Mughal Garden Name Change : ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਬਦਲਿਆ ਨਾਂ, ਹੁਣ ਅੰਮ੍ਰਿਤ ਉਦਿਆਨ ਦੇ ਨਾਂ ਨਾਲ ਜਾਣਿਆ ਜਾਵੇਗਾ
Mughal Garden Name Change : ਅੰਮ੍ਰਿਤ ਮਹੋਤਸਵ ਤਹਿਤ ਗਾਰਡਨ ਦਾ ਨਾਂ ਬਦਲ ਗਿਆ ਹੈ। ਅੰਮ੍ਰਿਤ ਉਦਿਆਨ (ਮੁਗਲ ਗਾਰਡਨ) 'ਚ 12 ਕਿਸਮ ਦੇ ਟਿਊਲਿਪ ਦੇ ਫੁੱਲ ਹੁੰਦੇ ਹਨ। ਹੁਣ ਉਦਿਆਨ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਮ ਲੋਕਾਂ ਲਈ ਖੁੱਲ੍ਹਣ ਵਾਲਾ ਹੈ, ਜਿੱਥੇ ਲੋਕ ਟਿਊਲਿਪ ਤੇ ਗੁਲਾਬ ਦੇ ਫੁੱਲਾਂ ਦਾ ਦਿਦਾਰ ਕਰ ਸਕੋਗੇ।
Publish Date: Sat, 28 Jan 2023 03:34 PM (IST)
Updated Date: Sat, 28 Jan 2023 04:27 PM (IST)
Mughal Garden Name Change : ਨਵੀਂ ਦਿੱਲੀ, ਜੇਐੱਨਐੱਨ : ਰਾਸ਼ਟਰਪਤੀ ਭਵਨ ਸਥਿਤ ਮੁਗਲ ਗਾਰਡਨ (Rashtrapati Bhawan Mughal Garden) ਦਾ ਨਾਂ ਹੁਣ ਅੰਮ੍ਰਿਤ ਉਦਿਆਨ (Amrit Udyan) ਕਰ ਦਿੱਤਾ ਗਿਆ ਹੈ। ਅੰਮ੍ਰਿਤ ਮਹੋਤਸਵ ਤਹਿਤ ਗਾਰਡਨ ਦਾ ਨਾਂ ਬਦਲ ਗਿਆ ਹੈ। ਅੰਮ੍ਰਿਤ ਉਦਿਆਨ (ਮੁਗਲ ਗਾਰਡਨ) 'ਚ 12 ਕਿਸਮ ਦੇ ਟਿਊਲਿਪ ਦੇ ਫੁੱਲ ਹੁੰਦੇ ਹਨ। ਹੁਣ ਉਦਿਆਨ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਮ ਲੋਕਾਂ ਲਈ ਖੁੱਲ੍ਹਣ ਵਾਲਾ ਹੈ, ਜਿੱਥੇ ਲੋਕ ਟਿਊਲਿਪ ਤੇ ਗੁਲਾਬ ਦੇ ਫੁੱਲਾਂ ਦਾ ਦਿਦਾਰ ਕਰ ਸਕੋਗੇ।
31 ਜਨਵਰੀ ਤੋਂ ਖੁੱਲ੍ਹੇਗਾ ਗਾਰਡਨ
ਹਰ ਸਾਲ ਆਮ ਲੋਕਾਂ ਲਈ ਅੰਮ੍ਰਿਤ ਉਦਿਆਣ ਖੋਲ੍ਹਿਆ ਜਾਂਦਾ ਹੈ, ਜੋ ਹੁਣ 31 ਮਾਰਚ ਨੂੰ ਖੁੱਲ੍ਹੇਗਾ ਤੇ 26 ਮਾਰਚ ਤਕ ਦੋ ਮਹੀਨੇ ਖੁੱਲ੍ਹਾ ਰਹੇਗਾ। ਬਾਗ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗਾ। ਇਹ 28 ਮਾਰਚ ਨੂੰ ਕਿਸਾਨਾਂ ਲਈ 29 ਮਾਰਚ ਨੂੰ ਅਪਾਹਜਾਂ ਲਈ ਅਤੇ 30 ਮਾਰਚ ਨੂੰ ਪੁਲਿਸ ਅਤੇ ਫੌਜ ਲਈ ਇਹ ਖੁੱਲ੍ਹੇਗਾ।
ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤਕ 7500 ਲੋਕਾਂ ਲਈ ਟਿਕਟਾਂ ਉਪਲਬਧ ਹੋਣਗੀਆਂ। ਇਸ ਤੋਂ ਬਾਅਦ 12 ਤੋਂ 4 ਵਜੇ ਤਕ 10 ਹਜ਼ਾਰ ਲੋਕਾਂ ਨੂੰ ਐਂਟਰੀ ਮਿਲੇਗੀ। ਇਹ ਰਾਸ਼ਟਰਪਤੀ ਭਵਨ ਵਿੱਚ ਉਦਿਆਨ ਭਵਨ ਵਰਗਾ ਹੋਵੇਗਾ।
ਗਾਰਡਨ 'ਚ 12 ਵਿਸ਼ੇਸ਼ ਕਿਸਮ ਦੇ ਟਿਊਲਿਪ ਫੁੱਲ ਲਗਾਏ ਗਏ ਹਨ। ਗਾਰਡਨ ਵਿਚ ਸੈਲਫੀ ਪੁਆਇੰਟ ਵੀ ਹਨ, ਨਾਲ ਹੀ ਇੱਥੇ ਫੂਡ ਕੋਰਟ ਵੀ ਚੱਲੇਗਾ। ਲੋਕ ਕਿਊਆਰ ਕੋਡ ਤੋਂ ਪੌਦਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ। ਨਾਲ ਹੀ ਇੱਥੇ 120 ਤਰ੍ਹਾਂ ਦੇ ਗੁਲਾਬ ਤੇ 40 ਖੁਸ਼ਬੂ ਵਾਲੇ ਗੁਲਾਬ ਹਨ।