ਪਾਕਿਸਤਾਨ 'ਚ ਇਹ ਗੱਲ ਬਹੁਤ ਆਮ ਹੈ ਕਿ ਉੱਥੇ ਜੋ ਵੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਗਵਰਨਰ ਜਨਰਲ ਬਣਿਆ, ਉਸ ਨੂੰ ਸੈਨਿਕ ਤਾਨਾਸ਼ਾਹਾਂ ਵੱਲੋਂ ਦੇਸ਼ ਤੋਂ ਕੱਢਿਆ ਗਿਆ ਜਾਂ ਤਾਂ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ। ਅਜਿਹੇ ਹੀ ਇਕ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਇਸਕੰਦਰ ਮਿਰਜ਼ਾ।

ਨਵੀਂ ਦਿੱਲੀ, ਆਨਲਾਈਨ ਡੈਸਕ : ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋਏ ਭਾਰਤ ਅਤੇ ਪਾਕਿਸਤਾਨ ਨੇ ਆਪਣੇ ਭਵਿੱਖ ਲਈ ਨੀਂਹ ਤਿਆਰ ਕੀਤੀ ਤੇ ਅੱਗੇ ਵਧੇ। ਦੋਵਾਂ ਹੀ ਮੁਲਕਾਂ ਨੂੰ ਆਜ਼ਾਦ ਹੋਇਆਂ ਸੱਤ ਦਹਾਕਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਨ੍ਹਾਂ ਸੱਤ ਦਹਾਕਿਆਂ 'ਚ ਸਾਡੇ ਗੁਆਂਢੀ ਮੁਲਕ ਦੇ ਕਈ ਪ੍ਰਧਾਨ ਮੰਤਰੀਆਂ ਨੂੰ ਬਦਲਦੇ ਦੇਖਿਆ।
ਪਾਕਿਸਤਾਨ 'ਚ ਇਹ ਗੱਲ ਬਹੁਤ ਆਮ ਹੈ ਕਿ ਉੱਥੇ ਜੋ ਵੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਗਵਰਨਰ ਜਨਰਲ ਬਣਿਆ, ਉਸ ਨੂੰ ਫ਼ੌਜੀ ਤਾਨਾਸ਼ਾਹਾਂ ਵੱਲੋਂ ਦੇਸ਼ ਤੋਂ ਕੱਢਿਆ ਗਿਆ ਜਾਂ ਤਾਂ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ। ਅਜਿਹੇ ਹੀ ਇਕ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਇਸਕੰਦਰ ਮਿਰਜ਼ਾ। ਜਦੋਂ ਬਟਵਾਰਾ ਹੋਇਆ ਤਾਂ ਪਾਕਿ ਪ੍ਰਧਾਨ ਮੰਤਰੀ ਮੁਹੰਮਦ ਅਲੀ ਜਿਨਾਹ ਨੇ ਇਸਕੰਦਰ ਮਿਰਜ਼ਾ ਨੂੰ ਆਪਣਾ ਰੱਖਿਆ ਸਕੱਤਰ ਨਿਯੁਕਤ ਕੀਤਾ। ਇਸ ਨਿਯੁਕਤੀ ਤੋਂ ਬਾਅਦ ਹੀ ਪਾਕਿਸਤਾਨ 'ਚ ਫ਼ੌਜੀ ਸ਼ਾਸਨ ਦੀ ਨੀਂਹ ਪੈ ਗਈ ਸੀ। ਅੱਗੇ ਚੱਲ ਕੇ ਇਸਕੰਦਰ ਮਿਰਜ਼ਾ ਕਈ ਪ੍ਰਧਾਨ ਮੰਤਰੀਆਂ ਨੂੰ ਬਰਖ਼ਾਸਤ ਕਰਨ ਵਾਲੇ ਰਾਸ਼ਟਰਪਤੀ ਬਣ ਗਏ।
ਬੰਗਾਲ, ਮੀਰ ਜਾਫਰ ਤੇ ਇਸਕੰਦਰ ਮਿਰਜ਼ਾ
ਇਸਕੰਦਰ ਮਿਰਜ਼ਾ ਬਾਰੇ ਜਾਣਨ ਤੋਂ ਪਹਿਲਾਂ ਆਓ ਤੁਹਾਨੂੰ ਇਤਿਹਾਸ ਦੇ ਉਸ ਦੌਰ 'ਚ ਲੈ ਚੱਲੀਏ, ਜਿੱਥੋਂ ਪਾਕਿਸਤਾਨ ਨੇ ਧੋਖੇ, ਦੁਸ਼ਮਣੀ ਤੇ ਲਾਲਚ ਦੀਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ। ਪਲਾਸੀ ਦੀ ਲੜਾਈ ਤਾਂ ਯਾਦ ਹੀ ਹੋਵੇਗੀ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਥੋੜ੍ਹਾ ਪਿੱਛੇ ਯਾਨੀ 18ਵੀਂ ਸਦੀ 'ਚ ਲੈ ਚੱਲਦੇ ਹਾਂ। ਇਸ ਸਮੇਂ ਬੰਗਾਲ 'ਚ ਨਵਾਜ਼ ਸਿਰਾਜ-ਉਦ-ਦੌਲਾ ਦਾ ਸ਼ਾਸਨ ਚੱਲ ਰਿਹਾ ਹੈ ਤੇ ਅੰਗਰੇਜ਼ ਉਨ੍ਹਾਂ ਨੂੰ ਹਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਜਦੋਂ ਅੰਗਰੇਜ਼ੀ ਫ਼ੌਜ ਦਾ ਜਨਰਲ ਰਾਬਰਟ ਕਲਾਈਵ ਇਹ ਸਮਝ ਗਿਆ ਕਿ ਸਿਰਾਜ-ਉਦ-ਦੌਲਾ ਨੂੰ ਹਰਾਉਣਾ ਅਸੰਭਵ ਹੈ ਤਾਂ ਉਸ ਨੇ ਧੋਖੇ ਦਾ ਸਹਾਰਾ ਲਿਆ।
ਰਾਬਰਟ ਨੂੰ ਪਤਾ ਚੱਲਿਆ ਕਿ ਨਵਾਬ ਦਾ ਜਰਨੈਲ ਮੀਰ ਜਾਫ਼ਰ ਭ੍ਰਿਸ਼ਟ ਹੋਣ ਦੇ ਨਾਲ-ਨਾਲ ਲਾਲਚੀ ਵੀ ਹੈ। ਮੀਰ ਜਾਫਰ ਕਾਰਨ ਕਲਾਈਵ ਨੂੰ ਬੰਗਾਲ 'ਚ ਜਿੱਤ ਮਿਲੀ ਕਿਉਂਕਿ ਜਾਫਰ ਅੰਗਰੇਜ਼ਾਂ ਨਾਲ ਮਿਲ ਗਿਆ ਸੀ। 23 ਜੂਨ 1757 ਨੂੰ ਪਲਾਸੀ ਦੀ ਲੜਾਈ 'ਚ ਨਵਾਬ ਦੀ ਹਾਰ ਹੋਈ ਤੇ ਅੰਗਰੇਜ਼ਾਂ ਨੇ ਭਾਰਤ 'ਚ ਆਪਣੇ ਪੈਰ ਜਮਾਉਣ ਦੀ ਸ਼ੁਰੂਆਤ ਕਰ ਦਿੱਤੀ। ਇਤਿਹਾਸ ਦੇ ਪੰਨਿਆਂ 'ਚ ਮੀਰ ਜਾਫ਼ਰ ਦਾ ਨਾਂ ਸਦਾ ਲਈ ਗੱਦਾਰ ਵਜੋਂ ਦਰਜ ਹੋ ਗਿਆ। ਇਸੇ ਮੀਰ ਜਾਫਰ ਦਾ ਵੰਸ਼ਜ ਬਣਿਆ ਇਸਕੰਦਰ ਮਿਰਜ਼ਾ।
ਜਦੋਂ ਆਪਣੇ ਹੀ ਦੇਸ਼ ਤੋਂ ਇਸਕੰਦਰ ਮਿਰਜ਼ਾ ਨੂੰ ਬੇਇੱਜ਼ਤ ਹੋ ਕੇ ਜਾਣਾ ਪਿਆ
ਪਾਕਿਸਤਾਨ ਦਾ ਸੁਪਨਾ ਦੇਖਣ ਵਾਲੇ ਮੀਰ ਜਾਫਰ ਦੇ ਪੜਪੋਤੇ ਇਸਕੰਦਰ ਮਿਰਜ਼ਾ ਦਾ ਜਨਮ ਭਾਰਤ ਦੇ ਬੰਗਾਲ ਸੂਬੇ ਦੇ ਮੁਰਸ਼ੀਦਾਬਾਦ 'ਚ ਹੋਇਆ ਸੀ। ਉਹ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਪਹਿਲੇ ਰੱਖਿਆ ਸਕੱਤਰ ਬਣੇ। ਜਦੋਂ ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਤੇ ਹਮਲਾ ਕਰਵਾਇਆ ਤਾਂ ਇਸ ਦੀ ਸਾਜ਼ਿਸ਼ ਰਚਣ ਜਾਂ ਕਹੋ ਸਾਜ਼ਿਸ਼ਘਾੜਿਆਂ 'ਚ ਮਿਰਜ਼ਾ ਨੂੰ ਹੀ ਮੁਲਜ਼ਮ ਐਲਾਨਿਆ ਗਿਆ। 1956 'ਚ ਉਨ੍ਹਾਂ ਨੂੰ ਪਹਿਲਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ। ਸਿਆਸੀ ਅਸਥਿਰਤਾ ਦੌਰਾਨ ਪਾਕਿਸਤਾਨ 'ਚ ਦੋ ਸਾਲ ਦੇ ਅੰਦਰ ਚਾਰ ਵਾਰ ਪ੍ਰਧਾਨ ਮੰਤਰੀ ਬਦਲੇ ਗਏ ਤੇ ਅਖੀਰ ਮਿਰਜ਼ਾ ਨੂੰ ਦੇਸ਼ ਵਿਚ ਫੌਜੀ ਰਾਜ ਲਾਗੂ ਕਰਨਾ ਪਿਆ।
ਅਯੂਬ ਖਾਨ
ਪਾਕਿਸਤਾਨੀ ਫੌਜ ਨੂੰ ਪਾਕਿਸਤਾਨ ਦੀ ਕਮਾਨ ਸੌਂਪਣਾ ਇਸਕੰਦਰ ਮਿਰਜ਼ਾ ਦੀ ਸਭ ਤੋਂ ਵੱਡੀ ਗਲਤੀ ਸਾਬਿਤ ਹੋਈ। ਪਾਕਿਸਤਾਨੀ ਫ਼ੌਜ 'ਚ ਬਹੁਤ ਹੀ ਨਕਾਰਾਤਮਕ ਕਿਸਮ ਦੇ ਅਫ਼ਸਰ ਅਯੂਬ ਖ਼ਾਨ ਨੂੰ ਫ਼ੌਜ ਮੁਖੀ ਦੀ ਕੁਰਸੀ ’ਤੇ ਬਿਠਾਇਆ ਗਿਆ। ਸਿਰਫ਼ ਮੁਹੰਮਦ ਅਲੀ ਜਿਨਾਹ ਹੀ ਨਹੀਂ ਸਗੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਬੋਗਰਾ ਨੇ ਮਿਰਜ਼ਾ ਨੂੰ ਅਯੂਬ ਖ਼ਾਨ ਤੋਂ ਖ਼ਬਰਦਾਰ ਰਹਿਣ ਦੀ ਚਿਤਾਵਨੀ ਦਿੱਤੀ ਸੀ। ਪਰ ਆਯੂਬ ਦੀ ਕਾਬਿਲੀਅਤ 'ਤੇ ਭਰੋਸਾ ਕਰਨ ਵਾਲੇ ਮਿਰਜ਼ਾ ਨੂੰ ਮੂੰਹ ਦੀ ਖਾਣੀ ਪਈ।
ਜਨਰਲ ਅਯੂਬ ਖਾਨ ਨੇ ਪਾਕਿਸਤਾਨ 'ਚ ਫੌਜੀ ਰਾਜ ਲਾਗੂ ਹੋਣ ਦੇ 20 ਦਿਨਾਂ ਦੇ ਅੰਦਰ ਮਿਰਜ਼ਾ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਦੇਸ਼ ਵਿੱਚੋਂ ਕੱਢ ਦਿੱਤਾ। ਕਿਹਾ ਜਾਂਦਾ ਹੈ ਕਿ ਉਸ ਨੂੰ ਇਸ ਹੱਦ ਤਕ ਜ਼ਲੀਲ ਕੀਤਾ ਗਿਆ ਕਿ ਉਹ ਸਿਰਫ਼ ਆਪਣਾ ਨਿੱਜੀ ਸਾਮਾਨ ਆਪਣੇ ਨਾਲ ਲੰਡਨ ਲੈ ਜਾ ਸਕਿਆ। ਜ਼ੁਲਫ਼ੀਕਾਰ ਅਲੀ ਭੁੱਟੋ ਜਦੋਂ 1965 'ਚ ਲੰਡਨ ਆਏ ਤਾਂ ਉਹ ਮਿਰਜ਼ਾ ਨੂੰ ਮਿਲੇ ਤੇ ਪੁੱਛਿਆ ਕਿ ਭਾਰਤ ਦੀ ਤਾਕਤ ਨੂੰ ਸਮਝਦੇ ਹੋਏ ਵੀ ਉਨ੍ਹਾਂ ਨੇ ਜੰਗ ਕਿਉਂ ਸ਼ੁਰੂ ਕੀਤੀ ? ਤਾਂ ਜਵਾਬ ਵਿਚ ਮਿਰਜ਼ਾ ਨੇ ਕਿਹਾ ਕਿ ਮੈਂ ਕੀ ਕਰਦਾ, ਅਯੂਬ ਖਾਨ ਨੂੰ ਕਮਜ਼ੋਰ ਕਰਨ ਤੇ ਹਟਾਉਣ ਲਈ ਜ਼ਰੂਰੀ ਸੀ।
ਇਸ ਲਿਸਟ 'ਚ ਹੋਰ ਵੀ ਕਈ ਨਾਂ...
ਪਾਕਿਸਤਾਨ ਦੀ ਭਾਰਤ ਨਾਲ ਜੰਗ ਨੂੰ ਸਿਆਸੀ ਫਾਇਦੇ ਲਈ ਕਿਵੇਂ ਵਰਤਿਆ ਜਾਂਦਾ ਹੈ, ਤੁਸੀਂ ਇਨ੍ਹਾਂ ਤੱਥਾਂ ਤੋਂ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ। ਇਸਕੰਦਰ ਤੋਂ ਇਲਾਵਾ ਕਈ ਅਜਿਹੇ ਸੱਤਾ ਪ੍ਰਮੁੱਖ ਸਨ ਜਿਨ੍ਹਾਂ ਨੇ ਭਾਰਤ 'ਚ ਜਨਮ ਲਿਆ, ਪਰ ਕੁਝ ਸਮੇਂ ਬਾਅਦ ਉਹ ਭਾਰਤ ਖਿਲਾਫ਼ ਸਾਜ਼ਿਸ਼ਾਂ ਘੜਨ ਲੱਗ ਪਏ ਤੇ ਨਫ਼ਰਤ ਕਰਨ ਲੱਗੇ। ਇਸ ਵਿਚ ਚੌਧਰੀ ਮੁਹੰਮਦ ਅਲੀ, ਅਬਦੁਲ ਕਾਦੀਰ ਖਾਨ, ਪਰਵੇਜ਼ ਮੁਸ਼ੱਰਫ ਤੇ ਲਿਆਕਤ ਅਲੀ ਖਾਨ ਦੇ ਨਾਂ ਵੀ ਜੁੜੇ ਹੋਏ ਹਨ।
ਚੌਧਰੀ ਮਹੁੰਮਦ ਅਲੀ
ਜਲੰਧਰ 'ਚ ਪੈਦਾ ਹੋਏ ਚੌਧਰੀ ਮੁਹੰਮਦ ਅਲੀ ਜੋ ਅੱਗੇ ਜਾ ਕੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਬਣੇ। ਜੇਕਰ ਅਲੀ ਪਾਕਿਸਤਾਨ ਦੇ ਅਹੁਦੇ 'ਤੇ ਲੰਬੇ ਸਮੇਂ ਤਕ ਟਿਕੇ ਰਹਿੰਦੇ ਤਾਂ ਅੱਜ ਪਾਕਿਸਤਾਨ ਦਾ ਵਰਤਮਾਨ ਕੁਝ ਵੱਖਰਾਂ ਹੀ ਹੁੰਦਾ। ਮੁਹੰਮਦ ਅਲੀ ਨੂੰ ਪਾਕਿਸਤਾਨ ਦਾ ਵਿੱਤ ਮੰਤਰੀ ਬਣਾਇਆ ਗਿਆ।
ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਬੋਗਰਾ ਸਨ ਪਰ ਬਾਅਦ ਵਿਚ ਗਵਰਨਰ ਜਨਰਲ ਇਸਕੰਦਰ ਮਿਰਜ਼ਾ ਨੇ ਮੁਹੰਮਦ ਅਲੀ ਬੋਗਰਾ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਤੇ ਅਗਸਤ 1955 'ਚ ਵਿੱਤ ਮੰਤਰੀ ਰਹੇ ਚੌਧਰੀ ਮੁਹੰਮਦ ਅਲੀ ਨੂੰ ਵਜ਼ੀਰ-ਏ-ਆਜ਼ਮ ਦਾ ਅਹੁਦਾ ਸੌਂਪ ਦਿੱਤਾ। ਆਪਣੇ ਅਹੁਦੇ 'ਤੇ ਰਹਿੰਦੇ ਹੋਏ ਮੁਹੰਮਦ ਅਲੀ ਨੇ ਪਾਕਿਸਤਾਨ ਦਾ ਸੰਵਿਧਾਨ ਬਣਾਉਣ ਦਾ ਕੰਮ ਕੀਤਾ।
1. 23 ਮਾਰਚ 1956 ਨੂੰ ਪਾਕਿਸਤਾਨ ਦੇ ਸੰਵਿਧਾਨ ਦਾ ਪਹਿਲਾ ਡ੍ਰਾਫਟ ਲਾਗੂ ਹੋਇਆ।
2. ਇਸੇ ਦਿਨ ਪਾਕਿਸਤਾਨ ਇਕ ਇਸਲਾਮਕ ਮੁਲਕ ਐਲਾਨਿਆ ਗਿਆ।
3. ਚੌਧਰੀ ਮੁਹੰਮਦ ਅਲੀ ਆਪਣੀ ਪਾਰਟੀ ਮੁਸਲਿਮ ਲੀਗ ਦੇ ਪ੍ਰਧਾਨ ਵੀ ਸਨ।
4. ਬੋਗਰਾ ਸਰਕਾਰ ਦੀ ਵਨ ਯੂਨਿਟ ਪਾਲਿਸੀ 'ਤੇ ਕੰਮ ਕੀਤਾ।
5. ਪਾਲਿਸੀ ਮੁਤਾਬਕ ਪਾਕਿਸਤਾਨ ਦੇ ਪੱਛਮੀ ਹਿੱਸੇ ਦਾ ਚਾਰ ਸੂਬਿਆਂ, ਖੈਬਰ ਪਖ਼ਤੂਨਖ਼ਵਾ, ਪੰਜਾਬ, ਬਲੋਚਿਸਤਾਨ ਤੇ ਸਿੰਧ ਨੂੰ ਮਿਲਾ ਕੇ ਇਕ ਬਣਾਉਣ 'ਤੇ ਫੋਕਸ ਕੀਤਾ।
6. ਮੁਹੰਮਦ ਅਲੀ ਖਿਲਾਫ਼ ਬੇਭਰੋਸਗੀ ਮਤਾ ਪਾਸ ਹੋਇਆ।
7. ਚੌਧਰੀ ਮੁਹੰਮਦ ਅਲੀ ਨੂੰ ਮੁਸਲਿਮ ਲੀਗ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਇਆ ਗਿਆ।
8. ਗਵਰਨਰ ਜਨਰਲ ਇਸਕੰਦਰ ਮਿਰਜ਼ਾ ਦੇ ਸਮਰਥਨ ਦੇ ਬਾਵਜੂਦ ਚੌਧਰੀ ਮੁਹੰਮਦ ਅਲੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।
9. ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਵੀ ਕੀਤੀ ਸੀ ਮੁਲਾਕਾਤ।
ਅਬਦੁੱਲ ਕਾਦਿਰ ਖ਼ਾਨ
1. ਪਾਕਿਸਤਾਨ (Pakistan) ਦੇ ਮਸ਼ਹੂਰ ਪਰਮਾਣੂ ਵਿਗਿਆਨੀ ਡਾ. ਅਬਦੁੱਲ ਕਾਦਿਰ ਖ਼ਾਨ ਦਾ ਜਨਮ ਭੋਪਾਲ 'ਚ ਹੋਇਆ ਸੀ।
2. ਅਬਦੁੱਲ ਕਾਦਿਰ ਖ਼ਾਨ ਆਪਣੀ ਮਾਂ, ਤਿੰਨ ਭਰਾ ਤੇ ਦੋ ਭੈਣਾਂ ਨਾਲ ਭਾਰਤ ਤੋਂ 1951 'ਚ ਪਾਕਿਸਤਾਨ ਗਏ।
3. ਅਬਦੁੱਲ ਕਾਦਿਰ ਖ਼ਾਨ ਭੋਪਾਲ ਨੂੰ ਭਾਰਤ ਦਾ ਸਵਿਟਜ਼ਰਲੈਂਡ ਕਹਿੰਦੇ ਸਨ।
4. ਅਬਦੁੱਲ ਕਾਦਿਰ ਖ਼ਾਨ ਨੂੰ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦਾ ਜਣਨ ਮੰਨਿਆ ਜਾਂਦਾ ਹੈ।
5. ਅਬਦੁੱਲ ਕਾਦਿਰ ਖ਼ਾਨ ਕਾਰਨ ਪਾਕਿਸਤਾਨ ਮੁਸਲਿਮ ਦੁਨੀਆ 'ਚ ਇਕਮਾਤਰ ਪਰਮਾਣੂ ਸ਼ਕਤੀ ਤੇ ਪਰਮਾਣੂ ਹਥਿਆਰ (Pakistan Nuclear Weapons) ਰੱਖਣ ਵਾਲਾ 7ਵਾਂ ਦੇਸ਼ ਬਣਿਆ।
6. ਕਾਦਿਰ ਖ਼ਾਨ ਪਾਕਿਸਤਾਨ ਦੇ ਪਹਿਲੇ ਅਜਿਹੇ ਨਾਗਰਿਕ ਸਨ ਜਿਨ੍ਹਾਂ ਨੂੰ ਤਿੰਨ ਪ੍ਰੈਜ਼ੀਡੈਂਸ਼ੀਅਲ ਐਵਾਰਡ ਨਾਲ ਨਵਾਜਿਆ ਗਿਆ ਸੀ।
7. ਉਹ ਦੋ ਵਾਰ ਨਿਸ਼ਾਨ-ਏ-ਇਮਤਿਆਜ਼ ਤੇ ਇਕ ਵਾਰ ਹਿਲਾਲ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤੇ ਗਏ ਸਨ।
8. ਅਬਦੁੱਲ ਕਾਦਿਰ ਖ਼ਾਨ 'ਤੇ ਆਲਮੀ ਪਰਮਾਣੂ ਪਸਾਰ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।
9. ਖ਼ਾਨ ਨੇ 2004 'ਚ ਉੱਤਰੀ ਕੋਰੀਆ, ਲੀਬੀਆ ਨੂੰ ਪਰਮਾਣੂ ਹਥਿਆਰ ਬਣਾਉਣ ਲਈ ਜ਼ਰੂਰੀ ਸਮੱਗਰੀ ਦੀ ਸਪਲਾਈ 'ਚ ਮਦਦ ਕਰਨ ਦੀ ਗੱਲ ਕਬੂਲ ਕੀਤੀ ਸੀ।
ਲਿਆਕਤ ਅਲੀ ਖ਼ਾਨ
1. ਪਾਕਿਸਤਾਨ ਦੇ ਉਹ ਪ੍ਰਧਾਨ ਮੰਤਰੀ ਜੋ ਪਹਿਲੇ ਭਾਰਤ 'ਚ ਵਿੱਤ ਮੰਤਰੀ ਦੇ ਰੂਪ 'ਚ ਕੰਮ ਕਰ ਚੁੱਕੇ ਹਨ।
2. ਲਿਆਕਤ ਅਲੀ ਖ਼ਾਨ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਸਨ।
3. ਆਜ਼ਾਦੀ ਅਤੇ ਬਟਵਾਰੇ ਦੌਰਾਨ ਹਿੰਦੂ-ਮੁਸਲਮਾਨ ਸੰਬੰਧਾਂ ਨੂੰ ਲੈ ਕੇ ਵੀ ਲਿਆਕਤ ਅਲੀ ਨੇ ਅਹਿਮ ਭੂਮਿਕਾ ਨਿਭਾਈ ਸੀ।
4. ਲਿਆਕਤ ਅਲੀ ਦਾ ਜਨਮ ਪੰਜਾਬ ਦੇ ਕਰਨਾਲ (ਹਰਿਆਣਾ ਦਾ ਹਿੱਸਾ) 'ਚ ਹੋਇਆ ਸੀ।
5. ਲਿਆਕਤ ਅਲੀ, ਜਿਨਾਹ ਤੋਂ ਬਾਅਦ ਆਲ ਇੰਡੀਆ ਮੁਸਲਿਮ ਲੀਗ ਦੇ ਸਭ ਤੋਂ ਵੱਡੇ ਲੀਡਰ ਬਣੇ।
ਲਿਆਕਤ ਅਲੀ ਖ਼ਾਨ ਨੇ ਸਾਲ 2 ਫਰਵਰੀ 1946 'ਚ ਭਾਰਤ ਦਾ ਬਜਟ ਪੇਸ਼ ਕੀਤਾ ਸੀ।
6. 14 ਅਗਸਤ 1947 ਤੋਂ 16 ਅਕਤੂਬਰ 1951 ਤਕ ਲਿਆਕਤ ਅਲੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ।
7. 16 ਅਕਤੂਬਰ 1951 ਨੂੰ ਲਿਆਕਤ ਅਲੀ ਦੀ ਹੱਤਿਆ ਕਰ ਦਿੱਤੀ ਗਈ।
8. ਲਿਆਕਤ ਅਲੀ ਦੀ ਹੱਤਿਆ ਰਾਵਲਪਿੰਡੀ ਦੇ ਕੰਪਨੀ ਬਾਗ 'ਚ ਠੀਕ ਉਸੇ ਜਗ੍ਹਾ 'ਤੇ ਕੀਤੀ ਗਈ, ਜਿੱਥੇ 2007 'ਚ ਬੇਨਜ਼ੀਰ ਭੁੱਟੋ ਦੀ ਗੋਲ਼ੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ।