ਮਾਤਾ ਸੁੰਦਰੀ ਕਾਲਜ ਵਿਖੇ ਅੰਤਰਰਾਸ਼ਟਰੀ "ਵਿਸ਼ਵ ਵੂਮੈਨ ਸਟੱਡੀਜ਼ ਕਾਨਫਰੰਸ-VII" ਕਰਵਾਈ
ਪ੍ਰੋ: ਹਰਪ੍ਰੀਤ ਕੌਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਔਰਤਾਂ ਦੇ ਅਧਿਐਨ 'ਤੇ ਅੰਤਰਰਾਸ਼ਟਰੀ ਸੰਵਾਦ ਨੂੰ ਉਤਸ਼ਾਹਤ ਕਰਨਾ ਹੈ, ਔਰਤਾਂ ਦੇ ਸਸ਼ਕਤੀਕਰਨ 'ਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਕੀਮਤੀ ਸੂਝ ਅਤੇ ਸਹਿਯੋਗ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ।
Publish Date: Sat, 09 Mar 2024 06:05 PM (IST)
Updated Date: Sat, 09 Mar 2024 06:08 PM (IST)
ਨਵੀਂ ਦਿੱਲੀ : ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪੂਰਬਲੀ ਸ਼ਾਮ 'ਤੇ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਨੇ 7 ਤੋਂ 9 ਮਾਰਚ 2024 ਤੱਕ ਇੰਸਟੀਚਿਊਟ ਆਫ਼ ਇਕਨਾਮਿਕ ਡਿਵੈਲਪਮੈਂਟ ਐਂਡ ਸੋਸ਼ਲ ਰਿਸਰਚਸ, ਤੁਰਕੀ ਅਤੇ ਬਾਕੂ ਗਰਲਜ਼ ਯੂਨੀਵਰਸਿਟੀ, ਅਜ਼ਰਬਾਈਜਾਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ "ਵਿਸ਼ਵ ਵੂਮੈਨ ਸਟੱਡੀਜ਼ ਕਾਨਫਰੰਸ-VII" ਦੀ ਹਾਈਬ੍ਰਿਡ ਮੋਡ ਤੇ ਮੇਜ਼ਬਾਨੀ ਕੀਤੀ।
ਇਸ ਕਾਨਫਰੰਸ ਦੀ ਕਨਵੀਨਰ ਅਤੇ ਆਨਰੇਰੀ ਹੈੱਡ ਪ੍ਰੋ ਹਰਪ੍ਰੀਤ ਕੌਰ ਅਤੇ ਅਤੇ ਡਾ. ਉਜ਼ਮਾ ਨਦੀਮ ਕੋ-ਕਨਵੀਨਰ ਸਨ। ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨਾਂ ਵਿੱਚ ਐੱਚਈ ਜੈਕਲੀਨ ਮੁਕਾਂਗੀਰਾ, ਹਾਈ ਕਮਿਸ਼ਨ, ਰਿਪਬਲਿਕ ਆਫ਼ ਰਵਾਂਡਾ ਨੇ ਇੱਕ ਵਿਸ਼ੇਸ਼ ਸੰਦੇਸ਼ ਦਿੱਤਾ ਅਤੇ ਪੈਰਿਸ ਯੂਨੀਵਰਸਿਟੀ ਤੋਂ ਡਾ. ਪੈਟਰਾ ਪੇਲਟੀਅਰ ਨੇ "ਆਫਤਾਂ ਦੇ ਨਾਲ ਬੇਸੈਟ: ਗਲੋਬਲ ਕਰਾਈਜ਼ ਅਤੇ ਲਚਕੀਲੇਪਣ ਦੇ ਲਿੰਗ ਮਾਪ" 'ਤੇ ਇੱਕ ਮੁੱਖ ਭਾਸ਼ਣ ਦਿੱਤਾ।
ਪ੍ਰੋ: ਹਰਪ੍ਰੀਤ ਕੌਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਔਰਤਾਂ ਦੇ ਅਧਿਐਨ 'ਤੇ ਅੰਤਰਰਾਸ਼ਟਰੀ ਸੰਵਾਦ ਨੂੰ ਉਤਸ਼ਾਹਤ ਕਰਨਾ ਹੈ, ਔਰਤਾਂ ਦੇ ਸਸ਼ਕਤੀਕਰਨ 'ਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਕੀਮਤੀ ਸੂਝ ਅਤੇ ਸਹਿਯੋਗ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਸ ਕਾਨਫਰੰਸ ਵਿੱਚ 14 ਦੇਸ਼ਾਂ ਤੋਂ ਆਏ 150 ਤੋਂ ਵੱਧ ਖੋਜ ਪੱਤਰ ਅਤੇ ਉਜ਼ਬੇਕਿਸਤਾਨ ਦੇ 18 ਡੈਲੀਗੇਟਾਂ ਨੇ ਫੇਸ-ਟੂ-ਫੇਸ ਮੋਡ ਵਿੱਚ ਆਪਣੇ ਖੋਜ ਪੱਤਰ ਪੇਸ਼ ਕੀਤੇ।
ਕਾਨਫਰੰਸ ਦੇ ਦੂਜੇ ਦਿਨ ਸੈਸ਼ਨ ਤੋਂ ਬਾਅਦ ਆਏ ਹੋ ਗਏ ਅੰਤਰਰਾਸ਼ਟਰੀ ਡੈਲੀਗੇਟ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਜਿੱਥੇ ਉਨ੍ਹਾਂ ਸਿੱਖ ਇਤਿਹਾਸ ਨੂੰ ਜਾਣਨ ਵਿਚ ਵਿਸ਼ੇਸ਼ ਰੁੱਚੀ ਪ੍ਰਗਟ ਕੀਤੀ। ਮੱਥਾ ਟੇਕਣ ਤੋਂ ਬਾਅਦ ਪ੍ਰਪੰਰਾ ਅਨੁਸਾਰ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਗੁਰਦੁਆਰਾ ਸਾਹਿਬ ਤੋਂ ਬਾਅਦ ਡੈਲੀਗੇਸ਼ਨ ਹਿਮਾਯੂ ਟੋਮ ਦੇਖਣ ਲਈ ਗਿਆ। ਇਸ ਦੌਰਾਨ ਕਾਲਜ ਦੇ ਅਧਿਆਪਕਾਂ ਵਿੱਚੋਂ ਡਾ. ਉਜਮਾ ਅਤੇ ਡਾ. ਮਨੀਸ਼ਾ ਬੱਤਰਾ ਉਨਾਂ ਦੇ ਨਾਲ ਰਹੇ।