Research News : ਕੈਂਸਰ ਕੋਸ਼ਕਾਵਾਂ ਨੂੰ ਤਬਾਹ ਕਰਨ ’ਚ ਕਾਰਗਰ ਸਾਬਤ ਹੋਵੇਗਾ ਇਕ ਵਿਸ਼ੇਸ਼ ਪ੍ਰੋਟੀਨ
ਇਸ ਤਰ੍ਹਾਂ ਦੀ ਕੋਸ਼ਿਕਾ ਮੌਤ, ਜਿਸ ਨੂੰ ਫੇਰੋਪਟੋਸਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਮੂਲ ਰੂਪ ’ਚ ਸਰੀਰ ਦੁਆਰਾ ਬਹੁਤ ਜ਼ਿਆਦਾ ਤਣਾਅ ਵਾਲੀਆਂ ਕੋਸ਼ਕਾਵਾਂ ਨੂੰ ਸਾਫ਼ ਕਰਨ ਦੇ ਇਕ ਤਰੀਕੇ ਵਜੋਂ ਵਿਕਸਿਤ ਹੋਈ ਸੀ।ਕੈਂਸਰ ਕੋਸ਼ਕਾਵਾਂ ਵੀ ਇਸ ਸ਼੍ਰੇਣੀ ’ਚ ਆਉਂਦੀਆਂ ਹਨ।
Publish Date: Fri, 21 Nov 2025 08:16 PM (IST)
Updated Date: Fri, 21 Nov 2025 08:17 PM (IST)
ਫੇਫੜੇ ਦੇ ਕੈਂਸਰ ਨਾਲ ਨਿਪਟਣ ’ਚ ਵਿਗਿਆਨੀਆਂ ਦੀ ਨਵੀਂ ਖੋਜ ਬਹੁਤ ਹੀ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਵਿਗਿਆਨੀਆਂ ਨੇ ਇਸ ਦੀ ਇਕ ਮਹੱਤਵਪੂਰਨ ਕਮਜ਼ੋਰੀ ਦਾ ਪਤਾ ਲਗਾਇਆ ਹੈ। ਉਨ੍ਹਾਂ ਨੇ ਇਕ ਅਜਿਹੇ ਪ੍ਰੋਟੀਨ ਦੀ ਖੋਜ ਕੀਤੀ ਹੈ, ਜਿਸ ਨੂੰ ਰੋਕਣ ’ਤੇ ਟਿਊਮਰ ਆਪਣੇ ਆਪ ਨੂੰ ਤਬਾਹ ਕਰਨ ਲੱਗਦਾ ਹੈ। ਜਦੋਂ ਵਿਗਿਆਨੀਆਂ ਨੇ ਪ੍ਰੋਟੀਨ ਐੱਫਐੱਸਪੀ1 ਨੂੰ ਰੋਕਿਆ ਤਾਂ ਚੂਹਿਆਂ ’ਚ ਫੇਫੜੇ ਦੇ ਟਿਊਮਰ ਨਾਟਕੀ ਤੌਰ ’ਤੇ ਛੋਟੇ ਹੋ ਗਏ ਅਤੇ ਕਈ ਕੈਂਸਰ ਕੋਸ਼ਕਾਵਾਂ ਨੇ ਆਪਣੇ ਆਪ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਇਹ ਅਧਿਐਨ ਫੇਫੜੇ ਦੇ ਕੈਂਸਰ ਨੂੰ ਮਿੱਥਣ ਦੀ ਨਵੀਂ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ।
ਐੱਨਵਾਈਸੀ ਲੈਂਗੋਨ ਹੈਲਥ ਦੇ ਖੋਜੀਆਂ ਨੇ ਪਤਾ ਲਗਾਇਆ ਹੈ ਕਿ ਕਿਵੇਂ ਬਹੁਤ ਹੀ ਪ੍ਰਤੀਕਿਰਿਆਸ਼ੀਲ ਅਣੂਆਂ ਦੇ ਨਿਰਮਾਣ ਨਾਲ ਜੁੜੀ ਕੋਸ਼ਿਕਾ ਮੌਤ ਦਾ ਇਕ ਵਿਸ਼ੇਸ਼ ਰੂਪ ਫੇਫੜੇ ਦੇ ਟਿਊਮਰ ਦੇ ਵਿਕਾਸ ਨੂੰ ਹੌਲੀ ਕਰ ਸਕਦਾ ਹੈ। ਇਸ ਤਰ੍ਹਾਂ ਦੀ ਕੋਸ਼ਿਕਾ ਮੌਤ, ਜਿਸ ਨੂੰ ਫੇਰੋਪਟੋਸਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਮੂਲ ਰੂਪ ’ਚ ਸਰੀਰ ਦੁਆਰਾ ਬਹੁਤ ਜ਼ਿਆਦਾ ਤਣਾਅ ਵਾਲੀਆਂ ਕੋਸ਼ਕਾਵਾਂ ਨੂੰ ਸਾਫ਼ ਕਰਨ ਦੇ ਇਕ ਤਰੀਕੇ ਵਜੋਂ ਵਿਕਸਿਤ ਹੋਈ ਸੀ।ਕੈਂਸਰ ਕੋਸ਼ਕਾਵਾਂ ਵੀ ਇਸ ਸ਼੍ਰੇਣੀ ’ਚ ਆਉਂਦੀਆਂ ਹਨ।
ਨੇਚਰ ਪੱਤਰਿਕਾ ’ਚ ਪ੍ਰਕਾਸ਼ਿਤ ਅਧਿਐਨ ਨੇ ਦਿਖਾਇਆ ਹੈ ਕਿ ਫੇਰੋਪਟੋਸਿਸ ਸਪ੍ਰੈਸਰ ਪ੍ਰੋਟੀਨ 1 (ਐੱਫਐੱਸਪੀ1) ਨੂੰ ਮਿੱਥਣ ਵਾਲੀ ਮੈਡੀਕਲ ਪ੍ਰਣਾਲੀ ਨੇ ਫੇਫੜੇ ਦੇ ਐਡੇਨੋਕਾਰਸੀਨੋਮਾ ਨਾਲ ਪੀੜਤ ਚੂਹਿਆਂ ’ਚ ਟਿਊਮਰ ਦੇ ਵਾਧੇ ਨੂੰ ਕਾਫੀ ਘਟਾ ਦਿੱਤਾ। ਇਸ ਪ੍ਰੋਟੀਨ ਨੂੰ ਰੋਕਣ ਨਾਲ ਟਿਊਮਰ 80 ਪ੍ਰਤੀਸ਼ਤ ਤੱਕ ਛੋਟੇ ਹੋ ਗਏ। ਇਹ ਪ੍ਰੋਟੀਨ ਕੈਂਸਰ ਕੋਸ਼ਕਾਵਾਂ ਨੂੰ ਫੇਰੋਪਟੋਸਿਸ ਤੋਂ ਬਚਾਉਣ ’ਚ ਮਦਦ ਕਰਦਾ ਹੈ। (ਏਐੱਨਆਈ)