ਪੁਲਿਸ ਅਨੁਸਾਰ, ਅਲਵਰ ਦੇ ਰਹਿਣ ਵਾਲੇ 19 ਸਾਲਾ ਘਰੇਲੂ ਸਹਾਇਕ ਰਾਹੁਲ ਮੀਣਾ ਨੂੰ ਆਈਆਰਐੱਸ ਅਧਿਕਾਰੀ ਨੇ ਡੇਢ ਮਹੀਨੇ ਪਹਿਲਾਂ ਕੰਮ ਤੋਂ ਕੱਢ ਦਿੱਤਾ ਸੀ। ਦੋਸ਼ ਹੈ ਕਿ ਉਹ ਘਰੇਲੂ ਸਾਮਾਨ ਲਿਆਉਣ ਵਿਚ ਪੈਸੇ ਦਾ ਹੇਰਫੇਰ ਕਰ ਰਿਹਾ ਸੀ। ਪੁਲਿਸ ਨੂੰ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੁੱਧਵਾਰ ਸਵੇਰੇ ਆਈਆਰਐੱਸ ਅਧਿਕਾਰੀ ਆਪਣੀ ਪਤਨੀ ਨਾਲ ਜਿਮ ਗਏ ਸਨ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਅਮਰ ਕਾਲੋਨੀ ਥਾਣਾ ਖੇਤਰ ਕੈਲਾਸ਼ ਹਿਲਜ਼ ਵਿਚ ਡੇਢ ਮਹੀਨੇ ਪਹਿਲਾਂ ਕੱਢੇ ਗਏ ਘਰੇਲੂ ਸਹਾਇਕ ਨੇ ਆਈਆਰਐੱਸ ਅਧਿਕਾਰੀ ਦੀ ਧੀ ਦੀ ਜਬਰ ਜਨਾਹ ਪਿੱਛੋਂ ਮੋਬਾਈਲ ਦੀ ਡਾਟਾ ਕੇਬਲ ਨਾਲ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਵਾਰਦਾਤ ਸਮੇਂ ਕੁੜੀ ਘਰ ਵਿਚ ਇਕੱਲੀ ਸੀ। ਪੁਲਿਸ ਦੀ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਮੰਗਲਵਾਰ ਰਾਤ ਕਰੀਬ 11 ਵਜੇ ਅਲਵਰ ਵਿਚ ਗੁਆਂਢ ’ਚ ਰਹਿਣ ਵਾਲੀ 35 ਸਾਲਾ ਔਰਤ ਨਾਲ ਘਰ ਵਿਚ ਵੜ ਕੇ ਜਬਰ ਜਨਾਹ ਕੀਤਾ ਸੀ। ਇਸ ਤੋਂ ਬਾਅਦ ਸਵੇਰੇ ਸਾਢੇ ਛੇ ਵਜੇ ਦਿੱਲੀ ਵਿਚ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇੰਨੇ ਘੱਟ ਸਮੇਂ ਵਿਚ ਮੁਲਜ਼ਮ ਅਲਵਰ ਤੋਂ ਦਿੱਲੀ ਕਿਵੇਂ ਪਹੁੰਚਿਆ। ਪੁਲਿਸ ਨੇ ਦੇਰ ਰਾਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਬਰ ਜਨਾਹ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ।
ਪੁਲਿਸ ਅਨੁਸਾਰ, ਅਲਵਰ ਦੇ ਰਹਿਣ ਵਾਲੇ 19 ਸਾਲਾ ਘਰੇਲੂ ਸਹਾਇਕ ਰਾਹੁਲ ਮੀਣਾ ਨੂੰ ਆਈਆਰਐੱਸ ਅਧਿਕਾਰੀ ਨੇ ਡੇਢ ਮਹੀਨੇ ਪਹਿਲਾਂ ਕੰਮ ਤੋਂ ਕੱਢ ਦਿੱਤਾ ਸੀ। ਦੋਸ਼ ਹੈ ਕਿ ਉਹ ਘਰੇਲੂ ਸਾਮਾਨ ਲਿਆਉਣ ਵਿਚ ਪੈਸੇ ਦਾ ਹੇਰਫੇਰ ਕਰ ਰਿਹਾ ਸੀ। ਪੁਲਿਸ ਨੂੰ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੁੱਧਵਾਰ ਸਵੇਰੇ ਆਈਆਰਐੱਸ ਅਧਿਕਾਰੀ ਆਪਣੀ ਪਤਨੀ ਨਾਲ ਜਿਮ ਗਏ ਸਨ। ਘਰ ’ਚ ਉਨ੍ਹਾਂ ਦੀ 22 ਸਾਲਾ ਧੀ ਇਕੱਲੀ ਸੀ। ਉਹ ਇੰਜੀਨੀਅਰਿੰਗ ਤੋਂ ਬਾਅਦ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਇਸ ਕਾਰਨ ਮਾਤਾ-ਪਿਤਾ ਜਿਮ ਜਾਣ ਵੇਲੇ ਧੀ ਨੂੰ ਡਿਸਟਰਬ ਨਹੀਂ ਕਰਦੇ ਸਨ ਅਤੇ ਘਰ ਵਿਚ ਤਾਲਾ ਲਾ ਕੇ ਚਾਬੀ ਕਿਸੇ ਗੁਪਤ ਸਥਾਨ ’ਤੇ ਰੱਖ ਦਿੰਦੇ ਸਨ। ਮੁਲਜ਼ਮ ਰਾਹੁਲ ਨੂੰ ਇਸ ਦੀ ਜਾਣਕਾਰੀ ਸੀ, ਇਸ ਲਈ ਉਹ ਬੁੱਧਵਾਰ ਸਵੇਰੇ ਆਸਥਾ ਕੁੰਜ ਪਾਰਕ ਪਹੁੰਚ ਗਿਆ ਅਤੇ ਜੋੜੇ ਦੇ ਜਾਣ ਦੀ ਉਡੀਕ ਕਰਨ ਲੱਗਾ। ਜਦੋਂ ਉਹ ਬਾਹਰ ਨਿਕਲੇ ਤਾਂ ਗਾਰਡ ਨਾਲ ਗੱਲਬਾਤ ਕਰ ਕੇ ਉਹ ਅੰਦਰ ਚਲਾ ਗਿਆ। ਕਿਉਂਕਿ ਉਸ ਨੇ ਲਗਪਗ ਅੱਠ ਮਹੀਨੇ ਤੱਕ ਕੰਮ ਕੀਤਾ ਸੀ, ਇਸ ਲਈ ਗਾਰਡ ਨੇ ਵੀ ਜ਼ਿਆਦਾ ਪੁੱਛਗਿੱਛ ਕਿਤੇ ਬਿਨਾਂ ਉਸ ਨੂੰ ਜਾਣ ਦਿੱਤਾ। ਇਸ ਤੋਂ ਬਾਅਦ ਚਾਬੀ ਨਾਲ ਦਰਵਾਜ਼ਾ ਖੋਲ੍ਹ ਕੇ ਉਹ ਅੰਦਰ ਗਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਤੇਜ਼ੀ ਨਾਲ ਨਿਕਲਿਆ ਅਤੇ ਆਸਥਾ ਕੁੰਜ ਪਾਰਕ ਵੱਲ ਭੱਜ ਗਿਆ।
ਏਮਸ ਲਿਜਾਣ ’ਤੇ ਕੁੜੀ ਨੂੰ ਮ੍ਰਿਤ ਐਲਾਨਿਆ ਗਿਆ
ਲਗਪਗ ਅੱਠ ਵਜੇ ਜੋੜਾ ਵਾਪਸ ਆਇਆ ਤਾਂ ਧੀ ਨੂੰ ਬੈੱਡਰੂਮ ’ਚ ਸ਼ੱਕੀ ਹਾਲਤ ਵਿਚ ਬੇਹੋਸ਼ੀ ਦੀ ਸਥਿਤੀ ਵਿਚ ਦੇਖਿਆ। ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਉਸ ਨੂੰ ਏਮਸ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਡੇਢ ਮਹੀਨੇ ਪਹਿਲਾਂ ਚੋਰੀ ਦਾ ਦੋਸ਼ ਲਗਾ ਕੇ ਕੱਢੇ ਜਾਣ ਦਾ ਬਦਲਾ ਲੈਣ ਲਈ ਉਸ ਨੇ ਇਹ ਵਾਰਦਾਤ ਕੀਤੀ। ਪੁਲਿਸ ਸੂਤਰਾਂ ਮੁਤਾਬਕ, ਹੱਤਿਆ ਮੋਬਾਈਲ ਦੀ ਡਾਟਾ ਕੇਬਲ ਨਾਲ ਗਲ਼ਾ ਘੁੱਟ ਕੇ ਕੀਤੀ ਗਈ। ਚਿਹਰੇ, ਗਰਦਨ ਅਤੇ ਸਿਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਸ ਕਾਰਨ ਜਬਰ ਜਨਾਹ ਤੋਂ ਬਾਅਦ ਹੱਤਿਆ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ
ਸੀਸੀਟੀਵੀ ਫੁਟੇਜ ਵਿਚ ਮੁਲਜ਼ਮ ਨੂੰ ਸਵੇਰੇ ਸਾਢੇ ਛੇ ਵਜੇ ਘਰ ਵਿਚ ਵੜਦੇ ਦੇਖਿਆ ਗਿਆ। ਇਸ ਤੋਂ ਬਾਅਦ ਉਸ ਨੂੰ ਦੁਆਰਕਾ ਦੇ ਇਕ ਹੋਟਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਮ੍ਰਿਤਕਾ ਦੇ ਪਿਤਾ 1997 ਬੈਚ ਦੇ ਆਈਆਰਐੱਸ ਕਸਟਮ ਅਧਿਕਾਰੀ ਹਨ। ਕੁੜੀ ਨੇ ਡੀਪੀਐੱਸ ਆਰਕੇ ਪੁਰਮ ਤੋਂ 12ਵੀਂ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਆਈਆਈਟੀ ਦਿੱਲੀ ਤੋਂ ਇੰਜੀਨੀਅਰਿੰਗ ਕੀਤੀ। ਨ੍ਰਿਤ ਵਿਚ ਵੀ ਉਸ ਦੀ ਦਿਲਚਸਪੀ ਸੀ।