ਹਜ਼ਾਰਾਂ ਮੈਡੀਕਲੀ ਅਨਫਿਟ ਰੇਲ ਮੁਲਾਜ਼ਮਾਂ ਦੀ ਪ੍ਰਮੋਸ਼ਨ ਦਾ ਰਸਤਾ ਸਾਫ਼, ਹੁਣ ਪੁਰਾਣੀ ਸੇਵਾ ਵੀ ਤਰੱਕੀ ਲਈ ਹੋਵੇਗੀ ਮਾਨਤਾ ਪ੍ਰਾਪਤ
ਰੇਲਵੇ ਬੋਰਡ ਦੀ ਜੁਆਇੰਟ ਡਾਇਰੈਕਟਰ (ਸਥਾਪਨਾ) ਆਰਤੀ ਸਿੰਘ ਲਾਲ ਵੱਲੋਂ ਐੱਨਸੀਆਰ ਸਮੇਤ ਸਾਰੇ ਜ਼ੋਨਾਂ ਨੂੰ 23 ਅਪ੍ਰੈਲ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਮੁਲਾਜ਼ਮ ਮੈਡੀਕਲੀ ਡੀ ਕੈਟੇਗਰਾਈਜ਼ਡ ਹੋਣ ਤੋਂ ਬਾਅਦ ਉਸੇ ਵਿਭਾਗ ’ਚ ਕਿਸੇ ਬਦਲਵੀਂ ਪੋਸਟ ’ਤੇ ਕੰਮ ਕਰ ਰਿਹਾ ਹੈ, ਤਾਂ ਉਸਦੀ ਪੁਰਾਣੀ ਸੇਵਾ ਤੇ ਨਵੀਂ ਸੇਵਾ-ਦੋਵਾਂ ਨੂੰ ਕੁੱਲ ਸੇਵਾ ਕਾਲ ’ਚ ਗਿਣਿਆ ਜਾਏਗਾ।
Publish Date: Tue, 28 Apr 2026 10:44 AM (IST)
Updated Date: Tue, 28 Apr 2026 10:46 AM (IST)
ਅਮਰੀਸ਼ ਮਨੀਸ਼ ਸ਼ੁਕਲ, ਜਾਗਰਣ ਪ੍ਰਯਾਗਰਾਜ : ਰੇਲਵੇ ’ਚ ਕੰਮ ਕਰ ਰਹੇ ਉਨ੍ਹਾਂ ਹਜ਼ਾਰਾਂ ਮੁਲਾਜ਼ਮਾਂ ਲਈ ਇਕ ਖੁਸ਼ੀ ਵਾਲੀ ਖਬਰ ਹੈ, ਜਿਨ੍ਹਾਂ ਨੂੰ ਸਿਹਤ ਕਾਰਨਾਂ (ਮੈਡੀਕਲ ਡੀ-ਕੈਟੇਗਰਾਈਜ਼ਡ) ਤੋਂ ਆਪਣਾ ਅਹੁਦਾ ਬਦਲਣਾ ਪਿਆ ਸੀ। ਮੈਡੀਕਲੀ ਅਨਫਿਟ ਹੋਣ ਦੇ ਬਾਅਦ ਬਦਲਵੀਂ ਪੋਸਟ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਪਿਛਲੀ ਸੇਵਾ ਨੂੰ ਵੀ ਪ੍ਰਮੋਸ਼ਨ ਲਈ ਗਿਣਿਆ ਜਾਏਗਾ। ਹਾਲੇ ਤੱਕ ਕੋਈ ਮੁਲਾਜ਼ਮ ਮੈਡੀਕਲੀ ਅਨਫਿਟ ਹੋਣ ਦੇ ਬਾਅਦ ਦੂਜੇ ਵਿਭਾਗ ਜਾਂ ਅਹੁਦੇ ’ਤੇ ਟਰਾਂਸਫਰ ਹੁੰਦਾ ਸੀ, ਤਾਂ ਉਨ੍ਹਾਂ ਦੀ ਪਿਛਲੀ ਸੇਵਾ ਦੀ ਗਿਣਤੀ ਤਰੱਕੀ ਲਈ ਨਹੀਂ ਹੁੰਦੀ ਸੀ।
ਰੇਲਵੇ ਬੋਰਡ ਦੀ ਜੁਆਇੰਟ ਡਾਇਰੈਕਟਰ (ਸਥਾਪਨਾ) ਆਰਤੀ ਸਿੰਘ ਲਾਲ ਵੱਲੋਂ ਐੱਨਸੀਆਰ ਸਮੇਤ ਸਾਰੇ ਜ਼ੋਨਾਂ ਨੂੰ 23 ਅਪ੍ਰੈਲ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਮੁਲਾਜ਼ਮ ਮੈਡੀਕਲੀ ਡੀ ਕੈਟੇਗਰਾਈਜ਼ਡ ਹੋਣ ਤੋਂ ਬਾਅਦ ਉਸੇ ਵਿਭਾਗ ’ਚ ਕਿਸੇ ਬਦਲਵੀਂ ਪੋਸਟ ’ਤੇ ਕੰਮ ਕਰ ਰਿਹਾ ਹੈ, ਤਾਂ ਉਸਦੀ ਪੁਰਾਣੀ ਸੇਵਾ ਤੇ ਨਵੀਂ ਸੇਵਾ-ਦੋਵਾਂ ਨੂੰ ਕੁੱਲ ਸੇਵਾ ਕਾਲ ’ਚ ਗਿਣਿਆ ਜਾਏਗਾ।
ਜਿਹੜਾ ਮੁਲਾਜ਼ਮ ਪਹਿਲਾਂ ਗਰੁੱਪ ਸੀ ਤੇ ਹੁਣ ਗਰੁੱਪ ਬੀ ’ਚ ਤਰੱਕੀ ਯੋਗ ਹੈ, ਜਿਨ੍ਹਾਂ ਨੂੰ ਸਿਹਤ ਕਾਰਨਾਂ ਕਰ ਕੇ ਪੋਸਟ ਬਦਲਣੀ ਪਈ, ਪਰ ਹਾਲੇ ਵੀ ਉਸੇ ਵਿਭਾਗ ’ਚੇ ਸੇਵਾਵਾਂ ਦੇ ਰਿਹਾ ਹੈ, ਅਜਿਹੇ ਮੁਲਾਜ਼ਮ ਜਿਹੜੇ ਫੀਡਰ ਕੈਟੇਗਰੀ ਦੇ ਦਾਇਰੇ ’ਚ ਆਉਂਦੇ ਹਨ, ਅਜਿਹੇ ਸਾਰੇ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਇਸ ਨਾਲ ਖੇਤਰੀ ਰੇਲਵੇ ਨੂੰ ਤਰੱਕੀ ਸਬੰਧੀ ਮਾਮਲਿਆਂ ’ਚ ਫ਼ੈਸਲਾ ਲੈਣ ’ਚ ਆਸਾਨੀ ਹੋਵੇਗੀ। ਨਾਰਥ ਸੈਂਟਰਲ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਮਹਾਮੰਤਰੀ ਆਰਪੀ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਸੇਵਾ ਦੀ ਸੁਰੱਖਿਆ ਦੇਣ ਦੇ ਨਾਲ ਮੁਲਾਜ਼ਮਾਂ ਨੂੰ ਅੱਗੇ ਵਧਣ ਦਾ ਬਰਾਬਰ ਮੌਕਾ ਦੇਵੇਗਾ। ਸੀਪੀਆਰਓ ਸ਼ਸ਼ੀਕਾਂਤ ਤ੍ਰਿਪਾਠੀ ਨੇ ਕਿਹਾ ਕਿ ਬੋਰਡ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਾਈ ਜਾ ਰਹੀ ਹੈ।