ਸ਼ਹਿਰ ਦੇ ਸੈਕਟਰ 11 ਸਥਿਤ ਮਨਮੋਹਨ ਸਿੰਘ ਦੇ ਘਰ ਦੀ ਕੀਮਤ 4.92 ਕਰੋੜ ਰੁਪਏ ਹੈ। ਉਨ੍ਹਾਂ ਨੇ ਆਪਣੀ ਜਾਇਦਾਦ ਦੇ ਵੇਰਵਿਆਂ ਵਿੱਚ ਇਸ ਦਾ ਜ਼ਿਕਰ ਕੀਤਾ ਸੀ। ਪ੍ਰਧਾਨ ਮੰਤਰੀ ਨੇ ਇਹ ਘਰ 1987 ਵਿੱਚ 8.62 ਲੱਖ ਰੁਪਏ ਵਿੱਚ ਖਰੀਦਿਆ ਸੀ। ਮਾਰਚ 2013 ਤੱਕ ਪ੍ਰਧਾਨ ਮੰਤਰੀ ਦੀ ਜਾਇਦਾਦ ਦੇ ਵੇਰਵਿਆਂ ਵਿੱਚ ਗੱਲ ਸਾਹਮਣੇ ਆਈ।
ਮੋਹਿਤ ਪਾਂਡੇ, ਚੰਡੀਗੜ੍ਹ : (Manmohan Singh Passes Away): ਇਕ ਲੜਕਾ ਜੋ 1954 'ਚ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ 'ਚ ਮਾਸਟਰਜ਼ ਕਰਨ ਲਈ ਪਹੁੰਚਿਆ। ਉਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਦੇਸ਼ 'ਤੇ ਰਾਜ ਕਰੇਗਾ। ਦੇਸ਼ ਨੂੰ ਗਰੀਬੀ 'ਚੋਂ ਕੱਢ ਕੇ ਵਿਕਸਿਤ ਦੇਸ਼ਾਂ ਦੀ ਗਿਣਤੀ 'ਚ ਲਿਆਏਗਾ। ਦੇਸ਼ ਦੀ ਰਾਜਨੀਤੀ ਦੀ ਨਵੀਂ ਪਰਿਭਾਸ਼ਾ ਤਿਆਰ ਕਰ ਦੇਵੇਗਾ।
ਡਾ. ਮਨਮੋਹਨ ਸਿੰਘ ਦਾ ਨਾਂ ਬਹੁਤ ਸਾਦਾ ਸੀ ਪਰ ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਵੱਡੀ ਸੀ। ਇਕ ਸਧਾਰਨ ਨਾਂ ਜਿਸ ਨੂੰ ਦੇਸ਼ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਜੋਂ ਦਸ ਸਾਲਾਂ ਤਕ ਦਿਲ 'ਚ ਵਸਾ ਕੇ ਰੱਖਿਆ। ਡਾ. ਮਨਮੋਹਨ ਸਿੰਘ ਨੇ ਸਿੱਖਿਆ ਤੇ ਦੇਸ਼ ਸੇਵਾ ਦੇ ਖੇਤਰ 'ਚ ਅਜਿਹੀ ਮਿਸਾਲ ਕਾਇਮ ਕੀਤੀ ਹੈ ਜੋ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੈ।
ਸਾਬਕਾ ਪ੍ਰਧਾਨ ਮੰਤਰੀ, ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਮਨਮੋਹਨ ਸਿੰਘ ਨੇ ਵੀਰਵਾਰ ਸ਼ਾਮ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖਰੀ ਸਾਹ ਲਿਆ। ਮਨਮੋਹਨ ਸਿੰਘ ਸਾਲ 1954 'ਚ ਲਾਹੌਰ ਸਥਿਤ ਪੰਜਾਬ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ 'ਚ ਮਾਸਟਰਜ਼ ਕਰਨ ਆਏ ਸਨ। ਪਹਿਲਾਂ ਉਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਇਸ ਤੋਂ ਬਾਅਦ ਉਹ 1957 'ਚ ਲੈਕਚਰਾਰ ਬਣ ਗਏ।
ਪੀਯੂ ਨਾਲ ਪੁਰਾਣਾ ਨਾਤਾ
ਡਾ. ਮਨਮੋਹਨ ਸਿੰਘ ਦਾ ਪੀਯੂ ਨਾਲ ਹਮੇਸ਼ਾ ਡੂੰਘਾ ਨਾਤਾ ਰਿਹਾ, ਉਹ ਇੱਥੇ ਵਿਦਿਆਰਥੀ, ਲੈਕਚਰਾਰ ਤੇ ਪ੍ਰੋਫੈਸਰ ਰਹੇ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਪ੍ਰਧਾਨ ਮੰਤਰੀ ਤਕ ਸੇਵਾ ਨਿਭਾਉਣ ਤੋਂ ਬਾਅਦ ਡਾ. ਸਿੰਘ ਦੀ ਪੀਯੂ 'ਚ ਵਾਪਸੀ ਨਾ ਸਿਰਫ਼ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਸੀ ਬਲਕਿ ਇਹ ਵਿਦਿਆਰਥੀਆਂ ਲਈ ਪ੍ਰੇਰਨਾ ਸੀ।
ਪੰਜਾਬ ਯੂਨੀਵਰਸਿਟੀ ਨੂੰ 3500 ਕਿਤਾਬਾਂ ਦਾ ਦਾਨ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਨਿੱਜੀ ਲਾਇਬ੍ਰੇਰੀ ਤੋਂ ਪੰਜਾਬ ਯੂਨੀਵਰਸਿਟੀ ਨੂੰ 3,500 ਕਿਤਾਬਾਂ ਦਾਨ 'ਚ ਦਿੱਤੀਆਂ ਸਨ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਵੱਕਾਰੀ ਜਵਾਹਰ ਲਾਲ ਨਹਿਰੂ ਚੇਅਰ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਨ੍ਹਾਂ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਸੀ।
ਡਾ. ਮਨਮੋਹਨ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1957 'ਚ ਪੰਜਾਬ ਯੂਨੀਵਰਸਿਟੀ 'ਚ ਲੈਕਚਰਾਰ ਵਜੋਂ ਕੀਤੀ। 1963 'ਚ ਉਹ ਉਥੇ ਪ੍ਰੋਫੈਸਰ ਬਣੇ। ਇਸ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਭਾਰਤ ਸਰਕਾਰ 'ਚ ਵਿੱਤ ਮੰਤਰੀ ਤੇ ਅੰਤ ਵਿਚ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ।
ਪੰਜਾਬ ਯੂਨੀਵਰਸਿਟੀ ਨੂੰ ਮਿਲ ਜਾਂਦਾ ਕੇਂਦਰੀ ਯੂਨੀਵਰਸਿਟੀ ਦਾ ਸਟੇਟਸ
ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਤੇ ਵੱਕਾਰੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਮਿਲ ਜਾਂਦਾ ਪਰ ਪੰਜਾਬ ਨੇ ਇਸ ਮਾਮਲੇ 'ਚ ਕਦਮ ਪਿੱਛੇ ਖਿੱਚ ਲਏ।
ਜੁਲਾਈ 2009 'ਚ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮੇਂ ਪੰਜਾਬ 'ਚ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਪਰ ਇਸ ਤੋਂ ਤੁਰੰਤ ਬਾਅਦ ਵਿਵਾਦਾਂ ਕਾਰਨ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਯੂਨੀਵਰਸਿਟੀ ਨੂੰ ਲੈ ਕੇ ਜਾਰੀ NoC ਨੂੰ ਖਾਰਜ ਕਰ ਦਿੱਤਾ ਤੇ ਉਦੋਂ ਤੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਸਟੇਟਸ ਨਹੀਂ ਮਿਲ ਸਕਿਆ।
2015 'ਚ ਆਨਰੇਰੀ ਪ੍ਰੋਫੈਸਰਸ਼ਿਪ
ਡਾ. ਸਿੰਘ ਨੇ ਯੂਨੀਵਰਸਿਟੀ ਦੀ ਆਨਰੇਰੀ ਪ੍ਰੋਫ਼ੈਸਰਸ਼ਿਪ 2015 'ਚ ਸਵੀਕਾਰ ਕੀਤੀ ਸੀ। ਕੁਝ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਇਸ ਨੂੰ ਸੰਸਦੀ ਕਮੇਟੀ ਕੋਲ ਵੀ ਭੇਜਿਆ। ਸੰਸਦੀ ਕਮੇਟੀ ਨੇ ਸਪੱਸ਼ਟ ਕੀਤਾ ਕਿ ਇਹ ਆਰਥਿਕ ਲਾਭ ਦੇ ਦਾਇਰੇ 'ਚ ਨਹੀਂ ਆਉਂਦੀ। ਪ੍ਰੋ. ਰੰਗਨੇਕਰ ਪਹਿਲਾਂ ਹੁਸ਼ਿਆਰਪੁਰ 'ਚ ਡਾ. ਸਿੰਘ ਦੇ ਅਧਿਆਪਕ ਸਨ ਤੇ ਬਾਅਦ 'ਚ ਇਕੱਠੇ ਕੰਮ ਕੀਤਾ।
ਸ਼ਹਿਰ ਦੇ ਸੈਕਟਰ 11 ਸਥਿਤ ਮਨਮੋਹਨ ਸਿੰਘ ਦੇ ਘਰ ਦੀ ਕੀਮਤ 4.92 ਕਰੋੜ ਰੁਪਏ ਹੈ। ਉਨ੍ਹਾਂ ਆਪਣੀ ਜਾਇਦਾਦ ਦੇ ਵੇਰਵਿਆਂ 'ਚ ਇਸ ਦਾ ਜ਼ਿਕਰ ਕੀਤਾ ਸੀ। ਪ੍ਰਧਾਨ ਮੰਤਰੀ ਨੇ ਇਹ ਘਰ 1987 ਵਿੱਚ 8.62 ਲੱਖ ਰੁਪਏ 'ਚ ਖਰੀਦਿਆ ਸੀ। ਮਾਰਚ 2013 ਤਕ ਪ੍ਰਧਾਨ ਮੰਤਰੀ ਦੀ ਜਾਇਦਾਦ ਦੇ ਵੇਰਵਿਆਂ ਵਿੱਚ ਗੱਲ ਸਾਹਮਣੇ ਆਈ।
ਸਿੱਖਿਆ ਦਾ ਸਿਖਰ
ਸਨਮਾਨ ਤੇ ਪੁਰਸਕਾਰ
ਡਾ. ਸਿੰਘ ਨੂੰ ਆਪਣੇ ਵਿਲੱਖਣ ਯੋਗਦਾਨ ਲਈ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹਨਾਂ ਵਿੱਚੋਂ ਪ੍ਰਮੁੱਖ ਹਨ :