Big News : ਕ੍ਰਿਪਾਲੂ ਜੀ ਮਹਾਰਾਜ ਦੀਆਂ ਬੇਟੀਆਂ ਦੀ ਕਾਰ ਦਾ ਐਕਸੀਡੈਂਟ...ਵੱਡੀ ਧੀ ਦੀ ਮੌਤ, ਬਾਕੀ ਦੋ ਦੀ ਹਾਲਤ ਗੰਭੀਰ
Kripaluji Maharaj ਦੀ ਵੱਡੀ ਬੇਟੀ 65 ਸਾਲਾ ਡਾ. ਵਿਸ਼ਾਖਾ ਤ੍ਰਿਪਾਠੀ ਦੀ ਇਸ ਹਾਦਸੇ टਚ ਮੌਤ ਹੋ ਗਈ। ਦੋ ਛੋਟੀਆਂ ਬੇਟੀਆਂ ਡਾ. ਸ਼ਿਆਮਾ ਤ੍ਰਿਪਾਠੀ ਤੇ ਡਾ. ਕ੍ਰਿਸ਼ਨਾ ਤ੍ਰਿਪਾਠੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਤਿੰਨੋਂ ਭੈਣਾਂ ਸਿੰਗਾਪੁਰ ਜਾਣ ਲਈ ਫਲਾਈਟ ਫੜਨ ਏਅਰਪੋਰਟ ਜਾ ਰਹੀਆਂ ਸਨ।
Publish Date: Sun, 24 Nov 2024 11:17 AM (IST)
Updated Date: Sun, 24 Nov 2024 11:49 AM (IST)
ਬਿਊਰੋ, ਨੋਇਡਾ (Jagadguru Kripaluji Maharaj) : ਭਗਤੀ ਧਾਮ ਮਨਗੜ੍ਹ ਕੁੰਡਾ ਤੇ ਪ੍ਰੇਮ ਮੰਦਰ ਵਰਿੰਦਾਵਨ ਦੇ ਸੰਸਥਾਪਕ ਜਗਦਗੁਰੂ ਕ੍ਰਿਪਾਲੂ ਮਹਾਰਾਜ ਦੀਆਂ ਬੇਟੀਆਂ ਦੀ ਕਾਰ ਯਮੁਨਾ ਐਕਸਪ੍ਰੈਸ ਵੇਅ 'ਤੇ ਐਤਵਾਰ ਸਵੇਰੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਤਿੰਨੇ ਬੇਟੀਆਂ ਸਿੰਗਾਪੁਰ ਜਾਣ ਲਈ ਜੇਵਰ ਏਅਰਪੋਰਟ ਜਾ ਰਹੀਆਂ ਸਨ। ਫਿਰ ਉਨ੍ਹਾਂ ਦੀ ਕਾਰ ਡੰਪਰ ਨਾਲ ਟਕਰਾ ਗਈ।
ਕ੍ਰਿਪਾਲੂ ਜੀ ਦੀ ਵੱਡੀ ਬੇਟੀ 65 ਸਾਲਾ ਡਾ. ਵਿਸ਼ਾਖਾ ਤ੍ਰਿਪਾਠੀ ਦੀ ਇਸ ਹਾਦਸੇ 'ਚ ਮੌਤ ਹੋ ਗਈ। ਦੋ ਛੋਟੀਆਂ ਬੇਟੀਆਂ ਡਾ. ਸ਼ਿਆਮਾ ਤ੍ਰਿਪਾਠੀ ਤੇ ਡਾ. ਕ੍ਰਿਸ਼ਨਾ ਤ੍ਰਿਪਾਠੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਤਿੰਨੋਂ ਭੈਣਾਂ ਸਿੰਗਾਪੁਰ ਜਾਣ ਲਈ ਫਲਾਈਟ ਫੜਨ ਏਅਰਪੋਰਟ ਜਾ ਰਹੀਆਂ ਸਨ।
ਇਕ ਦਿਨ ਪਹਿਲਾਂ 14 ਹਜ਼ਾਰ ਲੋਕਾਂ ਨੂੰ ਵੰਡੀ ਸਮੱਗਰੀ
ਇਕ ਦਿਨ ਪਹਿਲਾਂ ਯਾਨੀ 23 ਨਵੰਬਰ ਨੂੰ ਜਗਦਗੁਰੂ ਕ੍ਰਿਪਾਲੂ ਪ੍ਰੀਸ਼ਦ ਨੇ ਬ੍ਰਜ ਖੇਤਰ ਦੇ ਗਰੀਬ ਸੰਤਾਂ ਤੇ ਬੇਸਹਾਰਾ ਵਿਧਵਾਵਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ਾਲ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਇਸ ਪ੍ਰੋਗਰਾਮ 'ਚ ਤਿੰਨੋਂ ਭੈਣਾਂ ਮੌਜੂਦ ਸਨ।
![naidunia_image]()
ਪ੍ਰੋਗਰਾਮ 'ਚ 14,000 ਲੋੜਵੰਦ ਲੋਕਾਂ ਨੂੰ ਜੀਵਨ ਬਚਾਉਣ ਵਾਲੀਆਂ ਵਸਤੂਆਂ ਪ੍ਰਦਾਨ ਕੀਤੀਆਂ ਗਈਆਂ। ਇਹ ਵੰਡ ਪ੍ਰੋਗਰਾਮ ਪ੍ਰੇਮ ਮੰਦਰ, ਵ੍ਰਿੰਦਾਵਨ ਤੇ ਕੀਰਤੀ ਮੰਦਰ, ਬਰਸਾਨਾ ਵਿਖੇ ਕਰਵਾਏ ਗਏ।
ਮੁੱਖ ਸਮਾਗਮ ਪ੍ਰੇਮ ਮੰਦਰ ਵਿਖੇ ਹੋਇਆ ਜਿੱਥੇ 5,000 ਗਰੀਬ ਸਾਧੂਆਂ ਤੇ 4,000 ਬੇਸਹਾਰਾ ਵਿਧਵਾਵਾਂ ਨੂੰ ਰਾਹਤ ਸਮੱਗਰੀ ਵੰਡੀ ਗਈ।