ਕੇਦਾਰਨਾਥ ਧਾਮ ’ਚ ਕੁਦਰਤ ਦਾ ਕਹਿਰ: ਭਾਰੀ ਬਾਰਿਸ਼ ਤੇ ਬਰਫ਼ਬਾਰੀ ਕਾਰਨ 5,000 ਯਾਤਰੀ ਵੱਖ-ਵੱਖ ਥਾਵਾਂ ’ਤੇ ਰੋਕੇ
ਪ੍ਰਸ਼ਾਸਨ ਵੱਲੋਂ ਕੇਦਾਰਨਾਥ ਯਾਤਰਾ ਮਾਰਗ ਨਾਲ ਜੁੜੇ ਸਾਰੇ ਸੈਕਟਰ ਇੰਚਾਰਜਾਂ, ਨੋਡਲ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਖ਼ਰਾਬ ਮੌਸਮ ਕਾਰਨ ਯਾਤਰੀਆਂ ਨੂੰ ਸੰਵੇਦਨਸ਼ੀਲ ਅਤੇ ਜ਼ਮੀਨ ਖਿਸਕਣ ਦੇ ਸੰਭਾਵਿਤ ਖੇਤਰਾਂ ਵਿਚ ਅੱਗੇ ਨਾ ਵਧਣ ਦਿੱਤਾ ਜਾਵੇ। ਉਨ੍ਹਾਂ ਲਈ ਨੇੜਲੇ ਸੁਰੱਖਿਅਤ ਸਥਾਨਾਂ ਅਤੇ ਹੋਲਡਿੰਗ ਏਰੀਆ ਵਿਚ ਰੁਕਣ ਦੀ ਵਿਵਸਥਾ ਯਕੀਨੀ ਬਣਾਈ ਜਾਵੇ। ਮੌਸਮ ਸਹੀ ਹੋਣ ’ਤੇ ਹੀ ਯਾਤਰੀਆਂ ਨੂੰ ਅੱਗੇ ਜਾਣ ਦੀ ਆਗਿਆ ਦਿੱਤੀ ਜਾਵੇ।
Publish Date: Fri, 08 May 2026 10:46 AM (IST)
Updated Date: Fri, 08 May 2026 10:47 AM (IST)
ਜਾਸ, ਰੁਦਰਪ੍ਰਯਾਗ : ਭਾਰੀ ਬਾਰਿਸ਼ ਤੇ ਬਰਫ਼ਬਾਰੀ ਕੇਦਾਰਨਾਥ ਯਾਤਰਾ ਲਈ ਇਕ ਚੁਣੌਤੀ ਬਣ ਗਈ ਹੈ। ਇਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਵੀਰਵਾਰ ਦੁਪਹਿਰ ਬਾਅਦ ਕੇਦਾਰਨਾਥ ਜਾਣ ਵਾਲੇ ਅਤੇ ਉੱਥੋਂ ਵਾਪਸ ਆ ਰਹੇ ਪੰਜ ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਗੌਰੀਕੁੰਡ ਅਤੇ ਸੋਨਪ੍ਰਯਾਗ ਸਣੇ ਪੈਦਲ ਮਾਰਗ ਦੇ ਵੱਖ-ਵੱਖ ਪੜਾਵਾਂ ’ਤੇ ਰੋਕ ਦਿੱਤਾ। ਇਸ ਤੋਂ ਇਲਾਵਾ ਦੁਪਹਿਰ ਬਾਅਦ ਧਾਮ ਲਈ ਹੈਲੀ ਸੇਵਾ ਵੀ ਰੋਕ ਦਿੱਤੀ ਗਈ। ਹਾਲਾਂਕਿ ਵੀਰਵਾਰ ਨੂੰ 17 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ। ਉੱਧਰ, ਬਦਰੀਨਾਥ, ਗੰਗੋਤਰੀ ਤੇ ਯਮੁਨੋਤਰੀ ਧਾਮ ਦੀ ਯਾਤਰਾ ਸੁਚਾਰੂ ਹੈ।