ਭਾਰਤ ਦਾ ਇਕ ਹੋਰ ਦੁਸ਼ਮਣ ਢੇਰ ! PoK 'ਚ ਅਲਬਦਰ ਦੇ ਟਾਪ ਕਮਾਂਡਰ ਬੁਰਹਾਨ ਹਮਜਾ ਦੀ ਮੌਤ ਦੀ ਖਬਰ
ਪਾਬੰਦੀਸ਼ੁਦਾਸ ਅੱਤਵਾਦੀ ਸੰਗਠਨ 'ਅਲ ਬਦਰ' (Al Badr) ਦੇ ਪ੍ਰਮੁੱਖ ਕਮਾਂਡਰਾਂ 'ਚੋਂ ਇਕ, ਅਰਜਮੰਦ ਗੁਲਜ਼ਾਰ ਉਰਫ਼ ਬੁਰਹਾਨ ਹਮਜਾ ਦੇ ਮਾਰੇ ਜਾਣ ਦੀ ਸੂਚਨਾ ਹੈ। ਉਹ ਸੁਰੱਖਿਆ ਏਜੰਸੀਆਂ ਦੀ ਮੋਸਟ ਵਾਟੇਂਡ ਲਿਸਟ ਵਿਚ ਸ਼ਾਮਲ ਸੀ। ਅੱਤਵਾਦੀ ਅਰਜਮੰਦ ਮੂਲ ਰੂਪ 'ਚ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੋ ਪਿਛਲੇ ਸੱਤ ਸਾਲਾਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ।
Publish Date: Thu, 21 May 2026 02:57 PM (IST)
Updated Date: Thu, 21 May 2026 03:22 PM (IST)
ਜਾਗਰਣ ਸੰਵਾਦਦਾਤਾ, ਸ੍ਰੀਨਗਰ : ਜੰਮੂ-ਕਸ਼ਮੀਰ ਦੇ ਆਤੰਕੀ ਨੈੱਟਵਰਕ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਬੰਦੀਸ਼ੁਦਾਸ ਅੱਤਵਾਦੀ ਸੰਗਠਨ 'ਅਲ ਬਦਰ' (Al Badr) ਦੇ ਪ੍ਰਮੁੱਖ ਕਮਾਂਡਰਾਂ 'ਚੋਂ ਇਕ, ਅਰਜਮੰਦ ਗੁਲਜ਼ਾਰ ਉਰਫ਼ ਬੁਰਹਾਨ ਹਮਜਾ ਦੇ ਮਾਰੇ ਜਾਣ ਦੀ ਸੂਚਨਾ ਹੈ। ਉਹ ਸੁਰੱਖਿਆ ਏਜੰਸੀਆਂ ਦੀ ਮੋਸਟ ਵਾਟੇਂਡ ਲਿਸਟ ਵਿਚ ਸ਼ਾਮਲ ਸੀ। ਅੱਤਵਾਦੀ ਅਰਜਮੰਦ ਮੂਲ ਰੂਪ 'ਚ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੋ ਪਿਛਲੇ ਸੱਤ ਸਾਲਾਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੁਲਵਾਮਾ ਹਮਲੇ 'ਚ ਵੀ ਇਸ ਦੀ ਭੂਮਿਕਾ ਸੀ।
ਆਤੰਕੀ ਹਮਜ਼ਾ ਬੁਰਹਾਨ ਦਾ ਜਨਮ 1999 'ਚ ਪੁਲਵਾਮਾ ਦੇ ਖਰਬਤਪੋਰਾ ਦੇ ਰਤਨੀਪੋਰਾ 'ਚ ਹੋਇਆ ਸੀ। ਅੱਤਵਾਦੀ ਹਮਜ਼ਾ ਬੁਰਹਾਨ ਜਾਇਜ਼ ਦਸਤਾਵੇਜ਼ਾਂ ਦੇ ਆਧਾਰ 'ਤੇ ਪਾਕਿਸਤਾਨ ਗਿਆ ਸੀ, ਜਿੱਥੇ ਉਹ ਆਤੰਕੀ ਸੰਗਠਨ ਅਲ ਬਦਰ 'ਚ ਸ਼ਾਮਲ ਹੋ ਗਿਆ ਸੀ ਤੇ ਫਿਰ ਉੱਥੋਂ ਅਲ ਬਦਰ ਦਾ ਇਕ ਸਰਗਰਮ ਆਤੰਕੀ ਤੇ ਕਮਾਂਡਰ ਦੇ ਤੌਰ 'ਤੇ ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਦਾ ਸੰਚਾਲਨ ਕਰਨ ਲੱਗਾ ਸੀ।
(ਖਬਰ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ...)