ਉਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ ਕੁਝ ਨੌਜਵਾਨ ਕਾਕਰੋਚ ਵਰਗੇ ਹੁੰਦੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਉਹ ਮੀਡੀਆ, ਇੰਟਰਨੈੱਟ ਮੀਡੀਆ ਜਾਂ RTI ਐਕਟੀਵਿਸਟ ਬਣ ਕੇ ਸਿਸਟਮ ‘ਤੇ ਹਮਲਾ ਕਰਨ ਲੱਗ ਪੈਂਦੇ ਹਨ। ਹਾਲਾਂਕਿ, ਹੰਗਾਮੇ ਮਗਰੋਂ ਅਗਲੇ ਦਿਨ CJI ਨੇ ਸਫ਼ਾਈ ਦਿੰਦਿਆਂ ਕਹਾ ਕਿ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਇੰਟਰਨੈੱਟ ਮੀਡੀਆ ‘ਤੇ ਅੱਜ-ਕੱਲ੍ਹ 'ਕਾਕਰੋਚ ਜਨਤਾ ਪਾਰਟੀ' ਦੀ ਬਹੁਤ ਚਰਚਾ ਹੋ ਰਹੀ ਹੈ। ਦੇਸ਼ ਦੇ ਚੀਫ਼ ਜਸਟਿਸ (ਜਸਟਿਸ ਸੂਰਿਆਕਾਂਤ) ਦੀ ਇੱਕ ਟਿੱਪਣੀ ਮਗਰੋਂ ਸ਼ੁਰੂ ਹੋਏ ਸਿਆਸੀ ਵਿਵਾਦ ਅਤੇ ਨੌਜਵਾਨਾਂ ਦੇ ਗੁੱਸੇ ਤੋਂ ਸ਼ੁਰੂ ਹੋਈ ਇਹ ਆਨਲਾਈਨ ਮੁਹਿੰਮ ਹੁਣ ਇੰਟਰਨੈੱਟ ‘ਤੇ ਇੱਕ ਵੱਡਾ ਟ੍ਰੈਂਡ ਬਣ ਚੁੱਕੀ ਹੈ। ਕੁਝ ਹੀ ਦਿਨਾਂ ਵਿੱਚ ਲੱਖਾਂ ਲੋਕ ਇਸ ਨਾਲ ਜੁੜ ਚੁੱਕੇ ਹਨ।
ਦਰਅਸਲ, ਇਹ ਟ੍ਰੈਂਡ ਉਸ ਵੇਲੇ ਸ਼ੁਰੂ ਹੋਇਆ, ਜਦੋਂ ਚੀਫ਼ ਜਸਟਿਸ ਸੂਰਿਆਕਾਂਤ ਨੇ ਪਿਛਲੇ ਹਫ਼ਤੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ 'ਕਾਕਰੋਚ' ਦਾ ਜ਼ਿਕਰ ਕੀਤਾ ਸੀ।
ਉਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ ਕੁਝ ਨੌਜਵਾਨ ਕਾਕਰੋਚ ਵਰਗੇ ਹੁੰਦੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਉਹ ਮੀਡੀਆ, ਇੰਟਰਨੈੱਟ ਮੀਡੀਆ ਜਾਂ RTI ਐਕਟੀਵਿਸਟ ਬਣ ਕੇ ਸਿਸਟਮ ‘ਤੇ ਹਮਲਾ ਕਰਨ ਲੱਗ ਪੈਂਦੇ ਹਨ। ਹਾਲਾਂਕਿ, ਹੰਗਾਮੇ ਮਗਰੋਂ ਅਗਲੇ ਦਿਨ CJI ਨੇ ਸਫ਼ਾਈ ਦਿੰਦਿਆਂ ਕਹਾ ਕਿ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ ਹੈ।
ਸੀ.ਜੇ.ਆਈ. ਨੇ ਸਫ਼ਾਈ ਵਿੱਚ ਕਿਹਾ ਕਿ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ
ਉਨ੍ਹਾਂ ਨੇ ਕਿਹਾ, 'ਮੈਨੂੰ ਦੁੱਖ ਹੈ ਕਿ ਮੀਡੀਆ ਦੇ ਇੱਕ ਹਿੱਸੇ ਨੇ ਮੇਰੀਆਂ ਜ਼ੁਬਾਨੀ ਟਿੱਪਣੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਸ ਨੂੰ ਦੇਸ਼ ਦੇ ਨੌਜਵਾਨਾਂ ‘ਤੇ ਹਮਲਾ ਦੱਸ ਕੇ ਦਿਖਾਇਆ'। ਪਰ ਇੰਟਰਨੈੱਟ ‘ਤੇ ਕਈ ਯੂਜ਼ਰਜ਼ ਨੇ ਨੌਜਵਾਨਾਂ, ਬੇਰੁਜ਼ਗਾਰੀ ਅਤੇ ਸਿਸਟਮ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਇਸੇ ਮਾਹੌਲ ਵਿੱਚ 'ਕਾਕਰੋਚ ਜਨਤਾ ਪਾਰਟੀ' ਦੇ ਨਾਂ ‘ਤੇ ਇੱਕ ਡਿਜੀਟਲ ਅੰਦੋਲਨ ਸ਼ੁਰੂ ਹੋਇਆ, ਜਿਸ ਨੇ ਮੀਮਜ਼ , ਵਿਅੰਗ ਅਤੇ ਸਿਆਸੀ ਨਾਰਾਜ਼ਗੀ ਨੂੰ ਮਿਲਾ ਕੇ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਪਕੜ ਬਣਾ ਲਈ ਹੈ।
ਪਾਰਟੀ ਨੇ ਇੱਕ ਮੈਨੀਫੈਸਟੋ ਵੀ ਜਾਰੀ ਕੀਤਾ ਹੈ, ਜੋ ਵਿਅੰਗ ਅਤੇ ਗੰਭੀਰ ਸਿਆਸੀ ਮੰਗਾਂ ਦਾ ਮਿਸ਼ਰਣ ਹੈ। ਇਸ ਵਿੱਚ ਕੈਬਨਿਟ ਵਿੱਚ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ, ਪਾਰਟੀ ਬਦਲਣ ਵਾਲੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ‘ਤੇ 20 ਸਾਲ ਦੀ ਚੋਣ ਪਾਬੰਦੀ, ਸੇਵਾਮੁਕਤੀ ਮਗਰੋਂ ਜੱਜਾਂ ਨੂੰ ਰਾਜ ਸਭਾ ਮੈਂਬਰ ਨਾ ਬਣਾਉਣ ਦੀ ਮੰਗ, ਅਤੇ ਚੋਣਾਂ ਵਿੱਚੋਂ ਵੈਲਿਡ ਵੋਟਾਂ ਹਟਾਉਣ 'ਤੇ ਕਾਰਵਾਈ ਦੀ ਮੰਗ ਚੁੱਕੀ ਗਈ ਹੈ।
ਇਸ ਤੋਂ ਇਲਾਵਾ, ਪਾਰਟੀ ਨੇ ਨੀਟ ਵਿਵਾਦ ਨਾਲ ਜੁੜੇ ਵਿਦਿਆਰਥੀਆਂ ਦਾ ਸਮਰਥਨ ਵੀ ਕੀਤਾ ਹੈ। ਕਾਕਰੋਚ ਜਨਤਾ ਪਾਰਟੀ ਦੇ ਇੰਟਰਨੈੱਟ ਮੀਡੀਆ ‘ਤੇ ਪੰਜ ਦਿਨਾਂ ਵਿੱਚ ਲੱਖਾਂ ਫਾਲੋਅਰਜ਼ ਹੋ ਗਏ ਹਨ। ਬੁੱਧਵਾਰ ਸ਼ਾਮ ਤੱਕ ਇਹ ਅੰਕੜਾ ਇੰਸਟਾਗ੍ਰਾਮ ‘ਤੇ 60 ਲੱਖ ਤੋਂ ਵੱਧ ਅਤੇ ਐਕਸ 'ਤੇ ਕਰੀਬ 1 ਲੱਖ 26 ਹਜ਼ਾਰ ਤੱਕ ਪਹੁੰਚ ਗਿਆ ਹੈ।
ਕੀ ਹੈ 'ਕਾਕਰੋਚ ਜਨਤਾ ਪਾਰਟੀ'
ਕਾਕਰੋਚ ਜਨਤਾ ਪਾਰਟੀ ਇੱਕ ਆਨਲਾਈਨ ਸਿਆਸੀ ਵਿਅੰਗ ਗਰੁੱਪ ਹੈ, ਜਿਸ ਨੂੰ ਆਮ ਲੋਕਾਂ, ਖਾਸ ਕਰਕੇ ਨੌਜਵਾਨਾਂ ਦੀ ਨਾਰਾਜ਼ਗੀ ਅਤੇ ਸਿਸਟਮ ਤੋਂ ਨਿਰਾਸ਼ਾ ਨੂੰ ਆਵਾਜ਼ ਦੇਣ ਲਈ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ। ਇਸ ਦੀ ਟੈਗਲਾਈਨ ਹੈ- 'ਵਾਇਸ ਆਫ਼ ਲੇਜ਼ੀ ਐਂਡ ਅਨਇੰਪਲਾਈਡ' ਯਾਨੀ ਆਲਸੀ ਅਤੇ ਬੇਰੁਜ਼ਗਾਰਾਂ ਦੀ ਆਵਾਜ਼।
ਕਿਸਨੇ ਸ਼ੁਰੂ ਕੀਤੀ ਇਹ ਮੁਹਿੰਮ
ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਪਬਲਿਕ ਰਿਲੇਸ਼ਨਜ਼ ਵਿੱਚ ਮਾਸਟਰਜ਼ ਕਰ ਰਹੇ 30 ਸਾਲ ਦੇ ਅਭਿਜੀਤ ਡਿਪਕੇ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹ 2020 ਤੋਂ 2023 ਦੇ ਵਿਚਕਾਰ ਆਮ ਆਦਮੀ ਪਾਰਟੀ ਦੀ ਇੰਟਰਨੈੱਟ ਮੀਡੀਆ ਟੀਮ ਨਾਲ ਵਲੰਟੀਅਰ ਵਜੋਂ ਕੰਮ ਕਰ ਚੁੱਕੇ ਹਨ।
ਉਨ੍ਹਾਂ ਨੇ 16 ਮਈ ਨੂੰ ਐਕਸ (ਟਵਿੱਟਰ) ‘ਤੇ ਇੱਕ ਗੂਗਲ ਫਾਰਮ ਸ਼ੇਅਰ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਸੀ।
ਪਾਰਟੀ ਦੇ ਅਨੁਸਾਰ, ਮੈਂਬਰ ਬਣਨ ਲਈ ਤੁਹਾਡਾ ਬੇਰੁਜ਼ਗਾਰ, ਆਲਸੀ, ਹਮੇਸ਼ਾ ਆਨਲਾਈਨ ਰਹਿਣ ਵਾਲਾ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਸ਼ਿਕਾਇਤ ਜਾਂ ਗੁੱਸਾ ਜ਼ਾਹਰ ਕਰਨ ਦੇ ਯੋਗ ਹੋਣਾ ਜ਼ਰੂਰੀ ਹੈ, ਯਾਨੀ ਇਹ ਪੂਰਾ ਅੰਦੋਲਨ ਵਿਅੰਗ ਅਤੇ ਇੰਟਰਨੈੱਟ ਕਲਚਰ ਰਾਹੀਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।