ਸ਼ੁੱਧ ਪੰਜ ਸ਼ਲੋਕ ਸੁਣਾਓ ਤੇ ‘ਸਰਲ ਗੀਤਾ’ ਤੋਹਫ਼ਾ ਪਾਓ, ਗੀਤਾ ਪ੍ਰੈੱਸ ਦੀ ਨਵੀਂ ਪੀੜ੍ਹੀ ’ਚ ਗੀਤਾ ਸੰਸਕਾਰ ਵਿਕਸਤ ਕਰਨ ਲਈ ਆਨਲਾਈਨ ਮੁਹਿੰਮ
ਗੀਤਾ ਪ੍ਰੈੱਸ ਦੇ ਕੌਮਾਂਤਰੀ ਕਨਵੀਨਰ ਤੇ ਕਾਠਮੰਡੂ ਸ਼ਾਖਾ ਦੇ ਮੈਨੇਜਰ ਜੈ ਕਿਸ਼ਨ ਸਾਰਡਾ ਇਸ ਦੇ ਸੂਤਰਧਾਰ ਹਨ। ਉਹ ਦੱਸਦੇ ਹਨ ਕਿ ਮੁਕਾਬਲੇ ਵਿਚ ਸ਼ਾਮਲ ਹੋਣ ਲਈ ਮੁਕਾਬਲੇਬਾਜ਼ਾਂ ਨੂੰ ਗੀਤਾ ਦੇ ਪੰਜ ਸ਼ਲੋਕਾਂ ਦਾ ਸ਼ੁੱਧ ਉਚਾਰਨ ਕਰਦੇ ਹੋਏ ਸ਼ਾਰਟ ਵੀਡੀਓ ਭੇਜਣੀ ਹੋਵੇਗੀ।
Publish Date: Sun, 10 May 2026 09:11 AM (IST)
Updated Date: Sun, 10 May 2026 09:14 AM (IST)
ਗਜਾਧਰ ਦਿਵੇਦੀ, ਜਾਗਰਣ , ਗੋਰਖਪੁਰ : ਸ਼੍ਰੀਮਦਭਗਵਦਗੀਤਾ ਦੇ ਸੰਦੇਸ਼ ਨੂੰ ਅਸਾਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਗੀਤਾ ਪ੍ਰੈੱਸ ਦੀ ਕਾਠਮੰਡੂ ਸ਼ਾਖਾ ਇਕ ਨਵੀਂ ਪਹਿਲ ਕਰਨ ਜਾ ਰਹੀ ਹੈ। ਬੱਚਿਆਂ, ਅੱਲ੍ਹੜਾਂ ਤੇ ਨੌਜਵਾਨਾਂ ਨੂੰ ਕੌਮਾਂਤਰੀ ਪੱਧਰ ’ਤੇ ਸਨਾਤਨ ਧਰਮ ਨਾਲ ਜੋੜਨ ਅਤੇ ਉਨ੍ਹਾਂ ਵਿਚ ਗੀਤਾ ਦੇ ਸੰਸਕਾਰ ਵਿਕਸਤ ਕਰਨ ਦੇ ਮਕਸਦ ਨਾਲ ਆਨਲਾਈਨ ਸ਼ਲੋਕ ਵਾਚਨ ਮੁਕਾਬਲਾ ਕਰਵਾਇਆ ਜਾਵੇਗਾ। ਇਸ ਵਿਚ ਦੁਨੀਆ ਭਰ ਤੋਂ ਮੁਕਾਬਲੇਬਾਜ਼ ਹਿੱਸਾ ਲੈ ਸਕਣਗੇ।
ਗੀਤਾ ਪ੍ਰੈੱਸ ਦੇ ਕੌਮਾਂਤਰੀ ਕਨਵੀਨਰ ਤੇ ਕਾਠਮੰਡੂ ਸ਼ਾਖਾ ਦੇ ਮੈਨੇਜਰ ਜੈ ਕਿਸ਼ਨ ਸਾਰਡਾ ਇਸ ਦੇ ਸੂਤਰਧਾਰ ਹਨ। ਉਹ ਦੱਸਦੇ ਹਨ ਕਿ ਮੁਕਾਬਲੇ ਵਿਚ ਸ਼ਾਮਲ ਹੋਣ ਲਈ ਮੁਕਾਬਲੇਬਾਜ਼ਾਂ ਨੂੰ ਗੀਤਾ ਦੇ ਪੰਜ ਸ਼ਲੋਕਾਂ ਦਾ ਸ਼ੁੱਧ ਉਚਾਰਨ ਕਰਦੇ ਹੋਏ ਸ਼ਾਰਟ ਵੀਡੀਓ ਭੇਜਣੀ ਹੋਵੇਗੀ। ਸ਼ਲੋਕਾਂ ਦਾ ਸ਼ੁੱਧ ਅਤੇ ਪ੍ਰਭਾਵਸ਼ਾਲੀ ਉਚਾਰਨ ਕਰਨ ਵਾਲੇ ਚੁਣੇ ਗਏ ਮੁਕਾਬਲੇਬਾਜ਼ਾਂ ਨੂੰ ਪ੍ਰੋਤਸਾਹਨ ਵਜੋਂ ‘ਸਰਲ ਗੀਤਾ’ ਭੇਟ ਕੀਤੀ ਜਾਵੇਗੀ। ਇਸ ਨੂੰ ਡਾਕ ਰਾਹੀਂ ਭੇਜਣ ਦੀ ਯੋਜਨਾ ਹੈ। ਆਸਾਨ ਭਾਸ਼ਾ, ਸੰਧੀ-ਵਿਛੇਦ ਅਤੇ ਸਹਿਜ ਭਾਵ ਅਰਥ ਕਾਰਨ ਘੱਟ ਸਮੇਂ ਵਿਚ ਤੇਜ਼ੀ ਨਾਲ ਲੋਕਪ੍ਰਿਯ ਹੋਈ ‘ਸਰਲ ਗੀਤਾ’ ਦਾ ਪਹਿਲਾ ਪ੍ਰਕਾਸ਼ਨ ਸਾਲ 2017 ਵਿਚ ਹਿੰਦੀ ਵਿਚ ਹੋਇਆ ਸੀ। ਹੁਣ ਤੱਕ ਸੱਤ ਭਾਸ਼ਾਵਾਂ ਵਿਚ ਇਸ ਦੀਆਂ 6.91 ਲੱਖ ਕਾਪੀਆਂ ਛਪ ਚੁੱਕੀਆਂ ਹਨ। ਕਾਠਮੰਡੂ ਕੇਂਦਰ ਦੀ ਨਵੀਂ ਯੋਜਨਾ ਨੂੰ ਗੀਤਾ ਵਾਚਨ ਰਾਹੀਂ ਨੌਜਵਾਨਾਂ ਨੂੰ ਧਾਰਮਿਕ-ਸੰਸਕ੍ਰਿਤਕ ਸਾਹਿਤ ਨਾਲ ਜੋੜਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
10 ਮਈ ਨੂੰ ਹੋਵੇਗੀ ਮੁਹਿੰਮ ਦੀ ਸ਼ੁਰੂਆਤ
ਜੈ ਕਿਸ਼ਨ ਸਾਰਡਾ ਨੇ ਦੱਸਿਆ ਕਿ ਕਾਠਮੰਡੂ ਕੇਂਦਰ ਵਿਚ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ 10 ਮਈ ਨੂੰ ਹੋਵੇਗੀ। ਉਦਘਾਟਨ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਖ਼ਜ਼ਾਨਚੀ ਗੋਵਿੰਦ ਦੇਵਗਿਰੀ ਕਰਨਗੇ। ਇਸ ਤੋਂ ਬਾਅਦ ਵ੍ਹਟਸਐਪ ਨੰਬਰ ਜਾਰੀ ਕਰ ਕੇ ਐਂਟਰੀਆਂ ਮੰਗੀਆਂ ਜਾਣਗੀਆਂ।
‘ਸਰਲ ਗੀਤਾ’ ਦੀਆਂ ਪ੍ਰਕਾਸ਼ਿਤ ਕਾਪੀਆਂ
ਹਿੰਦੀ - 3.55 ਲੱਖ
ਉੜੀਆ - 32 ਹਜ਼ਾਰ
ਬਾਂਗਲਾ - 44 ਹਜ਼ਾਰ 500
ਨੇਪਾਲੀ - 57 ਹਜ਼ਾਰ
ਗੁਜਰਾਤੀ - 41 ਹਜ਼ਾਰ
ਅੰਗਰੇਜ਼ੀ - 23 ਹਜ਼ਾਰ