ਧਿਆਨ ਦੇਣ ਦੀ ਗੱਲ ਹੈ ਕਿ ਰਾਸ਼ਟਰ ਗੀਤ ’ਚ ਭਾਰਤ ਮਾਤਾ ਦੇ ਹਿੰਦੂ ਪ੍ਰਤੀਕਾਂ ਦੇ ਰੂਪ ’ਚ ਪੂਜਾ ਦੇ ਵਿਰੋਧ ਨੂੰ ਦੇਖਦੇ ਹੋਏ ਕਾਂਗਰਸ ਦੇ 1937 ਦੇ ਇਜਲਾਸ ’ਚ ਇਸ ਦੇ ਪਹਿਲੇ ਦੋ ਸ਼ਲੋਕ ਨੂੰ ਗਾਣ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਇਹ ਵਿਵਸਥਾ ਹੁਣ ਤੱਕ ਚੱਲ ਰਹੀ ਸੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਬੰਗਾਲ ’ਚ ਜਿੱਤ ਤੋਂ ਬਾਅਦ ਪ੍ਰਦੇਸ਼ ਦੇ ਪੱਧਰ ’ਤੇ ਪਹਿਲੀ ਕੈਬਨਿਟ ’ਚ ਕਲਿਆਣਕਾਰੀ ਯੋਜਨਾਵਾਂ ’ਤੇ ਫ਼ੈਸਲਾ ਲਿਆ ਜਾਵੇਗਾ। ਇਸ ਦਾ ਸੰਕੇਤ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੁੱਕੇ ਹਨ ਪਰ ਉਸ ਤੋਂ ਪਹਿਲਾਂ ਕੇਂਦਰੀ ਕੈਬਨਿਟ ਨੇ ਇਕ ਫ਼ੈਸਲਾ ਲਿਆ ਹੈ ਜੋ ਕਿ ਪੂਰੇ ਰਾਸ਼ਟਰ ਦੇ ਨਾਲ ਬੰਗਾਲ ਦੀਆਂ ਭਾਵਨਾਵਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਰਾਸ਼ਟਰ ਗੀਤ ਵੰਦੇ ਮਾਤਰਮ ਨੂੰ ਹੁਣ ਰਾਸ਼ਟਰ ਗਾਣ ਜਨ-ਗਣ-ਮਨ ਦੇ ਵਾਂਗ ਦਰਜਾ ਹਾਸਲ ਹੋਵੇਗਾ। ਰਾਸ਼ਟਰ ਗਾਣ ਦੇ ਨਿਰਾਦਰ ਦੀ ਤਰ੍ਹਾਂ ਰਾਸ਼ਟਰ ਗੀਤ ਦੇ ਨਿਰਾਦਰ ’ਤੇ ਵੀ ਹੁਣ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਮੰਗਲਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ’ਚ ਇਸ ਲਈ ਰਾਸ਼ਟਰੀ ਗੌਰਵ ਅਪਮਾਨ ਨਿਵਾਰਣ ਐਕਟ, 1971 ’ਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਹੁਣ ਤੱਕ ਇਸ ਐਕਟ ਦੇ ਤਹਿਤ ਰਾਸ਼ਟਰੀ ਝੰਡੇ, ਸੰਵਿਧਾਨ ਤੇ ਰਾਸ਼ਟਰ ਗਾਣ ਦੇ ਨਿਰਾਦਰ ’ਤੇ ਹੀ ਸਜ਼ਾ ਜਾਂ ਜੁਰਮਾਨੇ ਦੀ ਵਿਵਸਥਾ ਸੀ। ਸੋਧ ਬਿੱਲ ’ਚ ਹੁਣ ਰਾਸ਼ਟਰ ਗੀਤ ਨੂੰ ਵੀ ਸ਼ਾਮਲ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਬੰਕਿਮ ਚੰਦਰ ਚੈਟਰਜੀ ਵੱਲੋਂ 1875 ’ਚ ਲਿਖਿਆ ਗਿਆ ਇਹ ਗੀਤ 1905 ’ਚ ਬੰਗਾਲ ਵੰਡ ਖ਼ਿਲਾਫ਼ ਤੇ ਬਾਅਦ ’ਚ ਆਜ਼ਾਦੀ ਦੇ ਅੰਦੋਲਨ ਦਾ ਐਲਾਨ ਬਣ ਗਿਆ ਸੀ।
ਰਾਸ਼ਟਰੀ ਗੌਰਵ ਅਪਮਾਨ ਨਿਵਾਰਣ ਐਕਟ 1971 ਦੇ ਤਹਿਤ ਸੰਵਿਧਾਨ, ਰਾਸ਼ਟਰੀ ਝੰਡੇ ਤੇ ਰਾਸ਼ਟਰ ਗਾਣ ਦੇ ਨਿਰਾਦਰ ਕਰਨ ’ਤੇ ਤਿੰਨ ਸਾਲ ਦੀ ਸਜ਼ਾ, ਜੁਰਮਾਨਾ ਜਾਂ ਫਿਰ ਦੋਵਾਂ ਦੀ ਵਿਵਸਥਾ ਹੈ। ਇਸ ਦੇ ਤਹਿਤ ਰਾਸ਼ਟਰ ਗਾਣ ਦਾ ਸਮਾਂ 52 ਸਕਿੰਟ ਤੈਅ ਹੈ ਤੇ ਇਸ ਨੂੰ ਪੂਰਾ ਗਾਇਆ ਜਾਣਾ ਜ਼ਰੂਰੀ ਹੈ। ਰਾਸ਼ਟਰ ਗਾਣ ਦੌਰਾਨ ਕਿਸੇ ਤਰ੍ਹਾਂ ਦਾ ਅੜਿੱਕਾ ਵੀ ਇਸ ਦੇ ਨਿਰਾਦਰ ’ਚ ਸ਼ਾਮਲ ਹੈ। ਸੋਧ ਬਿੱਲ ਦੇ ਮੁਤਾਬਕ ਰਾਸ਼ਟਰ ਗੀਤ ਦਾ ਸਮਾਂ ਵੀ ਤਿੰਨ ਮਿੰਟ 52 ਸਕਿੰਟ ਤੈਅ ਹੋਵੇਗਾ ਤੇ ਇਸ ਦੇ ਸਾਰੇ ਛੇ ਸ਼ਲੋਕਾਂ ਦਾ ਪੜ੍ਹਿਆ ਜਾਣਾ ਜ਼ਰੂਰੀ ਹੋਵੇਗਾ। ਵੈਸੇ ਗ੍ਰਿਹ ਮੰਤਰਾਲਾ ਪਹਿਲਾਂ ਇਸ ਦੇ ਸਾਰੇ ਛੇ ਸ਼ਲੋਕਾਂ ਨੂੰ ਪੜ੍ਹਣ ਦਾ ਨਿਰਦੇਸ਼ ਦੇ ਚੁੱਕਾ ਹੈ। ਸੋਧ ਤੋਂ ਬਾਅਦ ਪੂਰਾ ਵੰਦੇ ਮਾਤਰਮ ਨਾ ਪੜ੍ਹਣ ’ਤੇ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ।
ਧਿਆਨ ਦੇਣ ਦੀ ਗੱਲ ਹੈ ਕਿ ਰਾਸ਼ਟਰ ਗੀਤ ’ਚ ਭਾਰਤ ਮਾਤਾ ਦੇ ਹਿੰਦੂ ਪ੍ਰਤੀਕਾਂ ਦੇ ਰੂਪ ’ਚ ਪੂਜਾ ਦੇ ਵਿਰੋਧ ਨੂੰ ਦੇਖਦੇ ਹੋਏ ਕਾਂਗਰਸ ਦੇ 1937 ਦੇ ਇਜਲਾਸ ’ਚ ਇਸ ਦੇ ਪਹਿਲੇ ਦੋ ਸ਼ਲੋਕ ਨੂੰ ਗਾਣ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਇਹ ਵਿਵਸਥਾ ਹੁਣ ਤੱਕ ਚੱਲ ਰਹੀ ਸੀ। ਰਾਸ਼ਟਰ ਗੀਤ ਦੇ 150 ਸਾਲ ਪੂਰੇ ਹੋਣ ’ਤੇ ਸੰਸਦ ’ਚ ਵਿਸ਼ੇਸ਼ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰ ਗੀਤ ਦੇ ਮੂਲ ਸਵਰੂਪ ਨਾਲ ਛੇੜਛਾੜ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ ਸੀ ਤੇ ਉਸ ਨੂੰ ਬੰਕਿਮ ਚੰਦਰ ਚੈਟਰਜੀ ਦਾ ਨਿਰਾਦਰ ਦੱਸਿਆ ਸੀ।