ਫਿਲਮ ਨਿਰਮਾਤਾ ਅਮਿਤ ਜਾਨੀ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ, ਲਾਰੈਂਸ ਬਿਸ਼ਨੋਈ ਗੈਂਗ 'ਤੇ ਦੋਸ਼
ਨੋਇਡਾ ਦੇ ਸੈਕਟਰ-35 ਦੇ ਰਹਿਣ ਵਾਲੇ ਪ੍ਰੋਡਿਊਸਰ ਅਮਿਤ ਜਾਨੀ ਸੰਭਲ ਬਾਰੇ ਫਿਲਮ ਬਣਾ ਰਹੇ ਹਨ। ਇਸ ਤੋਂ ਇਲਾਵਾ ਉਹ ਸਲਮਾਨ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਰਮਿਆਨ ਚੱਲ ਰਹੀ ਦੁਸ਼ਮਣੀ ਨੂੰ ਲੈ ਕੇ ਵੀ ਫਿਲਮ ਤਿਆਰ ਕਰ ਰਹੇ ਹਨ।
Publish Date: Wed, 26 Nov 2025 03:20 PM (IST)
Updated Date: Wed, 26 Nov 2025 03:27 PM (IST)
ਜਾਗਰਣ ਸੰਵਾਦਦਾਤਾ, ਸੰਭਲ : 'ਕਲਕੀ ਸੰਭਲ ਗ੍ਰਾਮਸਯ' (Kalki Sambhal Gramasya) ਫਿਲਮ ਬਣਾਉਣ ਵਾਲੇ ਪ੍ਰੋਡਿਊਸਰ ਅਮਿਤ ਜਾਨੀ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਇਸ ਵਾਰ ਇੱਕ ਖਾਲਿਸਤਾਨੀ ਸਮਰਥਕ ਨੇ ਉਨ੍ਹਾਂ ਤੋਂ ₹5 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਜਵਾਨਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ। ਮਾਮਲੇ ਦੀ ਸ਼ਿਕਾਇਤ ਪ੍ਰੋਡਿਊਸਰ ਵੱਲੋਂ ਦਿੱਲੀ ਦੇ ਮਾਲਵੀਆ ਨਗਰ ਥਾਣੇ ਵਿੱਚ ਦਿੱਤੀ ਗਈ ਹੈ।
ਖਾਲਿਸਤਾਨੀ ਨੇ ਦਿੱਤੀ ਧਮਕੀ, ਦਿੱਲੀ ਪੁਲਿਸ ਨੂੰ ਸ਼ਿਕਾਇਤ
ਨੋਇਡਾ ਦੇ ਸੈਕਟਰ-35 ਦੇ ਰਹਿਣ ਵਾਲੇ ਪ੍ਰੋਡਿਊਸਰ ਅਮਿਤ ਜਾਨੀ ਸੰਭਲ ਬਾਰੇ ਫਿਲਮ ਬਣਾ ਰਹੇ ਹਨ। ਇਸ ਤੋਂ ਇਲਾਵਾ ਉਹ ਸਲਮਾਨ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਰਮਿਆਨ ਚੱਲ ਰਹੀ ਦੁਸ਼ਮਣੀ ਨੂੰ ਲੈ ਕੇ ਵੀ ਫਿਲਮ ਤਿਆਰ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਫਿਲਮ 'ਉਦੈਪੁਰ ਫਾਈਲਜ਼' ਵੀ ਰਿਲੀਜ਼ ਹੋਈ ਹੈ। ਇਸੇ ਕਾਰਨ ਉਹ ਕਥਿਤ ਤੌਰ 'ਤੇ ਇਸਲਾਮੀ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਹਨ।
ਦੋਸ਼ ਹੈ ਕਿ ਮੰਗਲਵਾਰ ਸ਼ਾਮ ਨੂੰ ਜਦੋਂ ਉਹ ਛਤਰਪੁਰ ਤੋਂ ਆਪਣੇ ਘਰ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਵਟ੍ਹਸਐਪ 'ਤੇ ਇੱਕ ਖਾਲਿਸਤਾਨੀ ਸਮਰਥਕ ਵੱਲੋਂ ਧਮਕੀ ਭਰਿਆ ਵਾਇਸ ਮੈਸੇਜ ਭੇਜਿਆ ਗਿਆ। ਮੈਸੇਜ ਵਿੱਚ ਉਸਨੇ ₹5 ਕਰੋੜ ਦੀ ਫਿਰੌਤੀ ਮੰਗਦੇ ਹੋਏ, ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਲਾਰੈਂਸ ਬਿਸ਼ਨੋਈ ਗੈਂਗ 'ਤੇ ਦੋਸ਼
ਫਿਲਮ ਪ੍ਰੋਡਿਊਸਰ ਨੇ ਇਸ ਧਮਕੀ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਦੱਸਿਆ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਸੰਭਲ ਨੂੰ ਲੈ ਕੇ ਤਿਆਰ ਕੀਤੀ ਜਾ ਰਹੀ ਫਿਲਮ ਦਾ ਵੀ ਜ਼ਿਕਰ ਕੀਤਾ ਹੈ। ਹਾਲਾਂਕਿ ਇਸ ਮਾਮਲੇ ਦੀ ਸ਼ਿਕਾਇਤ ਅਜੇ ਸੰਭਲ ਵਿੱਚ ਦਰਜ ਨਹੀਂ ਕਰਵਾਈ ਗਈ ਹੈ, ਸਿਰਫ਼ ਦਿੱਲੀ ਦੇ ਮਾਲਵੀਆ ਨਗਰ ਵਿੱਚ ਹੀ ਸ਼ਿਕਾਇਤ ਦਿੱਤੀ ਗਈ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਅਮਿਤ ਜਾਨੀ ਨੂੰ ਧਮਕੀ ਮਿਲ ਚੁੱਕੀ ਹੈ, ਜਿਸ ਦਾ ਮੁਕੱਦਮਾ ਸੰਭਲ ਵਿੱਚ ਦਰਜ ਹੈ।