ਭਾਰਤੀ ਏਜੰਸੀਆਂ ਨੇ ਅਜਿਹੇ ਕਈ ਨੈੱਟਵਰਕਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ ਸੀਸੀਟੀਵੀ ਜਾਸੂਸੀ ਆਪ੍ਰੇਸ਼ਨ ਤੇ ਇੰਫਲੂਏਂਸਰਾਂ ਦਾ ਨੈੱਟਵਰਕ ਸ਼ਾਮਲ ਹੈ। ਹਾਲਾਂਕਿ ਇਹ ਵੱਡੇ ਮਾਮਲੇ ਹਨ ਪਰ ਏਜੰਸੀਆਂ ਉਨ੍ਹਾਂ ਨੌਜਵਾਨਾਂ ਦੇ ਵੱਡੇ ਨੈੱਟਵਰਕ ਨੂੰ ਲੈ ਕੇ ਵੱਧ ਪਰੇਸ਼ਾਨ ਹਨ ਜੋ ਕਿ ਮਸਾਂ 500 ਰੁਪਏ ਲਈ ਜਾਣਕਾਰੀ ਦੇਣ ਨੂੰ ਤਿਆਰ ਹੋ ਜਾਂਦੇ ਹਨ।

ਨਵੀਂ ਦਿੱਲੀ (ਆਈਏਐੱਨਐੱਸ) : ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫ਼ੌਜਾਂ ਨੇ ਪਾਕਿਸਤਾਨ ਦੇ ਅੱਤਵਾਦੀ ਢਾਂਚੇ ’ਤੇ ਡੂੰਘੀ ਸੱਟ ਮਾਰਨ ਦੇ ਨਾਲ-ਨਾਲ ਫ਼ੌਜੀ ਸੰਸਥਾਵਾਂ ਤੇ ਰਣਨੀਤਕ ਜਾਇਦਾਦਾਂ ਨੂੰ ਵੱਡੇ ਪੈਮਾਨੇ ’ਤੇ ਨੁਕਸਾਨ ਪਹੁੰਚਾਇਆ ਹੈ। ਪਾਕਿਸਤਾਨ ਵੱਡੇ ਜਵਾਬੀ ਹਮਲੇ ਦੇ ਬਾਵਜੂਦ ਭਾਰਤ ਵਿਚ ਕੋਈ ਵੱਡਾ ਹਮਲਾ ਨਹੀਂ ਕਰ ਸਕਿਆ, ਇਸੇ ਸ਼ਰਮਿੰਦਗੀ ਕਾਰਨ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਭਾਰਤ ਵਿਚ ਆਪਣੇ ਜਾਸੂਸੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਹਮਲਾਵਰ ਮੁਹਿੰਮ ਚਲਾਈ ਹੋਈ ਹੈ।
ਭਾਰਤੀ ਏਜੰਸੀਆਂ ਨੇ ਅਜਿਹੇ ਕਈ ਨੈੱਟਵਰਕਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ ਸੀਸੀਟੀਵੀ ਜਾਸੂਸੀ ਆਪ੍ਰੇਸ਼ਨ ਤੇ ਇੰਫਲੂਏਂਸਰਾਂ ਦਾ ਨੈੱਟਵਰਕ ਸ਼ਾਮਲ ਹੈ। ਹਾਲਾਂਕਿ ਇਹ ਵੱਡੇ ਮਾਮਲੇ ਹਨ ਪਰ ਏਜੰਸੀਆਂ ਉਨ੍ਹਾਂ ਨੌਜਵਾਨਾਂ ਦੇ ਵੱਡੇ ਨੈੱਟਵਰਕ ਨੂੰ ਲੈ ਕੇ ਵੱਧ ਪਰੇਸ਼ਾਨ ਹਨ ਜੋ ਕਿ ਮਸਾਂ 500 ਰੁਪਏ ਲਈ ਜਾਣਕਾਰੀ ਦੇਣ ਨੂੰ ਤਿਆਰ ਹੋ ਜਾਂਦੇ ਹਨ। ਇਹ ਸਸਤੇ ਜਾਸੂਸ 500 ਤੋਂ 1000 ਰੁਪਏ ਤੱਕ ਮਿਹਨਤਾਨਾ ਵਸੂਲ ਕਰਦੇ ਹਨ ਤੇ ਇਨ੍ਹਾਂ ਨੂੰ ਟ੍ਰੈਕ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ। ਆਈਐੱਸਆਈ ਇਨ੍ਹਾਂ ਕੋਲੋਂ ਜਾਣਕਾਰੀ ਮੰਗਦੀ ਹੈ, ਇਹ ਜਾਣਕਾਰੀ ਭਾਵੇਂ ਛੋਟੀ ਜਿਹੀ ਲੱਗਦੀ ਹੋਵੇ ਪਰ ਬਹੁਤ ਅਹਿਮ ਹੁੰਦੀ ਹੈ। ਮਿਸਾਲ ਵਜੋਂ ਕਿਸੇ ਨੌਜਵਾਨ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਬੈਠ ਕੇ ਭਾਰਤੀ ਫ਼ੌਜੀਆਂ ਦੀ ਆਵਜਾਈ ’ਤੇ ਨਜ਼ਰ ਰੱਖਣ ਲਈ ਕਿਹਾ ਜਾਂਦਾ ਹੈ।
ਫ਼ੌਜੀ ਗਤੀਵਿਧੀਆਂ ’ਤੇ ਨਜ਼ਰ : ਭਾਰਤੀ ਫ਼ੌਜ ਆਪਣੇ ਫ਼ੌਜੀਆਂ ਦੀ ਆਵਾਜਾਈ ਲਈ ਰੇਲਵੇ ’ਤੇ ਨਿਰਭਰ ਹੈ। ਦੇਸ਼ ਵਿਚ ਟੈਂਕ, ਤੋਪਖ਼ਾਨੇ ਤੇ ਭਾਰੀ ਰਸਦ ਲੈ ਕੇ ਜਾਣ ਲਈ ਵੀ ਫ਼ੌਜ ਰੇਲਵੇ ਨੂੰ ਵਰਤੋਂ ਵਿਚ ਲਿਆਂਦੀ ਹੈ। ਨਿਯਮਤ ਤੌਰ ’ਤੇ ਖ਼ਾਸ ਫ਼ੌਜੀ ਟਰੇਨਾਂ ਚਲਾਉਂਦੀ ਹੈ ਤੇ ਸ਼ਾਂਤੀ ਤੇ ਜੰਗ ਦੋਵਾਂ ਵੇਲ਼ਿਆਂ ਵਿਚ ਫ਼ੌਜੀਆਂ ਨੂੰ ਤੇਜ਼ੀ ਨਾਲ ਤਾਇਨਾਤੀ ਕਰਨ ਲਈ ਰੇਲਵੇ ਨੈੱਟਵਰਕ ਦੀ ਵਰਤੋਂ ਕਰਦੀ ਹੈ। ਇਸ ਤਰ੍ਹਾਂ ਦੀ ਸਰਗਰਮੀ ’ਤੇ ਨਜ਼ਰ ਰੱਖਣ ਲਈ ਬਹੁਤ ਜ਼ਿਆਦਾ ਸਿਖਲਾਈ ਦੀ ਜ਼ਰੂਰਤ ਨਹੀਂ ਹੁੰਦੀ। ਇਨ੍ਹਾਂ ਨਵੇਂ ਜਾਸੂਸਾਂ ਨੇ ਟਰੇਨ ਦਾ ਸਮਾਂ, ਉਸ ਦੀ ਆਵਾਜਾਈ ਦਾ ਵੇਰਵਾ ਤੇ ਮੰਜ਼ਿਲ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ।
ਰਣਨੀਤਕ ਜਾਇਦਾਦ ਬਣੇ ਜਾਸੂਸ : ਇੰਟੈਲੀਜੈਂਸ ਬਿਊਰੋ (ਆਈਬੀ) ਦੇ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਕੰਮਾਂ ਲਈ ਆਈਐੱਸਆਈ ਉਨ੍ਹਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ ਜੋ ਕਿ ਸਟੇਸ਼ਨਾਂ ’ਤੇ ਬਿਨਾਂ ਕਿਸੇ ਕੰਮਾਂ ਤੋਂ ਤੁਰੇ ਫਿਰਦੇ ਹੁੰਦੇ ਹਨ। ਇਹ ਘੱਟ ਫੀਸ ਵਾਲੇ ਜਾਸੂਸ ਪਾਕਿਸਤਾਨੀ ਖੁਫ਼ੀਆ ਏਜੰਸੀ ਲਈ ਰਣਨੀਤਕ ਜਾਇਦਾਦ ਬਣ ਗਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਲਈ ਉਨ੍ਹਾਂ ਨੂੰ ਬਹੁਤ ਖ਼ਰਚਾ ਨਹੀਂ ਕਰਨਾ ਪੈਂਦਾ ਕਿਉਂਕਿ ਅਜਿਹੇ ਲੋਕਾਂ ਨੂੰ ਕੰਮ ’ਤੇ ਰੱਖਣਾ ਬਹੁਤ ਸਸਤਾ ਹੈ। ਪੈਸੇ ਦਾ ਲੋਭ ਦੇ ਕੇ ਅਜਿਹਾ ਨੈੱਟਵਰਕ ਸਥਾਪਤ ਕੀਤਾ ਜਾ ਰਿਹਾ ਹੈ, ਕੁਝ ਹੈਂਡਲਰਾਂ ਨੂੰ ਨੌਜਵਾਨ ਲੱਭਣ ਲਈ ਕਿਹਾ ਜਾਂਦਾ ਹੈ। ਇਕ ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ ਕੋਲੋਂ ਕੰਮ ਕਰਵਾਉਣ ਲਈ ਘੱਟ ਭੁਗਤਾਨ ਵੀ ਕਾਫ਼ੀ ਹੁੰਦਾ ਹੈ।
ਸਸਤਾ ਫੋਨ ਟ੍ਰੈਕ ਕਰਨਾ ਹੁੰਦਾ ਹੈ ਮੁਸ਼ਕਲ
ਘੱਟ ਲਾਗਤ ਵਾਲਾ ਇਹ ਨੈੱਟਵਰਕ ਬਿਨਾਂ ਜੀਪੀਐੱਸ ਜਾਂ ਬਿਨਾਂ ਰਿਕਾਰਡਿੰਗ ਸਹੂਲਤ ਵਾਲ ਸਸਤੇ ਫੋਨ ਦੀ ਵਰਤੋਂ ਕਰਦਾ ਹੈ। ਇਸ ਦਾ ਅਰਥ ਹੈ ਕਿ ਇਨ੍ਹਾਂ ਫੋਨ ਸੈੱਟਾਂ ਨੂੰ ਟ੍ਰੈਕ ਕਰਨਾ ਬੇਹੱਦ ਔਖਾ ਕੰਮ ਹੁੰਦਾ ਹੈ। ਇਨ੍ਹਾਂ ਲੋਕਾਂ ਨੇ ਜਾਣਕਾਰੀ ਇਕੱਠੀ ਕਰਨੀ ਹੁੰਦੀ ਹੈ ਤਾਂ ਫਿਰ ਆਪਣੇ ਆਕਾ ਤੱਕ ਪਹੁੰਚਾਉਣੀ ਹੁੰਦੀ ਹੈ। ਕੰਮ ਮੁਕੰਮਲ ਹੋਣ ਮਗਰੋਂ ਸਿਮ ਕਾਰਡ ਸੁੱਟ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਨਵੇਂ ਦੇ ਦਿੱਤੇ ਜਾਂਦੇ ਹਨ।
ਜਾਸੂਸੀ ਨੈੱਟਵਰਕ ਦੇ ਵੱਖ-ਵੱਖ ਪੱਧਰ : ਇਕ ਹੋਰ ਅਧਿਕਾਰੀ ਨੇ ਕਿਹਾ ਹੈ ਕਿ ਆਈਐੱਸਆਈ ਕਈ ਪੱਧਰਾਂ ’ਤੇ ਜਾਸੂਸੀ ਨੈੱਟਵਰਕ ਬਣਾਉਣ ਵਿਚ ਲੱਗੀ ਹੈ। ਇਨ੍ਹਾਂ ਕੋਲ ਅਜਿਹੇ ਨੈੱਟਵਰਕ ਵੀ ਹਨ, ਜੋ ਸੰਵੇਦਨਸ਼ੀਲ ਥਾਵਾਂ ’ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੀਸੀਟੀਵੀ ਕੈਮਰੇ ਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਹਰ ਕੈਮਰਾ ਲਗਾਉਣ ਲਈ 10 ਹਜ਼ਾਰ ਜਾਂ ਪੰਦਰਾਂ ਹਜ਼ਾਰ ਤੱਕ ਭੁਗਤਾਨ ਕੀਤਾ ਜਾਂਦਾ ਹੈ। ਇਸ ਮਗਰੋਂ ਵ੍ਹਾਈਟ ਕਾਲਰਡ ਨੈੱਟਵਰਕ ਆਉਂਦਾ ਹੈ। ਇਨ੍ਹਾਂ ਲੋਕਾਂ ਨੂੰ 50 ਤੋਂ 75 ਹਜ਼ਾਰ ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਉੱਚੇ ਪੱਧਰ ਦੀ ਜਾਣਕਾਰੀ ਰੱਖਣ ਲਈ ਕਿਹਾ ਜਾਂਦਾ ਹੈ। ਇਹ ਉਹੀ ਨੈੱਟਵਰਕ ਹੈ, ਜਿਸ ਦੀ ਵਰਤੋਂ ਹਨੀ ਟ੍ਰੈਪ ਤੇ ਭਾਰਤ ਦੀ ਰੱਖਿਆ, ਵਿਗਿਆਨ ਤੇ ਹੋਰ ਤਕਨੀਕੀ ਖੇਤਰਾਂ ਬਾਰੇ ਬਹੁਤ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾਂਦੀ ਹੈ।