'ਕਾਲ ਭੈਰਵ' ਇਕ ਮੱਧਮ-ਉਚਾਈ ਵਾਲਾ, ਲੰਮੀ ਮਿਆਦ ਤਕ ਉੱਡਣ ਵਾਲਾ ਆਟੋਨੋਮਸ ਲੜਾਕੂ ਜਹਾਜ਼ ਹੈ। ਇਸ ਦੀ ਰੇਂਜ 3,000 ਕਿਲੋਮੀਟਰ ਹੈ ਤੇ ਇਹ 30 ਘੰਟਿਆਂ ਤੋਂ ਵੱਧ ਸਮੇਂ ਤਕ ਲਗਾਤਾਰ ਉਡਾਣ ਭਰ ਸਕਦਾ ਹੈ। ਪਲੇਟਫਾਰਮ 'ਚ AI-ਅਧਾਰਤ ਟੀਚਾ ਪਛਾਣ, ਝੁੰਡ ਤਾਲਮੇਲ ਤੇ ਐਨਕ੍ਰਿਪਟਡ ਸੰਚਾਰ ਪ੍ਰਣਾਲੀਆਂ ਸ਼ਾਮਲ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ: 'ਮੇਕ-ਇਨ-ਇੰਡੀਆ' ਦੀ ਵਿਸ਼ਵਵਿਆਪੀ ਪਛਾਣ ਨੂੰ ਨਵੀਂ ਉਚਾਈ ਦਿੰਦੇ ਹੋਏ ਭਾਰਤ ਦਾ ਪਹਿਲਾ ਸਵਦੇਸ਼ੀ ਏਆਈ ਲੜਾਕੂ ਜਹਾਜ਼ 'ਕਾਲ ਭੈਰਵ' ਹੁਣ ਪੁਰਤਗਾਲ 'ਚ ਬਣਾਇਆ ਜਾਵੇਗਾ। ਭਾਰਤੀ AI ਆਧਾਰਤ ਜੰਗੀ ਜਹਾਜ਼ ਬਣਾਉਣ ਵਾਲੀ ਕੰਪਨੀ FWDA ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਉਹ ਯੂਰਪੀਅਨ ਕੰਪਨੀ SKETCHPIXEL ਨਾਲ ਮਿਲ ਕੇ ਲੜਾਕੂ ਜਹਾਜ਼ ਬਣਾਏਗੀ। ਦੱਸ ਦੇਈਏ ਕਿ SKETCHPIXEL, F-16 ਵਰਗੇ ਲੜਾਕੂ ਜਹਾਜ਼ਾਂ ਲਈ ਅਤਿ-ਆਧੁਨਿਕ ਸਿਮੂਲੇਸ਼ਨ ਸਿਸਟਮ ਬਣਾਉਣ ਵਾਲੀ ਕੰਪਨੀ ਹੈ।
ਇਸ ਸਮਝੌਤੇ ਤਹਿਤ SKETCHPIXEL, ਸਿਮੂਲੇਸ਼ਨ ਟੈਕਨਾਲੋਜੀ, AI ਇੰਟੀਗ੍ਰੇਸ਼ਨ, ਸੰਚਾਰ ਪ੍ਰਣਾਲੀਆਂ ਤੇ ਇੰਟਰਓਪਰੇਬਿਲਟੀ ਸਮਰੱਥਾਵਾਂ ਦੇਵੇਗੀ, ਜਦੋਂਕਿ FWDA ਮੁੱਖ ਆਟੋਨੋਮਸ ਸਿਸਟਮ ਤੇ ਏਅਰਫ੍ਰੇਮ ਡਿਜ਼ਾਈਨ ਦੇ ਬੌਧਿਕ ਸੰਪਤੀ ਅਧਿਕਾਰ ਆਪਣੇ ਕੋਲ ਰੱਖੇਗੀ। ਇਹ ਭਾਈਵਾਲੀ ਭਾਰਤੀ ਡਿਜ਼ਾਈਨ ਨੂੰ ਯੂਰਪੀਅਨ ਨਿਰਮਾਣ ਮੁਹਾਰਤ ਨਾਲ ਜੋੜ ਕੇ ਰੱਖਿਆ ਖੇਤਰ 'ਚ ਨਵੀਂ ਮਿਸਾਲ ਕਾਇਮ ਕਰੇਗੀ।
'ਕਾਲ ਭੈਰਵ' ਇਕ ਮੱਧਮ-ਉਚਾਈ ਵਾਲਾ, ਲੰਮੀ ਮਿਆਦ ਤਕ ਉੱਡਣ ਵਾਲਾ ਆਟੋਨੋਮਸ ਲੜਾਕੂ ਜਹਾਜ਼ ਹੈ। ਇਸ ਦੀ ਰੇਂਜ 3,000 ਕਿਲੋਮੀਟਰ ਹੈ ਤੇ ਇਹ 30 ਘੰਟਿਆਂ ਤੋਂ ਵੱਧ ਸਮੇਂ ਤਕ ਲਗਾਤਾਰ ਉਡਾਣ ਭਰ ਸਕਦਾ ਹੈ। ਪਲੇਟਫਾਰਮ 'ਚ AI-ਅਧਾਰਤ ਟੀਚਾ ਪਛਾਣ, ਝੁੰਡ ਤਾਲਮੇਲ ਤੇ ਐਨਕ੍ਰਿਪਟਡ ਸੰਚਾਰ ਪ੍ਰਣਾਲੀਆਂ ਸ਼ਾਮਲ ਹਨ। ਰਵਾਇਤੀ ਮਹਿੰਗੇ ਪਲੇਟਫਾਰਮਾਂ ਦੀ ਬਜਾਏ FWDA ਆਟੋਨੋਮਸ ਹਵਾਈ ਤਾਕਤ, ਸਵਾਰਮ ਸਿਸਟਮ ਤੇ ਅਗਲੀ ਪੀੜ੍ਹੀ ਦੇ ਹਵਾਈ ਸੁਰੱਖਿਆ ਈਕੋਸਿਸਟਮ ਬਣਾਉਣ 'ਤੇ ਜ਼ੋਰ ਦੇ ਰਹੀ ਹੈ।
FWDA ਦੇ ਸੰਸਥਾਪਕ ਤੇ CEO ਸੁਹਾਸ ਤੇਜਸਕੰਦਾ ਨੇ ਕਿਹਾ ਕਿ ਇਹ ਸਹਿਯੋਗ ਭਾਰਤੀ-ਡਿਜ਼ਾਈਨ ਕੀਤੇ ਆਟੋਨੋਮਸ ਸਿਸਟਮਾਂ 'ਚ ਵਧ ਰਹੀ ਕੌਮਾਂਤਰੀ ਦਿਲਚਸਪੀ ਨੂੰ ਦਰਸਾਉਂਦਾ ਹੈ। ਇਹ ਸਾਬਤ ਕਰਦਾ ਹੈ ਕਿ ਭਾਰਤੀ ਜੰਗੀ ਜਹਾਜ਼ ਬਣਾਉਣ ਵਾਲੀ ਤਕਨਾਲੋਜੀ ਵਿਸ਼ਵਵਿਆਪੀ ਨਿਰਮਾਣ ਈਕੋਸਿਸਟਮ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਪੁਰਤਗਾਲ ਦੀ ਰਣਨੀਤਕ ਸਥਿਤੀ ਤੇ NATO ਈਕੋਸਿਸਟਮ ਤਕ ਪਹੁੰਚ ਸਾਡੇ ਲਈ ਯੂਰਪੀਅਨ ਰੱਖਿਆ ਨੈੱਟਵਰਕ, ਸਹਿਯੋਗ ਦੇ ਮੌਕਿਆਂ ਤੇ ਗਲੋਬਲ ਤਾਇਨਾਤੀ ਦੇ ਨਵੇਂ ਰਾਹ ਖੋਲ੍ਹ ਦੇਵੇਗੀ। ਸਾਡਾ ਵੱਡਾ ਟੀਚਾ ਭਾਰਤ ਨੂੰ ਦੁਨੀਆ ਦੇ ਚੋਟੀ ਦੇ ਰੱਖਿਆ ਬਰਾਮਦਕਾਰਾਂ 'ਚ ਸ਼ਾਮਲ ਕਰਨਾ ਹੈ।
SKETCHPIXEL ਦੇ CEO ਮਿਗੁਏਲ ਅਬਰੂ ਨੇ ਕਿਹਾ ਕਿ FWDA ਦੀ ਡੀਪ ਇੰਜੀਨੀਅਰਿੰਗ, ਅਤਿ-ਆਧੁਨਿਕ ਇਲੈਕਟ੍ਰੋਨਿਕਸ, AI ਤੇ ਚਿੱਪ ਵਿਸ਼ਲੇਸ਼ਣ ਨੂੰ ਸਾਡੀ ਸਿਮੂਲੇਸ਼ਨ, AI, ਇੰਟਰਓਪਰੇਬਿਲਟੀ ਤੇ ਫੌਜੀ ਏਕੀਕਰਨ ਸਮਰੱਥਾਵਾਂ ਨਾਲ ਜੋੜਿਆ ਜਾਵੇਗਾ। ਢਾਂਚਾਗਤ ਡਿਜ਼ਾਈਨ ਤੋਂ ਲੈ ਕੇ ਫਰਮਵੇਅਰ ਵਿਕਾਸ, ਸੰਚਾਰ, ਨਿਯੰਤਰਣ ਤੇ ਤਸਦੀਕ ਤਕ ਸਭ ਕੁਝ ਪੂਰੀ ਤਰ੍ਹਾਂ ਸੁਰੱਖਿਅਤ ਤੇ ਕੰਟਰੋਵਾਤਾਵਰਨ 'ਚ ਹੋਵੇਗਾ। ਨਵੇਂ ਸੰਚਾਰ ਸਿਸਟਮ, LVC ਇੰਟਰਓਪਰੇਬਿਲਟੀ ਤੇ AI ਮਾਡਿਊਲ ਪੁਰਤਗਾਲ ਤੇ ਭਾਰਤ ਦੀਆਂ ਪ੍ਰਯੋਗਸ਼ਾਲਾਵਾਂ 'ਚ ਸਾਂਝੇ ਤੌਰ 'ਤੇ ਵਿਕਸਤ ਕੀਤੇ ਜਾਣਗੇ। ਟੀਮਾਂ ਵਿਚਕਾਰ ਨਿਯਮਤ ਗਿਆਨ ਦਾ ਆਦਾਨ-ਪ੍ਰਦਾਨ ਇਸ ਵਿਕਾਸ ਦੀ ਕੁੰਜੀ ਹੈ। ਅਸੀਂ ਪੁਰਤਗਾਲ ਅਤੇ NATO ਦੇਸ਼ਾਂ ਲਈ 'ਕਾਲ ਭੈਰਵ' ਪ੍ਰੋਜੈਕਟ ਦੀ ਸ਼ੁਰੂਆਤ ਕਰਾਂਗੇ।'
ਇਹ ਭਾਈਵਾਲੀ ਭਾਰਤ ਦੀ ਰੱਖਿਆ ਨਿਰਯਾਤ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਸਵਦੇਸ਼ੀ AI ਤਕਨਾਲੋਜੀ ਨੂੰ ਗਲੋਬਲ ਮੰਚ 'ਤੇ ਮਜ਼ਬੂਤੀ ਨਾਲ ਸਥਾਪਿਤ ਕਰੇਗੀ। 'ਕਾਲ ਭੈਰਵ' ਭਵਿੱਖ ਦੇ ਯੁੱਧ ਦੇ ਮੈਦਾਨ ਵਿੱਚ ਇੱਕ ਆਟੋਨੋਮਸ ਹਵਾਈ ਸ਼ਕਤੀ ਵਜੋਂ ਗੇਮ ਚੇਂਜਰ ਸਾਬਤ ਹੋ ਸਕਦਾ ਹੈ।