ਮਾਤਾ ਸੁੰਦਰੀ ਕਾਲਜ ਫਾਰ ਵੂਮੈਨ, ਦਿੱਲੀ ਯੂਨੀਵਰਸਿਟੀ ਦੇ ਗਣਿਤ ਵਿਭਾਗ ਤੇ ਅੰਦਰੂਨੀ ਗੁਣਵੱਤਾ ਯਕੀਨੀ ਸੈੱਲ (IQAC) ਦੇ ਸਹਿਯੋਗ ਨਾਲ, 14 ਜਨਵਰੀ, 2026 ਨੂੰ "ਅਨੈਲਸਿਸ ਅਤੇ ਅਲਜਬਰਾ ਦੀ ਨੀਂਹ" 'ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਨਵੀਂ ਦਿੱਲੀ : ਮਾਤਾ ਸੁੰਦਰੀ ਕਾਲਜ ਫਾਰ ਵੂਮੈਨ, ਦਿੱਲੀ ਯੂਨੀਵਰਸਿਟੀ ਦੇ ਗਣਿਤ ਵਿਭਾਗ ਤੇ ਅੰਦਰੂਨੀ ਗੁਣਵੱਤਾ ਯਕੀਨੀ ਸੈੱਲ (IQAC) ਦੇ ਸਹਿਯੋਗ ਨਾਲ, 14 ਜਨਵਰੀ, 2026 ਨੂੰ "ਅਨੈਲਸਿਸ ਅਤੇ ਅਲਜਬਰਾ ਦੀ ਨੀਂਹ" 'ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਕਾਨਫਰੰਸ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ, ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਇਸ ਦੇ ਨਾਲ ਹੀ ਤਰਕਪੂਰਨ ਸੋਚ, ਸਮੱਸਿਆ-ਹੱਲ ਅਤੇ ਸੁਚਾਰੂ ਫੈਸਲੇ ਲੈਣ ਸੰਬੰਧੀ ਗਣਿਤ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਦਘਾਟਨੀ ਸੈਸ਼ਨ ਦੌਰਾਨ, ਪ੍ਰੋਫੈਸਰ ਲੋਕੇਸ਼ ਕੁਮਾਰ ਗੁਪਤਾ, ਡਾਇਰੈਕਟਰ, ਆਈ.ਕਿਓ ਏ.ਸੀ ਨੇ ਵਿਸ਼ੇ ਨੂੰ ਵਧੇਰੇ ਸਮਾਵੇਸ਼ੀ ਅਤੇ ਪਹੁੰਚਯੋਗ ਬਣਾਉਣ ਲਈ ਸਥਾਨਕ ਅਤੇ ਖੇਤਰੀ ਭਾਸ਼ਾਵਾਂ ਵਿੱਚ ਗਣਿਤਿਕ ਵਿਚਾਰਾਂ ਦਾ ਅਨੁਵਾਦ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਉਦਘਾਟਨ ਦੇ ਹਿੱਸੇ ਵਜੋਂ, ਪ੍ਰੋਫੈਸਰ ਹਰਪ੍ਰੀਤ ਕੌਰ ਨੇ ਪ੍ਰੋਫੈਸਰ ਅਲੀ ਬਕਲੋਤੀ (ਸਫੈਕਸ ਯੂਨੀਵਰਸਿਟੀ, ਟਿਊਨੀਸ਼ੀਆ) ਅਤੇ ਪ੍ਰੋਫੈਸਰ ਅਜੈ ਕੁਮਾਰ (ਐਫ. ਐਨ. ਏ.ਐਸ, ਸੀਨੀਅਰ ਵਿਗਿਆਨੀ, ਐਨ ਏ.ਐਸ ਆਈ, ਭਾਰਤ) ਨੂੰ ਗਣਿਤ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਸਨਮਾਨਿਤ ਕੀਤਾ।
ਇਸ ਕਾਨਫਰੰਸ ਵਿੱਚ ਲਗਪਗ 250 ਡੈਲੀਗੇਟਾਂ ਨੇ ਉਤਸ਼ਾਹੀ ਭਾਗੀਦਾਰੀ ਵੇਖੀ ਗਈ, ਜਿਨ੍ਹਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ, ਖੋਜ ਵਿਦਵਾਨ ਅਤੇ ਫੈਕਲਟੀ ਮੈਂਬਰ ਸ਼ਾਮਲ ਸਨ। ਇਹਨਾਂ ਵਿੱਚੋਂ 92 ਭਾਗੀਦਾਰਾਂ ਨੇ ਔਫਲਾਈਨ ਮੋਡ ਵਿੱਚ ਭਾਗ ਲਿਆ ਜਦੋਂ ਕਿ 127 ਖੋਜ ਪੱਤਰ 15 ਸਮਾਨਾਂਤਰ ਹਾਈਬ੍ਰਿਡ ਸੈਸ਼ਨਾਂ ਰਾਹੀਂ ਪੇਸ਼ ਕੀਤੇ ਗਏ, ਜਿਸ ਨਾਲ ਵਿਆਪਕ ਅਕਾਦਮਿਕ ਗੱਲਬਾਤ ਸੰਭਵ ਹੋਈ।
ਕਾਨਫਰੰਸ ਦਾ ਅਕਾਦਮਿਕ ਦ੍ਰਿਸ਼ਟੀਕੋਣ ਪ੍ਰੋ. ਅਜੈ ਕੁਮਾਰ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ, ਜਿਨ੍ਹਾਂ ਨੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੂੰ ਸਮਰਪਿਤ ਅਕਾਦਮਿਕ ਪਲੇਟਫਾਰਮਾਂ ਦੀ ਜ਼ਰੂਰਤ ਦੀ ਲਗਾਤਾਰ ਵਕਾਲਤ ਕੀਤੀ।
ਕਾਨਫਰੰਸ ਵਿੱਚ ਉੱਘੇ ਗਣਿਤ ਵਿਗਿਆਨੀਆਂ ਦੁਆਰਾ ਸੱਦਾ ਦਿੱਤੇ ਗਏ ਭਾਸ਼ਣ ਪੇਸ਼ ਕੀਤੇ ਗਏ। ਪ੍ਰੋ. ਅਲੀ ਬਕਲੋਤੀ ਨੇ "ਲੀਨੀਅਰ ਸਮੂਹਾਂ 'ਤੇ ਵਿਸ਼ਲੇਸ਼ਣ" ਸਿਰਲੇਖ ਪਰ ਆਪਣੇ ਵਿਚਾਰ ਰੱਖੇ। ਪ੍ਰੋ. ਅਜੈ ਕੁਮਾਰ, ਪ੍ਰੋ. ਗੀਤਾ ਵੈਂਕਟਰਮਨ, ਡਾ. ਰਤਨੇਸ਼ ਕੁਮਾਰ ਮਿਸ਼ਰਾ ਅਤੇ ਡਾ. ਗੌਰਵ ਭਟਨਾਗਰ ਨੇ ਆਪਣੇ ਆਪਣੇ ਵਿਸ਼ਿਆਂ ਸੰਬੰਧੀ ਵਡਮੁੱਲੇ ਵਿਚਾਰ ਪੇਸ਼ ਕੀਤੇ।
ਕਾਨਫਰੰਸ ਦੀ ਕਨਵੀਨਰ ਡਾ. ਪ੍ਰੀਤੀ ਤੇ ਸਹਿ-ਕਨਵੀਨਰ ਡਾ. ਗੁਰਪ੍ਰੀਤ ਕੌਰ ਅਤੇ ਡਾ. ਅੰਮ੍ਰਿਤ ਕੌਰ ਸਾਹਨੀ ਨੇ ਬਹੁਤ ਹੀ ਸੁਚਾਰੂ ਰੂਪ ਵਿੱਚ ਕਾਨਫਰੰਸ ਦਾ ਆਯੋਜਨ ਕੀਤਾ।
ਜਿਨ੍ਹਾਂ ਨੂੰ ਗਣਿਤ ਵਿਭਾਗ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀ ਵਲੰਟੀਅਰਾਂ ਦੁਆਰਾ ਸਮਰਥਨ ਪ੍ਰਾਪਤ ਹੋਇਆ। ਇਸ ਨਾਲ ਹੀ ਅਨੈਲਸਿਸ ਅਤੇ ਅਲਜਬਰਾ ਦੀ ਨੀਂਹ 2026 ਦਾ ਸਫਲਤਾਪੂਰਵਕ ਸਮਾਪਤ ਹੋਇਆ, ਜੋ ਸੰਸਥਾ ਦੀ ਅਕਾਦਮਿਕ ਉੱਤਮਤਾ ਅਤੇ ਗਣਿਤ ਵਿੱਚ ਅਰਥਪੂਰਨ ਅੰਡਰਗ੍ਰੈਜੁਏਟ ਸ਼ਮੂਲੀਅਤ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।