Looteri Dulhan : ਇੰਦੌਰ ਕ੍ਰਾਈਮ ਬ੍ਰਾਂਚ ਨੇ ਅਜਿਹੇ ਗਿਰੋਹ ਨੂੰ ਫੜਿਆ ਹੈ,ਜੋ ਵਾਰ-ਵਾਰ ਵਿਆਹ ਕਰਵਾ ਕੇ ਕਾਰੋਬਾਰੀਆਂ ਅਤੇ ਜਿਊਲਰਜ਼ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ। ਇਸ ’ਚ ਲੁਟੇਰੀ ਲਾੜੀ ਹੀ ਮਾਸਟਰਮਾਈਂਡ ਸੀ। ਇਸ ਤੋਂ ਇਲਾਵਾ ਗਿਰੋਹ ਦੇ ਬਾਕੀ ਮੈਂਬਰ ਕਦੇ ਕਦੇ ਮਾਮਾ-ਮਾਮੀ ਤੇ ਕਦੇ ਚਾਚਾ-ਚਾਚੀ ਬਣ ਕੇ ਵਿਆਹ ਦੀਆਂ ਰਸਮਾਂ ਨਿਭਾਉਂਦੇ ਸਨ।
ਜੇਐੱਨਐੱਨ, ਇੰਦੌਰ : ਇੰਦੌਰ ਕ੍ਰਾਈਮ ਬ੍ਰਾਂਚ (Indore Crime Branch) ਨੇ ਅਜਿਹੇ ਗਿਰੋਹ ਨੂੰ ਫੜਿਆ ਹੈ,ਜੋ ਵਾਰ-ਵਾਰ ਵਿਆਹ ਕਰਵਾ ਕੇ ਕਾਰੋਬਾਰੀਆਂ ਅਤੇ ਜਿਊਲਰਜ਼ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ। ਇਸ ’ਚ ਲੁਟੇਰੀ ਲਾੜੀ ( Looteri Dulhan) ਹੀ ਮਾਸਟਰਮਾਈਂਡ ਸੀ। ਇਸ ਤੋਂ ਇਲਾਵਾ ਗਿਰੋਹ ਦੇ ਬਾਕੀ ਮੈਂਬਰ ਕਦੇ ਕਦੇ ਮਾਮਾ-ਮਾਮੀ ਤੇ ਕਦੇ ਚਾਚਾ-ਚਾਚੀ ਬਣ ਕੇ ਵਿਆਹ ਦੀਆਂ ਰਸਮਾਂ ਨਿਭਾਉਂਦੇ ਸਨ। ਹੁਣ ਤਕ ਤਿੰਨ ਪੀੜਤ ਥਾਣੇ ਪਹੁੰਚ ਚੁੱਕੇ ਹਨ, ਜੋ ਗੈਂਗ ਦੀ ਸਰਗਨਾ ਵਰਸ਼ਾ ਨੂੰ ਆਪਣੀ ਪਤਨੀ ਦੱਸ ਰਹੇ ਹਨ।
ਵਧੀਕ ਡੀਸੀਪੀ (ਕ੍ਰਾਈਮ) ਰਾਜੇਸ਼ ਡੰਡੋਤੀਆ ਅਨੁਸਾਰ ਸੰਦੀਪ ਪਿਪਲੀਆ ਵਾਸੀ ਫੇਲ, ਗੋਮਾ ਨੇ ਮੁਲਜ਼ਮ ਵਰਸ਼ਾ ਚੋਪੜਾ (ਖਤੀਪੁਰਾ), ਸੁਨੀਤਾ ਉਰਫ਼ ਬਸੰਤੀ (ਬਰੌਲੀ), ਵਿਜੇ ਕਟਾਰੀਆ (ਬਰੌਲੀ) ਅਤੇ ਰੇਖਾ ਵਾਸੀ ਸਿੰਗਾਪੁਰ ਟਾਊਨਸ਼ਿਪ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।
ਸਬਜ਼ੀ ਕਾਰੋਬਾਰੀ ਨਾਲ ਕਰਵਾਈ ਸੀ ਲਵ ਮੈਰਿਜ
ਸਬਜ਼ੀ ਕਾਰੋਬਾਰੀ ਸੰਦੀਪ ਨੇ ਪਿਛਲੇ ਸਾਲ 16 ਮਈ ਨੂੰ ਵਰਸ਼ਾ ਨਾਲ ਲਵ ਮੈਰਿਜ ਕਰਵਾਈ ਸੀ। ਦਸ ਮਹੀਨਿਆਂ ਬਾਅਦ ਵਰਸ਼ਾ ਪਲਾਟ ਲਈ 10 ਲੱਖ ਰੁਪਏ ਅਤੇ ਹੋਰ ਸਾਮਾਨ ਲੈ ਕੇ ਭੱਜ ਗਈ। ਸੰਦੀਪ ਅਨੁਸਾਰ ਵਰਸ਼ਾ ਦਾ ਕਿਸੇ ਸਾਜ਼ਿਸ਼ ਤਹਿਤ ਝਗੜਾ ਹੋਇਆ ਤੇ ਉਹ ਆਪਣੇ ਪੇਕੇ ਘਰ ਚਲੇ ਗਈ।
ਇਸ ਦੌਰਾਨ ਪਤਾ ਲੱਗਿਆ ਕਿ ਉਹ ਯੋਗੇਸ਼ ਨਨੇਰੀਆ ਅਤੇ ਕੁਲਦੀਪ ਠਾਕੁਰ ਦੇ ਸੰਪਰਕ ਵਿਚ ਸੀ। ਸੰਦੀਪ ਨੇ ਵਰਸ਼ਾ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਫਰਜ਼ੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮੇਂ ਬਾਅਦ ਵਰਸ਼ਾ ਨੇ ਮੁੰਬਈ ਦੇ ਜਿਊਲਰ ਦੀਪੇਸ਼ ਜੈਨ ਨਾਲ ਵਿਆਹ ਕਰਵਾ ਲਿਆ। ਇੱਥੇ ਦਲਾਲ ਵਿਜੈ ਨੇ ਮਾਮੇ ਦੀ ਭੂਮਿਕਾ ਨਿਭਾਈ, ਸੁਨੀਤਾ ਨੇ ਮਾਮੀ ਦੀ ਅਤੇ ਰੇਖਾ ਨੇ ਚਾਚੀ ਦੀ ਭੂਮਿਕਾ ਨਿਭਾਈ।
10 ਲੱਖ ਦੇ ਗਹਿਣੇ ਲੈ ਕੇ ਹੋਈ ਫਰਾਰ
ਮੁਲਜ਼ਮ ਵਰਸ਼ਾ 15 ਦਿਨਾਂ ਬਾਅਦ ਕਰੀਬ 10 ਲੱਖ ਰੁਪਏ ਅਤੇ ਗਹਿਣੇ ਲੈ ਕੇ ਭੱਜ ਗਈ। ਦੀਪੇਸ਼ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਜਬਰ-ਜਨਾਹ ਅਤੇ ਦਾਜ ਲਈ ਤੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਧਮਕੀ ਦਿੱਤੀ। 7 ਜੂਨ ਨੂੰ ਵਰਸ਼ਾ ਨੇ ਜੌਹਰੀ ਲਕਸ਼ਮਣ ਜੈਨ ਬਲੋਤਰਾ (ਰਾਜਸਥਾਨ) ਨਾਲ ਵਿਆਹ ਕਰਵਾ ਲਿਆ।
ਇਸ ਵਿਚ ਵੀ ਰੇਖਾ ਨੇ ਮਾਂ ਦੇ ਰੂਪ ਵਿੱਚ, ਸੁਨੀਤਾ ਨੇ ਮਾਸੀ ਦੇ ਰੂਪ ਵਿੱਚ ਅਤੇ ਵਿਜੈ ਨੇ ਮਾਮੇ ਵਜੋਂ ਰਸਮਾਂ ਨਿਭਾਈਆਂ। ਇਸ ਵਾਰ ਵਰਸ਼ਾ ਚਾਰ ਦਿਨ ਰੁਕੀ ਅਤੇ ਕਰੀਬ 10 ਲੱਖ ਰੁਪਏ ਅਤੇ ਗਹਿਣੇ ਲੈ ਕੇ ਭੱਜ ਗਈ। ਪੁਲਿਸ ਨੇ ਸੋਮਵਾਰ ਨੂੰ ਮਾਮਲਾ ਦਰਜ ਕਰ ਕੇ ਮੰਗਲਵਾਰ ਨੂੰ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ।