ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀਆਂ ਤਿਆਰੀਆਂ: ਫ਼ੌਜ ਨੇ ਬਰਫ਼ ਦੇ ਪਹਾੜ ਕੱਟ ਕੇ ਬਣਾਇਆ ਰਸਤਾ, 23 ਮਈ ਨੂੰ ਖੁੱਲ੍ਹਣਗੇ ਕਿਵਾੜ
23 ਮਈ ਤੋਂ ਸ਼ੁਰੂ ਹੋਣ ਵਾਲੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਫ਼ੌਜ ਬਰਫ਼ ਦੇ ਪਹਾੜ ਕੱਟ ਕੇ ਪੈਦਲ ਰਸਤਾ ਬਣਾ ਰਹੀ ਹੈ। ਪਿਛਲੇ 10 ਦਿਨਾਂ ’ਚ ਫ਼ੌਜ ਨੇ ਘਾਂਗਰੀਆ ਤੋਂ ਅਟਕਾਕੋਟੀ (ਤਿੰਨ ਕਿਲੋਮੀਟਰ) ਤੱਕ ਪੈਦਲ ਰਸਤਾ ਬਣਾ ਲਿਆ ਹੈ। ਹੁਣ ਅਟਲਾਕੋਟੀ ਤੋਂ ਹੇਮਕੁੰਟ ਸਾਹਿਬ ਦੇ ਰਸਤੇ ਬਾਕੀ ਤਿੰਨ ਕਿਲੋਮੀਰਟ ਰਸਤਾ ਬਰਫ਼ ਕੱਟ ਕੇ ਬਣਾਇਆ ਜਾਣਾ ਹੈ। ਇਸ ਖੇਤਰ ’ਚ ਚਤਾਰ ਤੋਂ ਸੱਤ ਫੁੱਟ ਤੱਕ ਬਰਫ ਜੰਮੀ ਹੈ।
Publish Date: Tue, 28 Apr 2026 10:12 AM (IST)
Updated Date: Tue, 28 Apr 2026 10:47 AM (IST)
ਜਾਸ, ਗੋਪੇਸ਼ਵਰ (ਚਮੋਲੀ) : 23 ਮਈ ਤੋਂ ਸ਼ੁਰੂ ਹੋਣ ਵਾਲੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਫ਼ੌਜ ਬਰਫ਼ ਦੇ ਪਹਾੜ ਕੱਟ ਕੇ ਪੈਦਲ ਰਸਤਾ ਬਣਾ ਰਹੀ ਹੈ। ਪਿਛਲੇ 10 ਦਿਨਾਂ ’ਚ ਫ਼ੌਜ ਨੇ ਘਾਂਗਰੀਆ ਤੋਂ ਅਟਕਾਕੋਟੀ (ਤਿੰਨ ਕਿਲੋਮੀਟਰ) ਤੱਕ ਪੈਦਲ ਰਸਤਾ ਬਣਾ ਲਿਆ ਹੈ। ਹੁਣ ਅਟਲਾਕੋਟੀ ਤੋਂ ਹੇਮਕੁੰਟ ਸਾਹਿਬ ਦੇ ਰਸਤੇ ਬਾਕੀ ਤਿੰਨ ਕਿਲੋਮੀਰਟ ਰਸਤਾ ਬਰਫ਼ ਕੱਟ ਕੇ ਬਣਾਇਆ ਜਾਣਾ ਹੈ। ਇਸ ਖੇਤਰ ’ਚ ਚਤਾਰ ਤੋਂ ਸੱਤ ਫੁੱਟ ਤੱਕ ਬਰਫ ਜੰਮੀ ਹੈ।
ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 23 ਮਈ ਨੂੰ ਖੁੱਲ੍ਹਣੇ ਹਨ। ਫ਼ੌਜ ਨੂੰ ਬਰਫ਼ ਕੱਟ ਕੇ ਤਿੰਨ ਕਿਲੋਮੀਟਰ ਪੈਦਲ ਰਸਤਾ ਬਣਾਉਣ ’ਚ ਕਾਮਯਾਬੀ ਮਿਲ ਗਈ ਹੈ। ਹੁਣ ਅਟਕਾਕੋਟੀ ਤੋਂ ਹੇਮਕੁੰਟ ਸਾਹਿਬ ਲਈ ਤਿੰਨ ਕਿਲੋਮੀਟਰ ਪੈਦਲ ਰਸਤੇ ਦਾ ਕੰਮ ਬਾਕੀ ਹੈ। ਹੇਮਕੁੰਟ ਸਾਹਿਬ ਯਾਤਰਾ ਮਾਰਗ ਤੋਂ ਬਰਫ਼ ਹਟਾ ਕੇ ਪੈਦਲ ਰਸਤਾ ਬਣਾਉਣ ਲਈ ਫ਼ੌਜ ਦੇ ਜਵਾਨਾਂ ਲਈ ਗੋਬਿੰਦਘਾਟ ਗੁਰਦੁਆਰੇ ਦੇ 12 ਸੇਵਾਦਾਰ ਵੀ ਲੱਗੇ ਹੋਏ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀਈਓ ਸਰਦਰਾ ਸੇਵਾ ਸਿੰਘ ਨੇ ਕਿਹਾ ਕਿ ਸੂਬੇਦਾਰ ਮੇਜਰ ਨੇਕਚੰਦ ਤੇ ਹਵਲਦਾਰ ਅਮਰਜੀਤ ਸਿੰਘ ਦੀ ਅਗਵਾਈ ’ਚ ਟੀਮ ਹੇਮਕੁੰਟ ਤੱਕ ਪੈਦਲ ਰਸਤਾ ਬਣਾਉਣ ’ਚ ਲੱਗੀ ਹੈ। ਦੋ ਦਿਨਾਂ ਤੋਂ ਜ਼ਿਲ੍ਹੇ ’ਚ ਮੌਸਮ ਸਾਫ਼ ਹੋਣ ਦੇ ਨਾਲ ਹੀ ਧੁੱਪ ਖਿੜੀ ਰਹੀ, ਜਿਸ ਨਾਲ ਬਰਫ਼ ਹਟਾਉਣ ਦੇ ਕੰਮ ਨੂੰ ਰਫ਼ਤਾਰ ਮਿਲੀ ਹੈ।