ਆਰਜੀ ਕਰ ਰੇਪ ਤੇ ਮਰਡਰ ਕੇਸ 'ਚ ਵੱਡੀ ਕਾਰਵਾਈ, ਸਾਬਕਾ ਪੁਲਿਸ ਕਮਿਸ਼ਨਰ ਗੋਇਲ ਸਣੇ ਤਿੰਨ IPS ਅਧਿਕਾਰੀ ਮੁਅੱਤਲ
ਬੰਗਾਲ ਦੇ ਸੀਐੱਮ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਸਰਕਾਰ ਆਰਜੀ ਕਰ ਮਾਮਲੇ 'ਚ ਕੋਲਕਾਤਾ ਦੇ ਸਾਬਕਾ ਸੀਪੀ ਵਿਨੀਤ ਗੋਇਲ ਤੇ 2 ਹੋਰ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰੇਗੀ। ਹਾਲੀਆ ਚੋਣਾਂ 'ਚ ਪੀੜਤ ਦੀ ਮਾਂ ਨੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਤੇ ਇਹ ਮੁੱਦਾ ਪ੍ਰਮੁੱਖ ਸਿਆਸੀ ਵਿਸ਼ਾ ਬਣ ਗਿਆ।
Publish Date: Fri, 15 May 2026 04:31 PM (IST)
Updated Date: Fri, 15 May 2026 04:34 PM (IST)
ਸਟੇਟ ਬਿਊਰੋ, ਕੋਲਕਾਤਾ: ਬੰਗਾਲ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਬਹੁ-ਚਰਚਿਤ ਆਰਜੀ ਕਰ ਕਾਂਡ 'ਚ ਸ਼ੁੱਕਰਵਾਰ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਰਾਜ ਸਕੱਤਰੇਤ 'ਨਬਾਨੋ' 'ਚ ਦੁਪਹਿਰ ਵੇਲੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਤਿੰਨ ਸੀਨੀਅਰ ਆਈਪੀਐੱਸ (IPS) ਅਧਿਕਾਰੀਆਂ ਵਿਨੀਤ ਗੋਇਲ (ਕੋਲਕਾਤਾ ਪੁਲਿਸ ਦੇ ਤਤਕਾਲੀ ਪੁਲਿਸ ਕਮਿਸ਼ਨਰ), ਇੰਦਿਰਾ ਮੁਖਰਜੀ ਤੇ ਅਭਿਸ਼ੇਕ ਗੁਪਤਾ ਦੀ ਮੁਅੱਤਲੀ ਦਾ ਐਲਾਨ ਕੀਤਾ। ਸੁਵੇਂਦੂ ਨੇ ਤਿੰਨਾਂ ਆਈਪੀਐੱਸ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਵੀ ਨਿਰਦੇਸ਼ ਦਿੱਤੇ ਹਨ।
ਬੰਗਾਲ ਦੇ ਸੀਐੱਮ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਸਰਕਾਰ ਆਰਜੀ ਕਰ ਮਾਮਲੇ 'ਚ ਕੋਲਕਾਤਾ ਦੇ ਸਾਬਕਾ ਸੀਪੀ ਵਿਨੀਤ ਗੋਇਲ ਤੇ 2 ਹੋਰ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰੇਗੀ। ਹਾਲੀਆ ਚੋਣਾਂ 'ਚ ਪੀੜਤ ਦੀ ਮਾਂ ਨੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਤੇ ਇਹ ਮੁੱਦਾ ਪ੍ਰਮੁੱਖ ਸਿਆਸੀ ਵਿਸ਼ਾ ਬਣ ਗਿਆ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਪਹਿਲਾਂ ਹੀ ਇਸ ਕਾਂਡ ਦੀ ਜਾਂਚ ਲਈ ਕਮਿਸ਼ਨ ਬਣਾਉਣ ਦੀ ਗੱਲ ਕਹਿ ਚੁੱਕੇ ਹਨ ਜਿਸ ਦਾ ਹੁਣ ਰਸਮੀ ਐਲਾਨ ਹੋਣਾ ਬਾਕੀ ਹੈ।
ਨਵੇਂ ਮੁੱਖ ਮੰਤਰੀ ਨੇ ਸਾਫ਼ ਕਿਹਾ ਹੈ ਕਿ ਔਰਤਾਂ ਦੀ ਸੁਰੱਖਿਆ ਦੇ ਮਾਮਲਿਆਂ 'ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਰਜੀ ਕਰ ਪੀੜਤ ਦੀ ਮਾਂ ਵੀ ਇਸ ਵਾਰ ਭਾਜਪਾ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਜਿੱਤੀ ਹੈ।