੋਜਨਾ ਮੁਤਾਬਕ ਯੂਪੀਐੱਸ ਦਾ ਬਦਲ ਚੁਣਨ ਵਾਲੇ ਰਿਟਾਇਰ ਮੁਲਾਜ਼ਮ ਨੂੰ ਹਰ ਪੂਰੀ ਕੀਤੀ ਗਈ ਛੇ ਮਹੀਨੇ ਦੀ ਸੇਵਾ ਲਈ ਆਖ਼ਰੀ ਬੇਸਿਕ ਤਨਖਾਹ ਤੇ ਉਸ ’ਤੇ ਮਹਿੰਗਾਈ ਭੱਤੇ ਦੇ ਦਸਵੇਂ ਹਿੱਸੇ ਦਾ ਇਕਮੁਸ਼ਤ ਭੁਗਤਾਨ ਮਿਲੇਗਾ। ਨਾਲ ਹੀ ਐੱਨਪੀਐੱਸ ਤਹਿਤ ਮਾਸਿਕ ਟਾਪਅੱਪ ਅਮਾਊਂਟ ਦੀ ਗਣਨਾ ਮਨਜ਼ੂਰ ਯੂਪੀਐੱਸ ਭੁਗਤਾਨ ਜਾਂ ਮਹਿੰਗਾਈ ਰਾਹਤ ਤੋਂ ਐੱਨਪੀਐੱਸ ਤਹਿਤ ਮਿਲੀ ਪੈਨਸ਼ਨ ਰਕਮ ਨੂੰ ਘਟਾ ਕੇ ਕੀਤੀ ਜਾਂਦੀ ਹੈ। ਰਿਟਾਇਰ ਮੁਲਾਜ਼ਮਾਂ ਨੂੰ ਲਾਗੂ ਪੀਪੀਐੱਫ ਦਰਾਂ ਮੁਤਾਬਕ ਸਾਧਾਰਨ ਵਿਆਜ ਦੇ ਨਾਲ ਬਕਾਇਆ ਰਾਸ਼ੀ ਵੀ ਦਿੱਤੀ ਜਾਵੇਗੀ। ਅਜਿਹੇ ਮੁਲਾਜ਼ਮਾਂ ਜਾਂ ਉਨ੍ਹਾਂ ਦੇ ਪਤੀ/ਪਤਨੀ ਵੱਲੋਂ ਦਾਅਵਾ ਕਰਨ ਦੀ ਆਖ਼ਰੀ ਤਰੀਕ 30 ਜੂਨ, 2025 ਹੈ। ਵਿੱਤ ਮੰਤਰਾਲੇ ਨੇ ਜਨਵਰੀ ’ਚ ਯੂਪੀਐੱਸ ਨੂੰ ਨੋਟੀਫਾਈ ਕੀਤਾ ਸੀ। ਇਹ ਰਿਟਾਇਰਮੈਂਟ ਤੋਂ ਪਹਿਲਾਂ ਪਿਛਲੇ 12 ਮਹੀਨਿਆਂ ’ਚ ਮਿਲੀ ਐਵਰੇਜ ਬੇਸਿਕ ਤਨਖਾਹ ਦੇ 50 ਫ਼ੀਸਦੀ ਦੇ ਬਰਾਬਰ ਪੈਨਸ਼ਨ ਦਾ ਵਾਅਦਾ ਕਰਦੀ ਹੈ। ਯੂਪੀਐੱਸ ਉਨ੍ਹਾਂ ਕੇਂਦਰੀ ਸਰਕਾਰੀ ਮੁਲਾਜ਼ਮਾਂ ’ਤੇ ਲਾਗੂ ਹੋਵੇਗਾ ਜਿਹੜੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਤਹਿਤ ਆਉਂਦੇ ਹਨ ਤੇ ਜਿਹੜੇ ਇਹ ਬਦਲ ਚੁਣਦੇ ਹਨ। ਇਸ ਨਾਲ 23 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਯੂਪੀਐੱਸ ਤੇ ਐੱਨਪੀਐੱਸ ਵਿਚੋਂ ਚੋਣ ਕਰਨ ਦਾ ਬਦਲ ਮਿਲਿਆ ਹੈ। ਐੱਨਪੀਐੱਸ ਪਹਿਲੀ ਜਨਵਰੀ, 2024 ਨੂੰ ਲਾਗੂ ਹੋਈ ਸੀ।