ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦਾ ਫੈਸਲਾ: ਮੌਂਜ਼ਬੀਕ ਦੀ ਸਾਬਕਾ ਪਹਿਲੀ ਮਹਿਲਾ ਗ੍ਰਾਕਾ ਮਾਚੇਲ ਨੂੰ ਦਿੱਤਾ ਜਾਵੇਗਾ ਵੱਕਾਰੀ ਸ਼ਾਂਤੀ ਪੁਰਸਕਾਰ
ਮੌਂਜ਼ਬੀਕ ਦੀ ਮਨੁੱਖੀ ਅਧਿਕਾਰ ਕਾਰਕੁੰਨ ਗ੍ਰਾਕਾ ਮਾਚੇਲ ਨੂੰ ਇੰਦਰਾ ਗਾਂਧੀ ਸ਼ਾਂਤੀ, ਨਿਸ਼ਸਤਰੀਕਰਨ ਅਤੇ ਵਿਕਾਸ ਪੁਰਸਕਾਰ 2025 ਦਿੱਤਾ ਜਾਵੇਗਾ। ਚੋਣਕਾਰਾਂ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਨੇ ਕਿਹਾ ਕਿ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ ਦੀ ਪ੍ਰਧਾਨਗੀ ਵਾਲੇ ਚੋਣ ਮੰਡਲ ਨੇ ਸਿੱਖਿਆ...
Publish Date: Thu, 22 Jan 2026 10:51 AM (IST)
Updated Date: Thu, 22 Jan 2026 10:53 AM (IST)
ਨਵੀਂ ਦਿੱਲੀ : ਮੌਂਜ਼ਬੀਕ ਦੀ ਮਨੁੱਖੀ ਅਧਿਕਾਰ ਕਾਰਕੁੰਨ ਗ੍ਰਾਕਾ ਮਾਚੇਲ ਨੂੰ ਇੰਦਰਾ ਗਾਂਧੀ ਸ਼ਾਂਤੀ, ਨਿਸ਼ਸਤਰੀਕਰਨ ਅਤੇ ਵਿਕਾਸ ਪੁਰਸਕਾਰ 2025 ਦਿੱਤਾ ਜਾਵੇਗਾ। ਚੋਣਕਾਰਾਂ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਨੇ ਕਿਹਾ ਕਿ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ ਦੀ ਪ੍ਰਧਾਨਗੀ ਵਾਲੇ ਚੋਣ ਮੰਡਲ ਨੇ ਸਿੱਖਿਆ, ਸਿਹਤ ਤੇ ਪੋਸ਼ਣ, ਆਰਥਿਕ ਮਜ਼ਬੂਤੀ ਅਤੇ ਮੁਸ਼ਕਲ ਹਾਲਾਤ ਵਿਚ ਮਨੁੱਖੀ ਕਾਰਜਾਂ ਦੇ ਖੇਤਰ ਵਿਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਮਾਚੇਲ ਨੂੰ ਚੁਣਿਆ ਹੈ। ਪੁਰਸਕਾਰ ਵਿਚ ਇਕ ਕਰੋੜ ਰੁਪਏ ਨਕਦ, ਸਨਮਾਨ ਪੱਤਰ ਸਣੇ ਇਕ ਟਰਾਫੀ ਸ਼ਾਮਲ ਹੈ।