Ram Mandir Bhumi Pujan Live Telecast Date Time : ਅਯੁੱਧਿਆ, ਨਈ ਦੁਨੀਆ : ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਹੋਣ ਵਾਲੇ ਭੂਮੀ ਪੂਜਨ ਦੀ ਸ਼ੁੱਭ ਘੜੀ ਆ ਗਈ ਹੈ। ਥੋੜ੍ਹੀ ਦੇਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪੁੱਜਣਗੇ ਤੇ ਭੂਮੀ ਪੂਜਨ 'ਚ ਹਿੱਸਾ ਲੈਣਗੇ। ਭੂਮੀ ਪੂਜਨ ਪ੍ਰੋਗਰਾਮ ਦਾ ਦੂਰਦਰਸ਼ਨ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਤੁਸੀਂ ਆਪਣੇ ਮੋਬਾਈਲ 'ਤੇ ਵੀ ਇਹ ਪ੍ਰਸਾਰਣ ਦੇਖ ਸਕਦੇ ਹੋ। ਇਹ ਡਾਇਰੈਕਟ ਲਿੰਕ ਹੈ https://www.naidunia.com/topics-trending/national/ram-mandir-bhumi-pujan। ਇਸ 'ਤੇ ਕਲਿੱਕ ਕਰੋ। ਪ੍ਰੋਗਰਾਮ 'ਚ ਚੋਣਵੇਂ ਮਹਿਮਾਨਾਂ ਨੂੰ ਸੱਦਾ ਭੇਜਿਆ ਗਿਆ ਹੈ, ਉੱਥੇ ਹੀ ਦੇਸ਼ ਭਰ ਦੇ ਲੋਕਾਂ ਤਕ ਇਸ ਪ੍ਰੋਗਰਾਮ ਨੂੰ ਪਹੁੰਚਾਉਣ ਲਈ ਸਿੱਧੇ ਪ੍ਰਸਾਰਣ ਦੀ ਵਿਵਸਥਾ ਕੀਤੀ ਗਈ ਹੈ। ਪੂਰਾ ਪ੍ਰੋਗਰਾਮ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਵੇਗਾ ਤੇ ਬਾਕੀ ਨਿਊਜ਼ ਚੈਨਲ ਵੀ ਦਿਖਾਉਣਗੇ। ਰਾਮ ਜਨਮ ਭੂਮੀ ਨਿਆ ਅਨੁਸਾਰ, ਪੀਐੱਮ ਮੋਦੀ ਪਹਿਲਾਂ ਤੋਂ ਹੀ ਤੈਅ 12:15 ਵਜੇ ਪਵਿੱਤਰ ਅਭਿਜੀਤ ਮਹੂਰਤ 'ਚ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਲਾਈਵ ਟੈਲੀਕਾਸਟ ਸ਼ੁਰੂ ਹੋ ਜਾਵੇਗਾ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਨੇ ਹਾਲ ਹੀ 'ਚ ਇਕ ਟਵੀਟ 'ਚ ਕਿਹਾ ਸੀ ਕਿ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ।

ਰਾਮ ਭਗਤਾਂ ਨੂੰ ਬੇਨਤੀ, ਘਰੋਂ ਦੇਖੋ ਭੂਮੀ ਪੂਜਨ

ਅਯੁੱਧਿਆ ਨਗਰ 'ਚ ਜਗ੍ਹਾ-ਜਗ੍ਹਾ ਵੱਡੀਆਂ ਐੱਲਈਡੀ ਲਗਾ ਕੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਾਲਾਂਕਿ ਟਰੱਸਟ ਵੱਲੋਂ ਰਾਮ ਭਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਘਰਾਂ 'ਚ ਰਹਿੰਦੇ ਹੋਏ ਹੀ ਭੂਮੀ ਪੂਜਨ ਪ੍ਰੋਗਰਾਮ ਦੇਖਣ। ਕਿਉਂਕਿ ਜ਼ਿਆਦਾ ਲੋਕਾਂ ਦੇ ਪਹੁੰਚਣ ਨਾਲ ਅਵਿਵਸਥਾ ਫੈਲ ਸਕਦੀ ਹੈ। ਉਂਝ ਵੀ ਅਯੁੱਧਿਆ 'ਚ ਉਸ ਦਿਨ ਬਾਹਰੀ ਲੋਕਾਂ ਦਾ ਪ੍ਰਵੇਸ਼ ਬੰਦ ਹੈ। ਕੋਰੋਨਾ ਸੰਕਟ ਕਾਰਨ ਵੀ ਸੀਮਤ ਮਹਿਮਾਨਾਂ ਨੂੰ ਬੁਲਾਇਆ ਗਿਆ ਹੈ। ਦੂਰਦਰਸ਼ਨ ਵੱਲੋਂ ਕਿਹਾ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਆਮ ਪ੍ਰੋਗਰਾਮ ਦੀ ਤਰ੍ਹਾਂ ਇਸ ਦੀ ਕਵਰੇਜ ਕਰਨਗੇ।

Posted By: Seema Anand