ਕੁੱਤੇ ਦੀ ਰਜਿਸਟ੍ਰੇਸ਼ਨ ਨਾ ਕਰਵਾਉਣੀ ਪਈ ਮਹਿੰਗੀ: ਨਗਰ ਨਿਗਮ ਨੇ ਕੱਟਿਆ 9,300 ਰੁਪਏ ਦਾ ਚਲਾਨ
ਨਿਗਮ ਦੇ ਕਮਿਸ਼ਨਰ ਰੋਹਿਤ ਰਾਠੌੜ ਨੇ ਸਪੱਸ਼ਟ ਕੀਤਾ ਕਿ ਜੇਕਰ ਸਬੰਧਤ ਵਿਅਕਤੀ ਨੇ 15 ਦਿਨਾਂ ਦੇ ਅੰਦਰ ਜੁਰਮਾਨਾ ਰਾਸ਼ੀ ਜਮ੍ਹਾ ਨਾ ਕੀਤੀ ਤੇ ਕੁੱਤੇ ਦੀ ਰਜਿਸਟ੍ਰੇਸ਼ਨ ਨਾ ਕਰਵਾਈ ਤਾਂ 100 ਰੁਪਏ ਰੋਜ਼ਾਨਾ ਦੀ ਦਰ ਨਾਲ ਹੋਰ ਜੁਰਮਾਨਾ ਲਗਾਇਆ ਜਾਵੇਗਾ।
Publish Date: Sun, 19 Apr 2026 09:28 AM (IST)
Updated Date: Sun, 19 Apr 2026 09:30 AM (IST)
ਮੰਡੀ: ਹਿਮਾਚਲ ’ਚ ਮੰਡੀ ਨਗਰ ਨਿਗਮ ਨੇ ਪਾਲਤੂ ਕੁੱਤੇ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ’ਤੇ ਇੱਥੇ ਇਕ ਵਿਅਕਤੀ ਦਾ 9,300 ਰੁਪਏ ਦਾ ਚਲਾਨ ਕੱਟਿਆ ਹੈ। ਨਿਗਮ ਵਲੋਂ ਵਾਰ-ਵਾਰ ਹਦਾਇਤ ਦੇਣ ਤੇ ਮੁਲਾਜ਼ਮਾਂ ਰਾਹੀਂ ਸੂਚਨਾ ਭੇਜਣ ਦੇ ਬਾਵਜੂਦ ਵਿਅਕਤੀ ਨੇ ਕੁੱਤੇ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ। ਨਿਗਮ ਦੇ ਕਮਿਸ਼ਨਰ ਰੋਹਿਤ ਰਾਠੌੜ ਨੇ ਸਪੱਸ਼ਟ ਕੀਤਾ ਕਿ ਜੇਕਰ ਸਬੰਧਤ ਵਿਅਕਤੀ ਨੇ 15 ਦਿਨਾਂ ਦੇ ਅੰਦਰ ਜੁਰਮਾਨਾ ਰਾਸ਼ੀ ਜਮ੍ਹਾ ਨਾ ਕੀਤੀ ਤੇ ਕੁੱਤੇ ਦੀ ਰਜਿਸਟ੍ਰੇਸ਼ਨ ਨਾ ਕਰਵਾਈ ਤਾਂ 100 ਰੁਪਏ ਰੋਜ਼ਾਨਾ ਦੀ ਦਰ ਨਾਲ ਹੋਰ ਜੁਰਮਾਨਾ ਲਗਾਇਆ ਜਾਵੇਗਾ।