ਇਸ ਤੋਂ ਬਾਅਦ ਮਾਮਲਾ ਹੀ ਬਦਲ ਗਿਆ। ਲੜਕੇ ਤੇ ਉਸ ਦੇ ਪਰਿਵਾਰ ਵਾਲੇ ਲੜਕੀ ਨਾਲ ਵਿਆਹ ਲਈ ਰਾਜ਼ੀ ਹੋ ਗਏ। ਆਖ਼ਰਕਾਰ ਸਿਆਲਦਹ ਏਸੀਜੇਐੱਮ ਕੋਰਟ ’ਚ ਕਾਜ਼ੀ ਦੀ ਮੌਜੂਦਗੀ ’ਚ ਨਿਕਾਹ ਕਰਵਾਇਆ ਗਿਆ। ਇਸ ਤੋਂ ਬਾਅਦ ਜੱਜ ਨੇ ਗ੍ਰਿਫ਼ਤਾਰ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ।
ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਕੋਲਕਾਤਾ ਦੀ ਕੋਰਟ ’ਚ ਜੱਜ ਨੇ ਗਰਭਵਤੀ ਲੜਕੀ ਦਾ ਗ੍ਰਿਫ਼ਤਾਰ ਪ੍ਰੇਮੀ ਨਾਲ ਨਿਕਾਹ ਕਰਵਾ ਦਿੱਤਾ। ਦਰਅਸਲ ਲੜਕੀ ਦੇ ਗਰਭਵਤੀ ਹੋਣ ਤੋਂ ਬਾਅਦ ਜਦ ਉਸ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਨੂੰ ਵਿਆਹ ਕਰਨ ਲਈ ਕਿਹਾ ਤਾਂ ਉਹ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲੜਕੇ ਖ਼ਿਲਾਫ਼ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਮਾਮਲਾ ਹੀ ਬਦਲ ਗਿਆ। ਲੜਕੇ ਤੇ ਉਸ ਦੇ ਪਰਿਵਾਰ ਵਾਲੇ ਲੜਕੀ ਨਾਲ ਵਿਆਹ ਲਈ ਰਾਜ਼ੀ ਹੋ ਗਏ। ਆਖ਼ਰਕਾਰ ਸਿਆਲਦਹ ਏਸੀਜੇਐੱਮ ਕੋਰਟ ’ਚ ਕਾਜ਼ੀ ਦੀ ਮੌਜੂਦਗੀ ’ਚ ਨਿਕਾਹ ਕਰਵਾਇਆ ਗਿਆ। ਇਸ ਤੋਂ ਬਾਅਦ ਜੱਜ ਨੇ ਗ੍ਰਿਫ਼ਤਾਰ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ।
ਲੜਕੀ ਪੂਰਬੀ ਕੋਲਕਾਤਾ ਦੇ ਬੇਨਿਯਾਪੁਕੁਰ ਇਲਾਕੇ ਦੀ ਰਹਿਣ ਵਾਲੀ ਹੈ। ਮੁਲਜ਼ਮ ਲੜਕਾ ਅਰਮਾਨ ਗੁਆਂਢ ਦਾ ਹੀ ਰਹਿਣ ਵਾਲਾ ਹੈ। ਲੜਕੀ ਦੀ ਅਰਮਾਨ ਨਾਲ ਕਈ ਮਹੀਨੇ ਪਹਿਲਾਂ ਮੁਲਾਕਾਤ ਹੋਈ ਸੀ। ਹੌਲੀ-ਹੌਲੀ ਦੋਵਾਂ ਵਿਚਾਲੇ ਨਜ਼ਦੀਕੀਆਂ ਵਧਣ ਲੱਗੀਆਂ। ਕਥਿਤ ਤੌਰ ’ਤੇ ਅਰਮਾਨ ਨੇ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਜਿਨਸੀ ਸਬੰਧ ਬਣਾਏ। ਕੁਝ ਮਹੀਨੇ ਪਹਿਲਾਂ ਪੀੜਤਾ ਗਰਭਵਤੀ ਹੋ ਗਈ। ਉਸ ਨੇ ਅਰਮਾਨ ਨੂੰ ਇਸ ਬਾਰੇ ਦੱਸਿਆ ਤੇ ਵਿਆਹ ਕਰਨ ਲਈ ਕਿਹਾ। ਅਰਮਾਨ ਨੇ ਕਿਹਾ ਕਿ ਤੁਰੰਤ ਵਿਆਹ ਕਰਨਾ ਸੰਭਵ ਨਹੀਂ ਹੈ। ਇਸ ਤੋਂ ਬਾਅਦ ਲੜਕੀ ਨੇ ਪੂਰੀ ਘਟਨਾ ਬਾਰੇ ਪਰਿਵਾਰ ਵਾਲਿਆਂ ਨੂੰ ਦੱਸਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬੇਨਿਯਾਪੁਕੁਰ ਥਾਣੇ ’ਚ ਅਰਮਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਰਮਾਨ ਨੂੰ ਗ੍ਰਿਫ਼ਤਾਰ ਕਰ ਲਿਆ। ਅਰਮਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਮਾਤਾ-ਪਿਤਾ ਵਿਆਹ ਲਈ ਰਾਜ਼ੀ ਹੋ ਗਏ। ਦੋਵਾਂ ਧਿਰਾਂ ਦੇ ਵਕੀਲਾਂ ਨੇ ਮਾਮਲੇ ਨੂੰ ਲੈ ਕੇ ਸਿਆਲਦਹ ਕੋਰਟ ’ਚ ਇਕ ਅਰਜ਼ੀ ਦਾਖ਼ਲ ਕੀਤੀ। ਜੱਜ ਨੇ ਵੀ ਦੋਵਾਂ ਦੇ ਵਿਆਹ ਲਈ ਸਹਿਮਤੀ ਦੇ ਦਿੱਤੀ। ਉਸ ਤੋਂ ਬਾਅਦ ਵਿਆਹ ਦੀ ਪੁਸ਼ਾਕ ਪਹਿਨੀ ਲੜਕੀ ਦੇ ਨਾਲ ਪਰਿਵਾਰ ਵਾਲੇ ਸਿਆਲਦਹ ਦੇ ਏਸੀਜੇਐੱਮ ਕੋਰਟ ’ਚ ਪੇਸ਼ ਹੋਏ। ਅਰਮਾਨ ਨੂੰ ਵੀ ਅਦਾਲਤ ’ਚ ਲਿਆਂਦਾ ਗਿਆ। ਦੋਵਾਂ ਨੂੰ ਜੱਜ ਦੇ ਸਾਹਮਣੇ ਬਿਠਾਇਆ ਗਿਆ। ਕਾਜ਼ੀ ਵੀ ਪੁੱਜੇ। ਦੋਵਾਂ ਨੇ ਉਨ੍ਹਾਂ ਦੇ ਸਾਹਮਣੇ ਨਿਕਾਹ ਲਈ ਹਾਮੀ ਭਰ ਦਿੱਤੀ। ਉਸ ਤੋਂ ਬਾਅਦ ਅਦਾਲਤ ਨੇ ਅਰਮਾਨ ਦੀ ਜ਼ਮਾਨਤ ਮਨਜ਼ੂਰ ਕਰ ਲਈ।