ਹਵਾਈ ਯਾਤਰੀਆਂ ਲਈ ਖੁਸ਼ਖਬਰੀ ; IndiGo ਨੇ ਰੋਜ਼ਾਨਾ ਸ਼ੁਰੂ ਕੀਤੀਆਂ 2200 ਉਡਾਣਾਂ, CEO ਨੇ ਕਿਹਾ- ਸਭ ਤੋਂ ਬੁਰਾ ਦੌਰ ਲੰਘ ਚੁੱਕੈ
ਕਰਮਚਾਰੀਆਂ ਨੂੰ ਭੇਜੇ ਗਏ ਅੰਦਰੂਨੀ ਵੀਡੀਓ ਸੰਦੇਸ਼ ਵਿਚ ਐਲਬਰਸ ਨੇ ਕਿਹਾ ਕਿ ਇੰਡੀਗੋ ਦਾ ਧਿਆਨ ਹੁਣ ਸੰਚਾਲਨ ਸਥਿਰ ਹੋਣ ਤੋਂ ਬਾਅਦ ਏਅਰਲਾਈਨ ਦੇ ਮੁੜਨਿਰਮਾਣ ’ਤੇ ਹੈ ਅਤੇ ਏਅਰਲਾਈਨ ਦੇ ਬੋਰਡ ਨੇ ਮੂਲ ਕਾਰਨਾਂ ਦੇ ਵਿਸ਼ਲੇਸ਼ਣ ਕਰਨ ਲਈ ਇਕ ਬਾਹਰੀ ਜਹਾਜ਼ ਮਾਹਰ ਨਿਯੁਕਤ ਕੀਤਾ ਹੈ।
Publish Date: Thu, 18 Dec 2025 07:47 PM (IST)
Updated Date: Thu, 18 Dec 2025 07:49 PM (IST)
ਮੁੰਬਈ, ਪੀਟੀਆਈ : ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਵੀਰਵਾਰ ਨੂੰ ਕਿਹਾ ਕਿ ਚੁਣੌਤੀਪੂਰਨ ਦੌਰ ਨਾਲ ਏਅਰਲਾਈਨ ਹੋਰ ਵੀ ਮਜ਼ਬੂਤ ਹੋ ਕੇ ਉਭਰਦੀ ਹੈ। ਜਹਾਜ਼ਾਂ ਦਾ ਸੰਚਾਲਨ ਹੋਣ ਅਤੇ ਏਅਰਲਾਈਨ ਵੱਲੋਂ 2,200 ਉਡਾਣਾਂ ਦਾ ਨੈੱਟਰਵਰਕ ਬਹਾਲ ਕਰਨ ਦੇ ਬਾਅਦ ‘ਸਭ ਤੋਂ ਬੁਰੇ ਦੌਰ ਦਾ ਬੀਤ ਚੁੱਕਾ ਹੈ।’ ਹਾਲੀਆਂ ਅੜਿੱਕਿਆਂ ਦੌਰਾਨ ਇਕਜੁੱਟ ਰਹਿਣ ਲਈ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਦੀ ਪ੍ਰਸ਼ੰਸਾਂ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ਦਾ ਧਿਆਨ ਹੁਣ ਤਿੰਨ ਚੀਜ਼ਾਂ ’ਤੇ ਹੈ, ਲਚੀਲਾਪਣ, ਮੂਲ ਕਾਰਨ ਵਿਸ਼•ਲੇਸ਼ਣ ਅਤੇ ਮੁੜ ਨਿਰਮਾਣ। ਉਨ੍ਹਾਂ ਦਾ ਬਿਆਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਹਜ਼ਾਰਾਂ ਉਡਾਣਾਂ ਰੱਦ ਹੋਣ ਦੇ ਨਤੀਜੇ ਵਜੋਂ ਲੱਖਾਂ ਯਾਤਰੀਆਂ ਨੂੰ ਹਵਾਈ ਅੱਡਿਆਂ ’ਤੇ ਹੋਣ ਵਾਲੀ ਪਰੇਸ਼ਾਨੀ ਮਗਰੋਂ ਆਇਆ ਹੈ।
ਕਰਮਚਾਰੀਆਂ ਨੂੰ ਭੇਜੇ ਗਏ ਅੰਦਰੂਨੀ ਵੀਡੀਓ ਸੰਦੇਸ਼ ਵਿਚ ਐਲਬਰਸ ਨੇ ਕਿਹਾ ਕਿ ਇੰਡੀਗੋ ਦਾ ਧਿਆਨ ਹੁਣ ਸੰਚਾਲਨ ਸਥਿਰ ਹੋਣ ਤੋਂ ਬਾਅਦ ਏਅਰਲਾਈਨ ਦੇ ਮੁੜਨਿਰਮਾਣ ’ਤੇ ਹੈ ਅਤੇ ਏਅਰਲਾਈਨ ਦੇ ਬੋਰਡ ਨੇ ਮੂਲ ਕਾਰਨਾਂ ਦੇ ਵਿਸ਼ਲੇਸ਼ਣ ਕਰਨ ਲਈ ਇਕ ਬਾਹਰੀ ਜਹਾਜ਼ ਮਾਹਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਕਿਹਾ, ‘ਨੌਂ ਦਸੰਬਰ ਨੂੰ ਮੈਂ ਇੰਡੀਗੋ ਦੇ ਸੰਚਾਲਨ ਵਿਚ ਸਥਿਰਤਾ ਆਉਣ ਦੀ ਜਾਣਕਾਰੀ ਸਾਂਝਾ ਕੀਤੀ ਸੀ।• ਉਸ ਤੋਂ ਬਾਅਦ, ਅੱਜ (ਵੀਰਵਾਰ) ਅਸੀਂ ਆਪਣੇ 2,200 ਉਡਾਣਾਂ ਦੇ ਨੈੱਟਵਰਕ ਨੂੰ ਬਹਾਲ ਕਰ ਦਿੱਤਾ ਹੈ। ਹੁਣ ਅਸੀਂ ਤਿੰਨ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ-ਲਚੀਲਾ, ਮੂਲ ਕਾਰਨ ਵਿਸ਼ਲੇਸ਼ਣ ਅਤੇ ਏਅਰਲਾਈਨ ਦਾ ਮੁੜਨਿਰਮਾਣ। ਇੰਨੇ ਘੱਟ ਸਮੇਂ ਵਿਚ ਅਜਿਹੀ ਸਥਿਤੀ ਤੋਂ ਉਭਰਨਾ ਸਾਡੇ ਟੀਮ ਵਰਕ ਅਤੇ ਸਾਡੇ ਸੰਚਾਲਨ ਸਿਧਾਂਤਾਂ ਦੀ ਮਜ਼ਬੂਤੀ ਦਾ ਪ੍ਰਮਾਣ ਹੈ।’
ਜ਼ਿਕਰਯੋਗ ਹੈ ਕਿ ਪਾਇਲਟਾਂ ਦੇ ਡਿਊਟੀ ਪੀਰੀਅਡ ਅਤੇ ਆਰਾਮ ਸਬੰਧੀ ਨਵੇਂ ਨਿਯਮਾਂ ਨੂੰ ਲਾਗੂ ਕਰਨ ਵਿਚ ਸਹੀ ਯੋਜਨਾ ਦੀ ਕਮੀ ਅਤੇ ਕਰਮਚਾਰੀਆਂ ਦੀ ਘੱਟ ਉਪਲੱਬਧਾ ਦੇ ਕਾਰਨ ਇੰਡੀਗੋ ਨੇ ਇਕ ਤੋਂ ਨੌਂ ਦਸੰਬਰ ਵਿਚਾਲੇ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਹ ਨਿਯਮ ਇਕ ਨਵੰਬਰ ਤੋਂ ਲਾਗੂ ਹੋਏ ਸਨ। ਡੀਜੀਸੀਏ ਕਮੇਟੀ ਇੰਡੀਗੋ ਵਿਚ ਸੰਚਾਲਨ ਸਬੰਧੀ ਪਰੇਸ਼ਾਨੀਆਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਅਲਾਵਾ, ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਵੱਡੇ ਪੈਮਾਨੇ ’ਤੇ ਉਡਾਣਾਂ ਰੱਦ ਹੋਣ ਤੋਂ ਬਾਅਦ ਇੰਡੀਗੋ ਦੇ ਮੌਜੂਦਾ ਸ਼ੀਤਕਾਲੀਨ ਸ਼ਡਿਊਲ ਵਿਚ 10 ਫੀਸਦ ਦੀ ਕਟੌਤੀ ਕਰ ਦਿੱਤੀ ਹੈ।