ਮੁਅੱਤਲ ਕਾਂਗਰਸੀ MLA Rahul ਮਮਕੂਟਾਥਿਲ ਖ਼ਿਲਾਫ਼ Lookout ਨੋਟਿਸ ਜਾਰੀ ; ਇਸ ਮਾਮਲੇ ’ਚ ਕੇਰਲ ਪੁਲਿਸ ਨੇ ਚੁੱਕਿਆ ਕਦਮ
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਉਸਨੇ ਬਾਅਦ ’ਚ ਪੀ਼ੜਤਾ ਨੂੰ ਪਲੱਕੜ ਦੇ ਇਕ ਹੋਰ ਫਲੈਟ ’ਚ ਲਿਜਾ ਕੇ ਉਸ ਨੂੰ ਵੀਡੀਓਜ਼ ਦਿਖਾਈਆਂ, ਜੋ ਇਕ ਤਰ੍ਹਾਂ ਦੀ ਧਮਕੀ ਸੀ ਤੇ ਮੁੜ ਉਸਦਾ ਜਿਨਸੀ ਸ਼ੋਸ਼ਣ ਕੀਤਾ। ਪੰਜ ਘੰਟਿਆਂ ਤੋਂ ਵੱਧ ਸਮੇਂ ’ਚ ਦਰਜ ਬਿਆਨ ’ਚ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਮਮਕੂਟਾਥਿਲ ਨੇ ਉਸ ਨੂੰ ਵਿਆਹ ਦਾ ਵਾਅਦਾ ਕਰ ਕੇ ਵਰਗਲਾਇਆ, ਆਪਣੇ ਸਿਆਸੀ ਪ੍ਰਭਾਵ ਦੀ ਗ਼ਲਤ ਵਰਤੋਂ ਕੀਤੀ ਤੇ ਬਾਅਦ ’ਚ ਕਿਹਾ ਕਿ ਗਰਭ ਅਵਸਥਾ ਉਸਦੇ ਸਿਆਸੀ ਕਰੀਅਰ ਨੂੰ ਤਬਾਹ ਕਰ ਦੇਵੇਗੀ।
Publish Date: Fri, 28 Nov 2025 07:45 PM (IST)
Updated Date: Fri, 28 Nov 2025 07:46 PM (IST)
ਤਿਰੂਵਨੰਤਪੁਰਮ (ਆਈਏਐੱਨਐੱਸ) : ਕੇਰਲ ਪੁਲਿਸ ਨੇ ਸ਼ੁੱਕਰਵਾਰ ਨੂੰ ਮੁਅੱਤਲ ਕਾਂਗਰਸੀ ਵਿਧਾਇਕ ਰਾਹੁਲ ਮਮਕੂਟਾਥਿਲ ਦੇ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ ਤਾਂ ਕਿ ਉਸ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾ ਸਕੇ। ਇਹ ਕਦਮ ਐੱਫਆਈਆਰ ’ਚ ਜਬਰ-ਜਨਾਹ, ਅਪਰਾਧਿਕ ਧਮਕੀ, ਡਿਜੀਟਲ ਬਲੈਕਮੇਲ ਤੇ ਜ਼ਬਰਦਸਤੀ ਗਰਭਪਾਤ ਦੇ ਦੋਸ਼ਾਂ ਦੇ ਲੱਗਣ ਤੋਂ ਬਾਅਦ ਚੁੱਕਿਆ ਗਿਆ ਹੈ। ਇਹ ਮਾਮਲਾ ਵਲੀਆਮਾਲਾ ਪੁਲਿਸ ਸਟੇਸ਼ਨ ’ਚ ਦਰਜ ਕੀਤਾ ਗਿਆ ਸੀ ਤੇ ਹੁਣ ਇਸ ਨੂੰ ਨੇਮੋਮ ਪੁਲਿਸ ਸਟੇਸ਼ਨ ’ਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ।
ਐੱਫਆਈਆਰ ਅਨੁਸਾਰ, ਮਮਕੂਟਾਥਿਲ ਨੇ ਕਥਿਤ ਤੌਰ ’ਤੇ ਇਕ ਫਲੈਟ ’ਚ ਦੋ ਵਾਰ ਪੀੜਤਾ ਨਾਲ ਜਬਰ-ਜਨਾਹ ਕੀਤਾ ਤੇ ਇਨ੍ਹਾਂ ਕਾਰਿਆਂ ਨੂੰ ਆਪਣੇ ਫੋਨ ’ਚ ਰਿਕਾਰਡ ਕਰ ਲਿਆ। ਨਾਲ ਹੀ ਧਮਕੀ ਦਿੱਤੀ ਕਿ ਜੇ ਉਸਨੇ ਕੁਝ ਕੀਤਾ ਤਾਂ ਉਹ ਉਸ ਨੂੰ ਮਾਰ ਦੇਵੇਗਾ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਉਸਨੇ ਬਾਅਦ ’ਚ ਪੀ਼ੜਤਾ ਨੂੰ ਪਲੱਕੜ ਦੇ ਇਕ ਹੋਰ ਫਲੈਟ ’ਚ ਲਿਜਾ ਕੇ ਉਸ ਨੂੰ ਵੀਡੀਓਜ਼ ਦਿਖਾਈਆਂ, ਜੋ ਇਕ ਤਰ੍ਹਾਂ ਦੀ ਧਮਕੀ ਸੀ ਤੇ ਮੁੜ ਉਸਦਾ ਜਿਨਸੀ ਸ਼ੋਸ਼ਣ ਕੀਤਾ। ਪੰਜ ਘੰਟਿਆਂ ਤੋਂ ਵੱਧ ਸਮੇਂ ’ਚ ਦਰਜ ਬਿਆਨ ’ਚ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਮਮਕੂਟਾਥਿਲ ਨੇ ਉਸ ਨੂੰ ਵਿਆਹ ਦਾ ਵਾਅਦਾ ਕਰ ਕੇ ਵਰਗਲਾਇਆ, ਆਪਣੇ ਸਿਆਸੀ ਪ੍ਰਭਾਵ ਦੀ ਗ਼ਲਤ ਵਰਤੋਂ ਕੀਤੀ ਤੇ ਬਾਅਦ ’ਚ ਕਿਹਾ ਕਿ ਗਰਭ ਅਵਸਥਾ ਉਸਦੇ ਸਿਆਸੀ ਕਰੀਅਰ ਨੂੰ ਤਬਾਹ ਕਰ ਦੇਵੇਗੀ।
ਐੱਫਆਈਆਰ ’ਚ ਜ਼ਿਕਰ ਕੀਤਾ ਗਿਆ ਹੈ ਕਿ 30 ਮਈ 2025 ਨੂੰ ਮਮਕੂਟਾਥਿਲ ਦੇ ਸਹਿਯੋਗੀ ਨੇ ਕਥਿਤ ਤੌਰ ’ਤੇ ਪੀੜਤਾ ਨੂੰ ਤਿਰੂਵਨੰਤਪੁਰਮ ਦੇ ਕੈਥਾਮੁੱਕੂ ਤੋਂ ਚੁੱਕਿਆ ਤੇ ਬੈਂਗਲੁਰੂ ਤੋਂ ਲਿਆਂਦੀਆਂ ਗਈਆਂ ਗਰਭਪਾਤ ਦੀਆਂ ਗੋਲ਼ੀਆਂ ਦਿੱਤੀਆਂ। ਇਹ ਦਵਾਈ ਉਸ ਨੂੰ ਇਕ ਕਾਰ ’ਚ ਦਿੱਤੀ ਗਈ ਸੀ। ਦੋ ਮੁਲਜ਼ਮਾਂ ਦਾ ਨਾਂ ਲਿਆ ਗਿਆ ਹੈ, ਮਮਕੂਟਾਥਿਲ ਤੇ ਉਸਦੇ ਸਹਿਯੋਗੀ ਜੋਬੀ ਜੋਸੇਫ, ਜਿਸਦਾ ਫੋਨ ਬੰਦ ਹੈ ਤੇ ਫ਼ਰਾਰ ਹੋਣ ਦਾ ਖ਼ਦਸ਼ਾ ਹੈ।