ਜਾਣੋ ਕਿਉਂ ਮਨਾਇਆ ਜਾਂਦਾ ਹੈ ਕੌਮਾਂਤਰੀ ਮਹਿਲਾ ਦਿਵਸ, ਕੀ ਹੈ ਮਹੱਤਵ ਤੇ ਇਸ ਦਾ ਇਤਿਹਾਸ
ਕੌਮਾਂਤਰੀ ਮਹਿਲਾ ਦਿਵਸ ਪੂਰੀ ਦੁਨੀਆ 'ਚ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਹਰ ਸਾਲ ਇਸ ਮੌਕੇ 'ਤੇ ਵੱਖ-ਵੱਖ ਥੀਮ ਵੀ ਰੱਖੇ ਜਾਂਦੇ ਹਨ।
Publish Date: Sun, 08 Mar 2020 09:48 AM (IST)
Updated Date: Sun, 08 Mar 2020 09:56 AM (IST)
ਜੇਐੱਨਐੱਨ, ਨਵੀਂ ਦਿੱਲੀ : International Women's Day : ਕੌਮਾਂਤਰੀ ਮਹਿਲਾ ਦਿਵਸ ਪੂਰੀ ਦੁਨੀਆ 'ਚ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਹਰ ਸਾਲ ਇਸ ਮੌਕੇ 'ਤੇ ਵੱਖ-ਵੱਖ ਥੀਮ ਵੀ ਰੱਖੇ ਜਾਂਦੇ ਹਨ। ਇਸੇ ਥੀਮ 'ਤੇ ਇਸ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਮਹਿਲਾ ਦਿਵਸ ਦਾ ਥੀਮ I am Generation Equality : Realizing Women's Rights ਰੱਖਿਆ ਗਿਆ ਹੈ। ਇਸੇ ਥੀਮ 'ਤੇ ਦੁਨੀਆ ਭਰ ਇਸ ਨੂੰ ਮਨਾਇਆ ਜਾ ਰਿਹਾ ਹੈ।
ਇਸ ਥੀਮ ਦਾ ਮਤਲਬ ਹੈ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਤੇ ਜੈਂਡਰ ਇਕਵੈਲਿਟੀ 'ਤੇ ਗੱਲਬਾਤ ਕਰਨਾ। ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਤੇ ਪਿਆਰ ਪ੍ਰਗਟਾਉਂਦਿਆਂ ਇੰਟਰਨੈਸ਼ਨਲ ਵੂਮੈੱਨਜ਼ ਡੇਅ ਔਰਤਾਂ ਦੇ ਆਰਥਿਕ, ਸਿਆਸੀ ਤੇ ਸਮਾਜਿਕ ਉਪਲਬਧੀਆਂ ਦੇ ਉਤਸਵ ਦੇ ਤੌਰ 'ਤੇ ਮਨਾਇਆ ਜਾਂਦਾ ਹੈ।
ਕਿਵੇਂ ਹੋਈ ਦੁਨੀਆ ਭਰ 'ਚ ਕੌਮਾਂਤਰੀ ਮਹਿਲਾ ਦਿਵਸ ਦੀ ਸ਼ੁਰੂਆਤ ?
ਯੂਨਾਈਟਿਡ ਨੇਸ਼ਨਜ਼ ਨੇ 8 ਮਾਰਚ 1975 ਨੂੰ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਪਹਿਲਾਂ 1909 'ਚ ਹੀ ਇਸ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ। ਅਸਲ ਵਿਚ 1909 'ਚ ਅਮਰੀਕਾ 'ਚ ਪਹਿਲੀ ਵਾਰ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ ਸੀ। ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨੇ ਨਿਊਯਾਰਕ 'ਚ 1908 'ਚ ਗਾਰਮੈਂਟ ਵਰਕਰਜ਼ ਦੀ ਹੜਤਾਲ ਨੂੰ ਸਨਮਾਨ ਦੇਣ ਲਈ ਇਸ ਦਿਨ ਦੀ ਚੋਣ ਕੀਤੀ ਸੀ। ਉੱਥੇ ਹੀ ਰੂਸੀ ਔਰਤਾਂ ਨੇ ਪਹਿਲੀ ਵਾਰ 28 ਫਰਵਰੀ ਨੂੰ ਮਹਿਲਾ ਦਿਵਸ ਮਨਾਉਂਦੇ ਹੋਏ ਪਹਿਲੇ ਵਿਸ਼ਵ ਯੁੱਧ ਦਾ ਵਿਰੋਧ ਦਰਜ ਕੀਤਾ ਸੀ। ਯੂਰਪ 'ਚ ਔਰਤਾਂ ਨੇ 8 ਮਾਰਚ ਨੂੰ ਪੀਸ ਐਕਟੀਵਿਸਟ ਨੂੰ ਸਪੋਰਟ ਕਰਨ ਲਈ ਰੈਲੀਆਂ ਕੀਤੀਆਂ ਸਨ।
ਇਸ ਨੂੰ ਅੰਤਰਰਾਸ਼ਟਰੀ ਬਣਾਉਣ ਦਾ ਆਇਡੀਆ ਆਇਆ ਕਿੱਥੋਂ ?
ਇਕ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦੀ ਆਵਾਜ਼ ਉੱਠੀ ਸੀ। ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਆਇਡੀਆ ਇਕ ਔਰਤ ਦਾ ਹੀ ਸੀ। ਉਨ੍ਹਾਂ ਦਾ ਨਾਂ ਕਲਾਰਾ ਜੈਟਕਿਨ ਸੀ। ਕਲਾਰਾ ਨੇ 1910 'ਚ ਕੋਪੇਨਹੇਗਨ 'ਚ ਕੰਮਕਾਜੀ ਔਰਤਾਂ ਦੀ ਇਕ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ, ਉਸ ਵੇਲੇ ਕਾਨਫਰੰਸ 'ਚ 17 ਦੇਸ਼ਾਂ ਦੀਆਂ 100 ਔਰਤਾਂ ਮੌਜੂਦ ਸਨ। ਉਨ੍ਹਾਂ ਸਾਰੀਆਂ ਨੇ ਇਸ ਸੁਝਾਅ ਦੀ ਹਮਾਇਤ ਕੀਤੀ। ਸਭ ਤੋਂ ਪਹਿਲਾਂ ਸਾਲ 1911 'ਚ ਆਸਟ੍ਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ 'ਚ ਕੌਮਾਂਤਰੀ ਮਹਿਲਾ ਮਨਾਇਆ ਗਿਆ ਸੀ ਪਰ ਤਕਨੀਕੀ ਤੌਰ 'ਤੇ ਇਸ ਸਾਲ ਅਸੀਂ 109ਵਾਂ ਕੌਮਾਂਤਰੀ ਮਹਿਲਾ ਦਿਵਸ ਮਨਾ ਰਹੇ ਹਾਂ।
1975 'ਚ ਮਿਲੀ ਸੀ ਮਾਨਤਾ
1975 'ਚ ਮਹਿਲਾ ਦਿਵਸ ਨੂੰ ਅਧਿਕਾਰਤ ਮਾਨਤਾ ਮਿਲੀ। ਮਾਨਤਾ ਵੀ ਉਸ ਵੇਲੇ ਦਿੱਤੀ ਗਈ ਸੀ ਜਦੋਂ ਸੰਯੁਕਤ ਰਾਸ਼ਠਰ ਨੇ ਇਸ ਨੂੰ ਸਾਲਾਨਾ ਤੌਰ 'ਤੇ ਥੀਮ ਸਮੇਤ ਮਨਾਉਣਾ ਸ਼ੁਰੂ ਕੀਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪਹਿਲਾ ਥੀਮ ਸੀ 'ਸੈਲੀਬ੍ਰੇਟਿੰਗ ਦਿ ਪਾਸਟ, ਪਲਾਨਿੰਗ ਫੌਰ ਦਿ ਫਿਊਚਰ'।
ਕਿੱਥੇ-ਕਿੱਥੇ ਮਨਾਇਆ ਜਾਂਦਾ ਹੈ ਮਹਿਲਾ ਦਿਵਸ ?
ਭਾਰਤ ਸਮੇਤ ਵਿਦੇਸ਼ਾਂ 'ਚ ਵੀ International Women's Day ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਤਮਾਮ ਸਮਾਜਿਕ ਸੰਗਠਨ ਪ੍ਰੋਗਰਾਮ ਕਰਵਾਉਂਦੇ ਹਨ, ਉਸ ਵਿਚ ਹਿੱਸਾ ਲੈਂਦੇ ਹਨ ਤੇ ਪ੍ਰੋਗਰਾਮ ਦਾ ਆਨੰਦ ਮਾਣਦੇ ਹਨ। ਸਭ ਤੋਂ ਪਹਿਲਾ ਮਹਿਲਾ ਦਿਵਸ ਨਿਊਯਾਰਕ ਸ਼ਹਿਰ 'ਚ 1909 'ਚ ਇਕ ਸਮਾਜਵਾਦੀ ਸਿਆਸੀ ਪ੍ਰੋਗਰਾਮ ਦੇ ਤੌਰ 'ਤੇ ਮਨਾਇਆ ਗਿਆ ਸੀ। ਉਸ ਤੋਂ ਬਾਅਦ 1917 'ਚ ਸੋਵੀਅਤ ਸੰਘ ਨੇ 8 ਮਾਰਚ ਨੂੰ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਸੀ। ਔਰਤਾਂ ਪ੍ਰਤੀ ਵਧਦੀ ਜਾਗਰੂਕਤਾ ਤੇ ਔਰਤਾਂ ਵੱਲੋਂ ਵੱਖ-ਵੱਖ ਖੇਤਰਾਂ 'ਚ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ਨੂੰ ਦੇਖਦੇ ਹੋਏ ਮਹਿਲਾ ਦਿਵਸ ਵੀ ਮਦਰਜ਼ ਡੇਅ, ਵੈਲੇਨਟਾਈਨਸ ਡੇਅ ਤੇ ਫਾਦਰਜ਼ ਡੇਅ ਵਾਂਗ ਮਨਾਇਆ ਜਾਣ ਲੱਗਾ। ਹੁਣ ਪੂਰੇ ਵਿਸ਼ਵ 'ਚ ਕੌਮਾਂਤਰੀ ਮਹਿਲਾ ਦਿਵਸ ਪੂਰੇ ਜੋਸ਼-ਓ-ਖਰੋਸ਼ ਨਾਲ ਮਨਾਇਆ ਜਾਂਦਾ ਹੈ।
ਕਿਵੇਂ ਮਨਾਉਂਦੇ ਹਨ ਇੰਟਰਨੈਸ਼ਨਲ ਵੂਮੈੱਨਜ਼ ਡੇਅ?
ਇੰਟਰਨੈਸ਼ਨਲ ਵੂਮੈੱਨਜ਼ ਡੇਅ ਵਾਲੇ ਦਿਨ ਔਰਤਾਂ ਨੂੰ ਖ਼ਾਸ ਤਰਜੀਹ ਦਿੱਤੀ ਜਾਂਦੀ ਹੈ। ਘਰ ਹੋਵੇ ਜਾਂ ਦਫ਼ਤਰ, ਸਾਰੀਆਂ ਔਰਤਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਗਿਫਟਸ ਦਿੱਤੇ ਜਾਂਦੇ ਹਨ। ਗੁਲਾਬ, ਗਿਫਟਸ ਤੇ ਚਾਕਸੇਟ ਜਾਂ ਫਿਰ ਉਨ੍ਹਾਂ ਨੂੰ ਪਾਰਟੀ ਦਿੱਤੀ ਜਾਂਦੀ ਹੈ। ਕੁਝ ਦਫ਼ਤਰਾਂ 'ਚ ਵੂਮੈੱਨਜ਼ ਡੇਅ ਵਾਲੇ ਦਿਨ ਔਰਤਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਜਾਂ ਫਿਰ ਉਨ੍ਹਾਂ ਤੋਂ ਅੱਧਾ ਦਿਨ ਹੀ ਕੰਮ ਕਰਵਾਇਆ ਜਾਂਦਾ ਹੈ।
ਕਈ ਤਰੀਕਿਆਂ ਨਾਲ ਦਿੰਦੇ ਨੇ ਵਧਾਈ
ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਤਮਾਮ ਤਰ੍ਹਾਂ ਦੇ ਲੋਕ ਇਕ-ਦੂਸਰੇ ਨੂੰ ਵਧਾਈ ਦਿੰਦੇ ਹਨ। ਕੁਝ ਲੋਕ ਔਰਤਾਂ ਨੂੰ ਕਾਰਡ ਦਿੰਦੇ ਹਨ ਤਾਂ ਕੁਝ ਉਨ੍ਹਾਂ ਨੂੰ ਫੁੱਲ ਭੇਟ ਕਰ ਕੇ ਮਹਿਲਾ ਦਿਵਸ ਦੀ ਵਧਾਈ ਦਿੰਦੇ ਹਨ। ਇਸ ਮੌਕੇ ਕੁਝ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਆਪਣਏ ਖਾਸ ਤਰ੍ਹਾਂ ਦੇ ਕਾਰਡ ਵੀ ਕੱਢਦੀਆਂ ਹਨ। ਉਹ ਉਨ੍ਹਾਂ ਕਾਰਡਾਂ ਜ਼ਰੀਏ ਔਰਤਾਂ ਨੂੰ ਵਧਾਈ ਦਿੰਦੀਆਂ ਹਨ। ਕੁਝ ਖਾਸ ਬਾਜ਼ਾਰਾਂ 'ਚ ਉਨ੍ਹਾਂ ਨੂੰ ਖਰੀਦਦਾਰੀ 'ਤੇ ਛੋਟ ਵੀ ਦਿੱਤੀ ਜਾਂਦੀ ਹੈ।