ਨਿਤਿਨ ਨਬੀਨ ਨਿਰਵਿਰੋਧ ਭਾਰਤੀ ਜਨਤਾ ਪਾਰਟੀ (BJP) ਦੇ 12ਵੇਂ ਰਾਸ਼ਟਰੀ ਪ੍ਰਧਾਨ ਚੁਣੇ ਗਏ ਹਨ। ਮੰਗਲਵਾਰ ਨੂੰ ਭਾਜਪਾ ਹੈੱਡਕੁਆਰਟਰ ਵਿਖੇ ਇਸ ਦਾ ਰਸਮੀ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਸਵਾਗਤ ਕੀਤਾ।

#WATCH | Delhi: Prime Minister Narendra Modi arrives at the BJP headquarters; received by BJP national working president Nitin Nabin and Union Minister and outgoing BJP national president JP Nadda
Nitin Nabin is set to take charge as the BJP national president today.
(Source:… pic.twitter.com/zpixxOynXe
— ANI (@ANI) January 20, 2026
#WATCH | Delhi: Outgoing BJP national president and Union Minister JP Nadda addresses party leaders and workers at the party headquarters in Delhi
He says, "The results of the 2024 Lok Sabha elections did not meet our expectations. These results surprised not only the party but… pic.twitter.com/O3aB6hOYd7
— ANI (@ANI) January 20, 2026
ਕਈ ਦਿੱਗਜ ਆਗੂ ਮੌਜੂਦ
ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਪ੍ਰਧਾਨ ਜੇ.ਪੀ. ਨੱਡਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਜਪਾ ਹੈੱਡਕੁਆਰਟਰ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਸਥਾਨ ਦੇ ਸੀ.ਐਮ. ਭਜਨ ਲਾਲ ਸ਼ਰਮਾ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਭਾਜਪਾ ਹੈੱਡਕੁਆਰਟਰ ਵਿਖੇ ਮੌਜੂਦ ਹਨ।
ਰਮੇਸ਼ ਬਿਧੂੜੀ ਨੇ ਵਿੰਨ੍ਹਿਆ ਨਿਸ਼ਾਨਾ
ਨਿਤਿਨ ਨਬੀਨ ਦੀ ਤਾਜਪੋਸ਼ੀ ਮੌਕੇ ਭਾਜਪਾ ਆਗੂ ਰਮੇਸ਼ ਬਿਧੂੜੀ ਵੀ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਰਮੇਸ਼ ਬਿਧੂੜੀ ਨੇ ਕਿਹਾ, "ਇਹ ਇੱਕ ਸਪੱਸ਼ਟ ਸੰਦੇਸ਼ ਹੈ ਕਿ ਪਾਰਟੀ ਦਾ ਕੋਈ ਵੀ ਵਰਕਰ ਉੱਚੇ ਅਹੁਦੇ ਤੱਕ ਪਹੁੰਚ ਸਕਦਾ ਹੈ। ਭਾਜਪਾ ਵਿੱਚ ਇੱਕ 45 ਸਾਲਾਂ ਦਾ ਵਰਕਰ ਰਾਸ਼ਟਰੀ ਪ੍ਰਧਾਨ ਬਣਨ ਜਾ ਰਿਹਾ ਹੈ। ਇਹੀ ਅਸਲੀ ਲੋਕਤੰਤਰ ਹੈ।"
ਪੀਐਮ ਮੋਦੀ ਨੇ ਕੀਤਾ ਸਨਮਾਨਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਭਾਜਪਾ ਹੈੱਡਕੁਆਰਟਰ ਵਿੱਚ ਸਨਮਾਨਿਤ ਕੀਤਾ। ਪੀਐਮ ਮੋਦੀ ਨੇ ਨਿਤਿਨ ਨਬੀਨ ਦੇ ਗਲੇ ਵਿੱਚ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਅਤੇ ਅਭਿਨੰਦਨ ਕੀਤਾ।
ਨਿਯੁਕਤੀ ਪੱਤਰ ਸੌਂਪਿਆ
ਭਾਜਪਾ ਦੇ ਰਾਸ਼ਟਰੀ ਰਿਟਰਨਿੰਗ ਅਫਸਰ ਕੇ. ਲਕਸ਼ਮਣ ਨੇ ਨਿਤਿਨ ਨਬੀਨ ਨੂੰ ਨਿਯੁਕਤੀ ਪੱਤਰ (Election Certificate) ਸੌਂਪਦੇ ਹੋਏ ਰਸਮੀ ਤੌਰ 'ਤੇ ਰਾਸ਼ਟਰੀ ਪ੍ਰਧਾਨ ਐਲਾਨ ਦਿੱਤਾ ਹੈ।
ਜੇਪੀ ਨੱਡਾ ਨੇ ਦਿੱਤੀ ਵਧਾਈ
ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਤੁਸੀਂ (ਨਿਤਿਨ ਨਬੀਨ) ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਬਣ ਚੁੱਕੇ ਹੋ। ਤੁਹਾਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।"