ਆਪ੍ਰੇਸ਼ਨ ਸਿੰਧੂਰ ਹਾਲੇ ਖ਼ਤਮ ਨਹੀਂ ਹੋਇਆ : ਜਲ ਸੈਨਾ ਮੁਖੀ ਦਿਨੇਸ਼ ਤ੍ਰਿਪਾਠੀ
ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਐਤਵਾਰ ਨੂੰ ਨਵੀਂ ਦਿੱਲੀ ’ਚ ਹਥਿਆਰਬੰਦ ਫ਼ੌਜੀ ਝੰਡਾ ਦਿਵਸ ਸਮਾਰੋਹ 2025 ’ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਅਸਥਾਈ ਤੌਰ ’ਤੇ ਰੋਕੇ ਜਾਣ ਦੇ ਬਾਵਜੂਦ ਹਾਲੇ ਵੀ ਜਾਰੀ ਹੈ।
Publish Date: Sun, 07 Dec 2025 09:12 PM (IST)
Updated Date: Sun, 07 Dec 2025 09:16 PM (IST)
ਨਵੀਂ ਦਿੱਲੀ (ਏਐੱਨਆਈ) : ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਐਤਵਾਰ ਨੂੰ ਨਵੀਂ ਦਿੱਲੀ ’ਚ ਹਥਿਆਰਬੰਦ ਫ਼ੌਜੀ ਝੰਡਾ ਦਿਵਸ ਸਮਾਰੋਹ 2025 ’ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਅਸਥਾਈ ਤੌਰ ’ਤੇ ਰੋਕੇ ਜਾਣ ਦੇ ਬਾਵਜੂਦ ਹਾਲੇ ਵੀ ਜਾਰੀ ਹੈ।
ਉਨ੍ਹਾਂ ਭਾਰਤ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਾਗਰਿਕਾਂ ਨੂੰ ਹਥਿਆਰਬੰਦ ਬਲਾਂ ’ਤੇ ਮਾਣ ਹੈ। ਤ੍ਰਿਪਾਠੀ ਨੇ ਚਿਤਾਵਨੀ ਦਿੱਤੀ ਕਿ ਜੇ ਕੋਈ ਦੇਸ਼ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਭਾਰਤੀ ਫ਼ੌਜ ਉਸਦਾ ਸਖ਼ਤ ਜਵਾਬ ਦੇਵੇਗੀ, ਜਿਵੇਂ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਦੇਖਿਆ ਗਿਆ ਸੀ। ਜਲ ਸੈਨਾ ਦੇ ਮੁਖੀ ਨੇ ਕਿਹਾ, ‘ਹਾਲਾਂਕਿ ਆਪ੍ਰੇਸ਼ਨ ਸਿੰਧੂਰ ਰੋਕ ਦਿੱਤਾ ਗਿਆ ਹੈ ਪਰ ਇਹ ਹਾਲੇ ਤੱਕ ਖ਼ਤਮ ਨਹੀਂ ਹੋਇਆ ਹੈ। ਤੁਸੀਂ ਉਸ ਸਮੇਂ ਭਾਰਤ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਤੋਂ ਵੀ ਜਾਣੂ ਹੋ।
ਮੈਨੂੰ ਅਹਿਸਾਸ ਹੈ ਕਿ ਇਸ ਦੇਸ਼ ਦੇ ਨਾਗਰਿਕਾਂ ਨੂੰ ਹਥਿਆਰਬੰਦ ਬਲਾਂ ’ਤੇ ਮਾਣ ਹੈ। ਜੇ ਕੋਈ ਸਾਡੇ ’ਤੇ ਮਾੜੀ ਨਜ਼ਰ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਅਸਿਂ ਉਸ ਨੂੰ ਕਰਾਰਾ ਜਵਾਬ ਦੇਵਾਂਗੇ। ਅਸੀਂ ਆਪ੍ਰੇਸ਼ਨ ਸਿੰਧੂਰ ਦੌਰਾਨ ਇਹ ਸਾਬਿਤ ਕੀਤਾ ਹੈ ਤੇ ਅਸੀਂ ਭਵਿੱਖ ’ਚ ਵੀ ਇਹ ਸਾਬਿਤ ਕਰਾਂਗੇ। ਆਪ੍ਰੇਸ਼ਨ ਸਿੰਧੂਰ, ਪਾਕਿਸਤਾਨ ’ਚ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਮੰਤਵ ਨਾਲ ਇਕ ਫ਼ੌਜੀ ਕਾਰਵਾਈ ਸੀ, ਜਿਸ ਨੂੰ ਅਪ੍ਰੈਲ 2025 ’ਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।