Kunal Kamra Row: ਹੁਣ ਬਾਂਬੇ ਹਾਈਕੋਰਟ ਪਹੁੰਚੇ ਕੁਨਾਲ ਕਾਮਰਾ, FIR ਰੱਦ ਕਰਨ ਦੀ ਕੀਤੀ ਅਪੀਲ
ਵਕੀਲ ਮੀਨਾਜ਼ ਕਾਕਲੀਆ ਰਾਹੀਂ ਦਾਇਰ ਪਟੀਸ਼ਨ 'ਤੇ 21 ਅਪ੍ਰੈਲ ਨੂੰ ਜਸਟਿਸ ਸਾਰੰਗ ਕੋਤਵਾਲ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਕਾਮਰਾ ਨੂੰ ਪਿਛਲੇ ਮਹੀਨੇ ਮਦਰਾਸ ਹਾਈ ਕੋਰਟ ਤੋਂ ਉਸ ਖ਼ਿਲਾਫ਼ ਮਾਮਲੇ ਵਿੱਚ ਅੰਤਰਿਮ ਟਰਾਂਜ਼ਿਟ ਅਗਾਊਂ ਜ਼ਮਾਨਤ ਦੇ ਦਿੱਤੀ ਸੀ
Publish Date: Mon, 07 Apr 2025 10:13 AM (IST)
Updated Date: Mon, 07 Apr 2025 10:25 AM (IST)
ਪੀਟੀਆਈ, ਮੁੰਬਈ: ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਮਾਮਲਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪੁਲਿਸ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁੱਧ ਗੱਦਾਰ ਟਿੱਪਣੀ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਸੀ। ਹੁਣ ਕੁਨਾਲ ਕਾਮਰਾ ਨੇ ਐਫਆਈਆਰ ਰੱਦ ਕਰਵਾਉਣ ਲਈ ਬਾਂਬੇ ਹਾਈ ਕੋਰਟ ਵੱਲ ਰੁਖ ਕੀਤਾ ਹੈ। ਕਾਮਰਾ ਨੇ 5 ਅਪ੍ਰੈਲ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਉਸ ਦੀ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਖ਼ਿਲਾਫ਼ ਸ਼ਿਕਾਇਤਾਂ ਪ੍ਰਗਟਾਵੇ ਦੀ ਆਜ਼ਾਦੀ, ਕਿਸੇ ਵੀ ਪੇਸ਼ੇ ਤੇ ਕਿੱਤੇ ਦਾ ਅਭਿਆਸ ਕਰਨ ਦੇ ਅਧਿਕਾਰ ਤੇ ਭਾਰਤ ਸੰਵਿਧਾਨ ਅਧੀਨ ਗਾਰੰਟੀਸ਼ੁਦਾ ਜੀਵਨ ਤੇ ਆਜ਼ਾਦੀ ਦਾ ਅਧਿਕਾਰ ਉਸ ਨੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।
ਜਲਦੀ ਹੋਵੇਗੀ ਸੁਣਵਾਈ
ਵਕੀਲ ਮੀਨਾਜ਼ ਕਾਕਲੀਆ ਰਾਹੀਂ ਦਾਇਰ ਪਟੀਸ਼ਨ 'ਤੇ 21 ਅਪ੍ਰੈਲ ਨੂੰ ਜਸਟਿਸ ਸਾਰੰਗ ਕੋਤਵਾਲ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਕਾਮਰਾ ਨੂੰ ਪਿਛਲੇ ਮਹੀਨੇ ਮਦਰਾਸ ਹਾਈ ਕੋਰਟ ਤੋਂ ਉਸ ਖ਼ਿਲਾਫ਼ ਮਾਮਲੇ ਵਿੱਚ ਅੰਤਰਿਮ ਟਰਾਂਜ਼ਿਟ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਉਹ ਤਾਮਿਲਨਾਡੂ ਦਾ ਸਥਾਈ ਨਿਵਾਸੀ ਹੈ।
ਤੀਜੇ ਸੰਮਨ 'ਤੇ ਵੀ ਪੇਸ਼ ਨਹੀਂ ਹੋਇਆ ਕੁਨਾਲ ਕਾਮਰਾ
ਕਾਮੇਡੀਅਨ ਨੂੰ ਤਿੰਨ ਵਾਰ ਪੇਸ਼ ਹੋਣ ਲਈ ਬੁਲਾਇਆ ਗਿਆ ਸੀ ਪਰ ਉਹ ਪੁੱਛਗਿੱਛ ਲਈ ਮੁੰਬਈ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਇੱਕ ਸ਼ੋਅ ਦੌਰਾਨ ਕਾਮਰਾ ਨੇ ਸ਼ਿੰਦੇ ਦਾ ਨਾਂ ਲਏ ਬਿਨਾਂ ਉਸ 'ਤੇ ਵਿਅੰਗਾਤਮਕ ਟਿੱਪਣੀ ਕੀਤੀ ਸੀ। ਉਸ ਨੇ ਫਿਲਮ 'ਦਿਲ ਤੋ ਪਾਗਲ ਹੈ' ਦੇ ਇੱਕ ਹਿੰਦੀ ਗਾਣੇ ਦੇ ਸੋਧੇ ਹੋਏ ਸੰਸਕਰਣ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਉਸ ਨੇ ਸ਼ਿੰਦੇ ਨੂੰ 'ਗੱਦਾਰ' ਕਿਹਾ ਸੀ।
ਕਾਮੇਡੀਅਨ ਨੇ ਮਜ਼ਾਕ ਕੀਤਾ ਕਿ ਕਿਵੇਂ ਸ਼ਿੰਦੇ ਨੇ ਊਧਵ ਠਾਕਰੇ ਵਿਰੁੱਧ ਬਗਾਵਤ ਕੀਤੀ। ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਮਰਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 353(1)(ਬੀ) (ਜਨਤਕ ਤੌਰ 'ਤੇ ਝੂਠੇ ਬਿਆਨ ਦੇਣਾ) ਤੇ 356(2) (ਮਾਣਹਾਨੀ) ਤਹਿਤ ਐਫਆਈਆਰ ਦਰਜ ਕੀਤੀ ਹੈ।