18 ਮਈ ਨੂੰ ਜਾਰੀ ਜਨਤਕ ਸੂਚਨਾ ’ਚ ਰੈਗੂਲੇਟਰ ਨੇ ਕਿਹਾ ਕਿ ਕਾਸਮੈਟਿਕਸ ਦੀ ਵਰਤੋਂ ਸਿਰਫ਼ ਸਰੀਰ ਦੀ ਸਫ਼ਾਈ, ਸੁੰਦਰਤਾ ਵਧਾਉਣ, ਆਕਰਸ਼ਣ ਵਧਾਉਣ ਜਾਂ ਰੂਪ-ਰੰਗ ਬਦਲਣ ਲਈ ਰਗੜਨ, ਛਿੜਕਨ ਜਾਂ ਸਪ੍ਰੇਅ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।

ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਡਰੱਗ ਰੈਗੂਲੇਟਰ ਨੇ ਸਪੱਸ਼ਟ ਕੀਤਾ ਹੈ ਕਿ ਇੰਜੈਕਸ਼ਨ ਦੇ ਰੂਪ ’ਚ ਦਿੱਤੇ ਜਾਣ ਵਾਲੇ ਕਾਸਮੈਟਿਕ ਉਤਪਾਦ ਕਾਨੂੰਨ ਦੇ ਤਹਿਤ ਸ਼ਿੰਗਾਰ ਸਮੱਗਰੀ ਦੀ ਪਰਿਭਾਸ਼ਾ ’ਚ ਨਹੀਂ ਆਉਂਦੇ ਹਨ। ਖ਼ਪਤਕਾਰਾਂ, ਪੇਸ਼ੇਵਰਾਂ ਜਾ ਬਿਊਟੀ ਕਲੀਨਿਕਾਂ ਵੱਲੋਂ ਚਿਹਰਾ ਚਮਕਾਉਣ ਲਈ ਇਨ੍ਹਾਂ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਇਹ ਸਲਾਹ ਦੇਸ਼ਭਰ ਦੇ ਬਿਊਟੀ ਕਲੀਨਿਕਾਂ ਤੇ ਵੈੱਲਨੈੱਸ ਸੈਂਟਰਾਂ ’ਚ ਇੰਜੈਕਸ਼ਨ ਦੇ ਰਾਹੀਂ ਸੁੰਦਰਤਾ ਪ੍ਰਕਿਰਿਆਵਾਂ ਦੀ ਵਧਦੀ ਹਰਮਨਪਿਆਰਤਾ ਵਿਚਾਲੇ ਆਈ ਹੈ। ਇਸ ਉਪਾਅ ਨੂੰ ਕਾਸਮੈਟਿਕ ਇਲਾਜ ਦੇ ਰੂਪ ’ਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ’ਚ ਤੇ ਇੰਟਰਨੈੱਟ ਮੀਡੀਆ ’ਤੇ ਪ੍ਰਚਾਰ ਦੇ ਰਾਹੀਂ ਗ਼ੈਰ-ਸਰਜੀਕਲ ਸੁੰਦਰਤਾ ਪ੍ਰਕਿਰਿਆਵਾਂ ਦੀ ਹਰਮਨਪਿਆਰਤਾ ਵਧ ਰਹੀ ਹੈ। ਇਸ ਕਾਰਨ ਇਸ ਸਪੱਸ਼ਟੀਕਰਨ ਦਾ ਮਕਸਦ ਇਲਾਜ ਦੇ ਟੀਚੇ ਨਾਲ ਕਾਸਮੈਟਿਕ ਉਤਪਾਦਾਂ ਦੀ ਦੁਰਵਰਤੋਂ ਨੂੰ ਰੋਕਣਾ ਤੇ ਖ਼ਪਤਕਾਰ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਦੇ ਨਾਲ ਹੀ ਸੀਡੀਐੱਸਸੀਓ ਕਲੀਨਿਕਾਂ ਤੇ ਵਿਅਕਤੀਆਂ ਵੱਲੋਂ ਗੁਮਰਾਹਕੁੰਨ ਇਸ਼ਤਿਹਾਰ ਤੇ ਅਣਅਧਿਕਾਰਤ ਕਾਸਮੈਟਿਕ ਅਭਿਆਸਾਂ ’ਤੇ ਰੋਕ ਵੀ ਲਾਉਣਾ ਚਾਹੁੰਦਾ ਹੈ। 18 ਮਈ ਨੂੰ ਜਾਰੀ ਜਨਤਕ ਸੂਚਨਾ ’ਚ ਰੈਗੂਲੇਟਰ ਨੇ ਕਿਹਾ ਕਿ ਕਾਸਮੈਟਿਕਸ ਦੀ ਵਰਤੋਂ ਸਿਰਫ਼ ਸਰੀਰ ਦੀ ਸਫ਼ਾਈ, ਸੁੰਦਰਤਾ ਵਧਾਉਣ, ਆਕਰਸ਼ਣ ਵਧਾਉਣ ਜਾਂ ਰੂਪ-ਰੰਗ ਬਦਲਣ ਲਈ ਰਗੜਨ, ਛਿੜਕਨ ਜਾਂ ਸਪ੍ਰੇਅ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।
ਇੰਜੈਕਸ਼ਨ ਦੇ ਰੂਪ ’ਚ ਦਿੱਤੇ ਜਾਣ ਵਾਲੇ ਉਤਪਾਦ ਸੁੰਦਰਤਾ ਸਾਧਨਾਂ ਦੀ ਪਰਿਭਾਸ਼ਾ ਦੇ ਅੰਤਰਗਤ ਨਹੀਂ ਆਉਂਦੇ ਹਨ। ਕਿਸੇ ਵੀ ਸੁੰਦਰਤਾ ਸਮੱਗਰੀ ਨੂੰ ਖ਼ਪਤਕਾਰ/ਪੇਸ਼ੇਵਰ/ਬਿਊਟੀ ਕਲੀਨਿਕ ਵੱਲੋਂ ਇੰਜੈਕਸ਼ਨ ਦੇ ਰੂਪ ’ਚ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।
ਰੈਗੂਲਟਰ ਨੇ ਗੁਮਰਾਕੁੰਨ ਦਾਅਵਿਆਂ ਤੇ ਸੁੰਦਰਤਾ ਸਮੱਗਰੀ ਉਤਪਾਦਾਂ ’ਚ ਪਾਬੰਦੀਸੁਦਾ ਚੀਜ਼ਾਂ ਦੀ ਵਰਤੋਂ ਖ਼ਿਲਾਫ਼ ਵੀ ਚਿਤਾਵਨੀ ਦਿੱਤੀ ਹੈ। ਕਿਹਾ ਹੈ ਕਿ ਅਜਿਹੀਆਂ ਉਲੰਘਣਾਵਾਂ ’ਤੇ ਡਰੱਗ ਅਤੇ ਸੁੰਦਰਤਾ ਸਮੱਗਰੀ ਐਕਟ ਤੇ ਸੁੰਦਰਤਾ ਸਮੱਗਰੀ ਨਿਯਮ, 2020 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਸੁੰਦਰਤਾ ਸਮੱਗਰੀ ਦੀ ਵਰਤੋਂ ਸਿਰਫ਼ ਉਨ੍ਹਾਂ ਦੇ ਤੈਅ ਟੀਚੇ ਲਈ ਹੀ ਕੀਤੀ ਜਾਣਾ ਚਾਹੀਦੀ ਹੈ। ਪੇਸ਼ੇਵਰਾਂ ਜਾਂ ਵਿਅਕਤੀਆਂ ਵੱਲੋਂ ਇਨ੍ਹਾਂ ਦੀ ਵਰਤੋਂ ਇਲਾਜ ਲਈ ਨਹੀਂ ਕੀਤੀ ਜਾ ਸਕਦੀ ਹੈ। ਨੋਟਿਸ ’ਚ ਜਨਤਾ ਨੂੰ ਕਿਹਾ ਗਿਆ ਹੈ ਕਿ ਉਹ ਈਮੇਲ ਜਾਂ ਸੂਬਾਈ ਲਾਇਸੈਸਿੰਗ ਅਥਾਰਟੀਆਂ ਦੇ ਜ਼ਰੀਏ ਰੈਗੂਲਟਰ ਨੂੰ ਨਿਯਮਾਂ ਦੀ ਉਲੰਘਣਾ ਜਾਂ ਗੁਰਮਾਹਕੁੰਨ ਉਪਾਵਾਂ ਦੀ ਜਾਣਕਾਰੀ ਦੇਣ।