ਹੈਦਰਾਬਾਦ ’ਚ ਅੰਤਰ-ਰਾਜੀ ਮਨੁੱਖੀ ਤਸਕਰੀ ਗਿਰੋਹ ਦਾ ਪਰਦਾਫਾਸ਼, 11 ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਅਨੁਸਾਰ ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਦੇ ਰਹਿਣ ਵਾਲੇ ਮੁਲਜ਼ਮਾਂ ਨੇ ਆਰਥਿਕ ਲਾਭ ਲਈ ਨਵਜੰਮੇ ਬੱਚਿਆਂ ਦੀ ਗ਼ੈਰ-ਕਾਨੂੰਨੀ ਖ਼ਰੀਦੋ-ਫਰੋਖਤ ਲਈ ਇਕ ਸੰਗਠਿਤ ਗਿਰੋਹ ਬਣਾਇਆ। ਗਿਰੋਹ ਦੇ ਮੈਂਬਰ ਗਰੀਬ ਤੇ ਬੇਸਹਾਰਾ ਪਰਿਵਾਰਾਂ ਨੂੰ ਪੈਸੇ ਦਾ ਲਾਲਚ ਦੇ ਕੇ ਬੱਚਿਆਂ ਨੂੰ ਵੇਚਣ ਲਈ ਉਕਸਾਉਂਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਬੇਔਲਾਦ ਅਮੀਰ ਪਰਿਵਾਰਾਂ ਨੂੰ ਵੱਡੀ ਕੀਮਤ ’ਤੇ ਵੇਚ ਦਿੰਦੇ ਸਨ।
Publish Date: Wed, 24 Dec 2025 08:20 PM (IST)
Updated Date: Wed, 24 Dec 2025 08:22 PM (IST)
ਹੈਦਰਾਬਾਦ (ਪੀਟੀਆਈ) : ਹੈਦਰਾਬਾਦ ਪੁਲਿਸ ਨੇ ਇਕ ਅੰਤਰ-ਰਾਜੀ ਮਨੁੱਖੀ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਨਵਜੰਮੇ ਬੱਚਿਆਂ ਨੂੰ ਬਚਾਇਆ ਹੈ। ਮਾਧਾਪੁਰ ਜ਼ੋਨ ਦੇ ਡੀਸੀਪੀ ਰਿਤੀਰਾਜ ਨੇ ਦੱਸਿਆ ਕਿ ਪੁਖਤਾ ਜਾਣਕਾਰੀ ਦੇ ਆਧਾਰ ’ਤੇ ਮੀਆਪੁਰ ਥਾਣਾ ਖੇਤਰ ਵਿਚ ਬੱਚਿਆਂ ਨੂੰ ਵੇਚਣ ਦੌਰਾਨ ਮੁੱਖ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਨੁਸਾਰ ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਦੇ ਰਹਿਣ ਵਾਲੇ ਮੁਲਜ਼ਮਾਂ ਨੇ ਆਰਥਿਕ ਲਾਭ ਲਈ ਨਵਜੰਮੇ ਬੱਚਿਆਂ ਦੀ ਗ਼ੈਰ-ਕਾਨੂੰਨੀ ਖ਼ਰੀਦੋ-ਫਰੋਖਤ ਲਈ ਇਕ ਸੰਗਠਿਤ ਗਿਰੋਹ ਬਣਾਇਆ। ਗਿਰੋਹ ਦੇ ਮੈਂਬਰ ਗਰੀਬ ਤੇ ਬੇਸਹਾਰਾ ਪਰਿਵਾਰਾਂ ਨੂੰ ਪੈਸੇ ਦਾ ਲਾਲਚ ਦੇ ਕੇ ਬੱਚਿਆਂ ਨੂੰ ਵੇਚਣ ਲਈ ਉਕਸਾਉਂਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਬੇਔਲਾਦ ਅਮੀਰ ਪਰਿਵਾਰਾਂ ਨੂੰ ਵੱਡੀ ਕੀਮਤ ’ਤੇ ਵੇਚ ਦਿੰਦੇ ਸਨ।
ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਵੀ. ਬਾਬੂ ਰੈੱਡੀ ਇਕ ਆਈਵੀਐੱਫ ਏਜੰਟ ਵਜੋਂ ਕੰਮ ਕਰਦਾ ਹੈ। ਇਸ ਮਾਮਲੇ ਵਿਚ ਇਕ ਬੱਚੇ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਅਤੇ ਦੂਜੇ ਨੂੰ ਤੇਲੰਗਾਨਾ ਦੇ ਸਿੱਧੀਪੇਟ ਜ਼ਿਲ੍ਹੇ ਦੇ ਰਾਮਨਪੇਟ ਤੋਂ ਲਿਆਂਦਾ ਗਿਆ ਸੀ। ਬਰਾਮਦ ਕੀਤੇ ਗਏ ਦੋਵਾਂ ਨਵਜਾਤਾਂ ਨੂੰ ਸੁਰੱਖਿਅਤ ਦੇਖਭਾਲ ਲਈ ਸ਼ਿਸੂ ਵਿਹਾਰ ਨੂੰ ਸੌਂਪ ਦਿੱਤਾ ਗਿਆ। ਮਾਮਲੇ ਵਿਚ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।