ਕਈ ਵਾਰ ਅਜਿਹੀ ਐਮਰਜੈਂਸੀ ਆਉਂਦੀ ਹੈ, ਜਦੋਂ ਤੁਹਾਨੂੰ ਮੂਲ ਰੇਲਵੇ ਸਟੇਸ਼ਨ ਦੀ ਬਜਾਏ ਕਿਸੇ ਹੋਰ ਸਟੇਸ਼ਨ ਤੋਂ ਰੇਲਗੱਡੀ ਫੜਨੀ ਪੈਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਬੋਰਡਿੰਗ ਸਟੇਸ਼ਨ ਬਦਲਣ ਲਈ ਤੁਹਾਨੂੰ ਆਪਣੀ ਟਿਕਟ 'ਚ ਬਦਲਾਅ ਕਰਨਾ ਪਵੇਗਾ, ਨਹੀਂ ਤਾਂ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ।
ਨਵੀਂ ਦਿੱਲੀ : Indian Railways : ਰੇਲ ਯਾਤਰੀਆਂ ਲਈ ਵੱਡੀ ਖ਼ਬਰ ਹੈ। ਕਈ ਵਾਰ ਅਜਿਹੀ ਐਮਰਜੈਂਸੀ ਆਉਂਦੀ ਹੈ, ਜਦੋਂ ਤੁਹਾਨੂੰ ਮੂਲ ਰੇਲਵੇ ਸਟੇਸ਼ਨ ਦੀ ਬਜਾਏ ਕਿਸੇ ਹੋਰ ਸਟੇਸ਼ਨ ਤੋਂ ਰੇਲਗੱਡੀ ਫੜਨੀ ਪੈਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਬੋਰਡਿੰਗ ਸਟੇਸ਼ਨ ਬਦਲਣ ਲਈ ਤੁਹਾਨੂੰ ਆਪਣੀ ਟਿਕਟ 'ਚ ਬਦਲਾਅ ਕਰਨਾ ਪਵੇਗਾ, ਨਹੀਂ ਤਾਂ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ।
ਕਈ ਵਾਰ ਅਚਾਨਕ ਹੀ ਬੋਰਡਿੰਗ ਸਟੇਸ਼ਨ ਬਦਲਣ ਦੀ ਲੋੜ ਪੈ ਜਾਂਦੀ ਹੈ, ਜਿਵੇਂ- ਬੋਰਡਿੰਗ ਸਟੇਸ਼ਨ ਦਾ ਯਾਤਰੀ ਦੀ ਪਹੁੰਚ ਤੋੰ ਕਾਫੀ ਦੂਰ ਹੋਣ ਦੀ ਵਜ੍ਹਾ ਨਾਲ ਟ੍ਰੇਨ ਮਿਸ ਹੋਣ ਦਾ ਡਰ ਵੀ ਰਹਿੰਦਾ ਹੈ। ਇਸ ਲਈ ਜੇਕਰ ਟ੍ਰੇਨ, ਯਾਤਰੀ ਦੀ ਪਹੁੰਚ ਦੇ ਨੇੜੇ ਸਟੇਸ਼ਨ 'ਤੇ ਰੁਕ ਕੇ ਜਾਂਦੀ ਹੈ ਤਾਂ ਯਾਤਰੀ ਆਪਣਾ ਬੋਰਡਿੰਗ ਸਟੇਸ਼ਨ ਰਿਵਾਈਜ਼ ਕਰ ਸਕਦਾ ਹੈ।
IRCTC ਯਾਤਰੀਆਂ ਦੀ ਇਸੇ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਬੋਰਡਿੰਗ ਸਟੇਸ਼ਨ ਬਦਲਣ ਦੀ ਸਹੂਲਤ ਦਿੰਦਾ ਹੈ। IRCTC ਦੀ ਇਹ ਸਹੂਲਤ ਉਨ੍ਹਾਂ ਸਾਰੇ ਯਾਤਰੀਆਂ ਲਈ ਹੈ ਜਿਨ੍ਹਾਂ ਨੇ ਟ੍ਰੇਨ ਟਿਕਟ ਦੀ ਬੁਕਿੰਗ ਆਨਲਾਈਨ ਕੀਤੀ ਹੈ, ਨਾ ਕਿ ਟ੍ਰੈਵਲ ਏਜੰਟਸ ਜ਼ਰੀਏ ਤੇ ਨਾ ਪੈਸੰਜਰ ਰਿਜ਼ਰਵੇਸ਼ਨ ਸਿਸਟਮ ਜ਼ਰੀਏ। ਇਸ ਤੋਂ ਇਲਾਵਾ ਬੋਰਡਿੰਗ ਸਟੇਸ਼ਨ 'ਚ ਬਦਲਾਅ VIKALP ਆਪਸ਼ਨ ਦੇ PNRs 'ਚ ਨਹੀਂ ਕੀਤਾ ਜਾ ਸਕਦਾ ਹੈ।
ਕੋਈ ਵੀ ਯਾਤਰੀ ਜੋ ਆਪਣੇ ਬੋਰਡਿੰਗ ਸਟੇਸ਼ਨ 'ਚ ਬਦਲਾਅ ਕਰਨਾ ਚਾਹੁੰਦਾ ਹੈ, ਉਸ ਨੂੰ ਟਰੇਨ ਰਵਾਨਗੀ ਤੋਂ 24 ਘੰਟੇ ਪਹਿਲਾਂ ਆਨਲਾਈਨ ਬਦਲਾਅ ਕਰਨਾ ਪਵੇਗਾ ਪਰ ਯਾਤਰੀਆਂ ਲਈ ਆਈਆਰਸੀਟੀਸੀ ਦੀ ਅਧਿਕਾਰਤ ਵੈਬਸਾਈਟ ਅਨੁਸਾਰ ਇੱਕ ਵਾਰ ਯਾਤਰੀ ਆਪਣਾ ਬੋਰਡਿੰਗ ਸਟੇਸ਼ਨ ਬਦਲਦਾ ਹੈ ਤਾਂ ਉਹ ਅਸਲ ਬੋਰਡਿੰਗ ਸਟੇਸ਼ਨ ਤੋਂ ਰੇਲਗੱਡੀ ਨਹੀਂ ਫੜ ਸਕਦਾ।
ਯਾਦ ਰਹੇ ਕਿ ਜੇਕਰ ਯਾਤਰੀ ਬੋਰਡਿੰਗ ਸਟੇਸ਼ਨ ਨੂੰ ਬਦਲੇ ਬਿਨਾਂ ਕਿਸੇ ਹੋਰ ਸਟੇਸ਼ਨ ਤੋਂ ਟਰੇਨ ਫੜਦਾ ਹੈ, ਤਾਂ ਉਸ ਨੂੰ ਬੋਰਡਿੰਗ ਪੁਆਇੰਟ ਅਤੇ ਸੋਧੇ ਹੋਏ ਬੋਰਡਿੰਗ ਪੁਆਇੰਟ ਵਿਚਕਾਰ ਕਿਰਾਏ ਦੇ ਅੰਤਰ ਦੇ ਨਾਲ-ਨਾਲ ਜੁਰਮਾਨਾ ਵੀ ਅਦਾ ਕਰਨਾ ਪਵੇਗਾ। IRCTC ਦੇ ਨਿਯਮਾਂ ਮੁਤਾਬਕ- ਬੋਰਡਿੰਗ ਸਟੇਸ਼ਨ 'ਚ ਬਦਲਾਅ ਸਿਰਫ ਇਕ ਵਾਰ ਕੀਤਾ ਜਾ ਸਕਦਾ ਹੈ, ਇਸ ਲਈ ਜਦੋਂ ਵੀ ਤੁਸੀਂ ਬਦਲਾਅ ਕਰੋ ਤਾਂ ਪੂਰੀ ਤਰ੍ਹਾਂ ਨਾਲ ਯਕੀਨੀ ਬਣਾਓ। ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ IRCTC ਤੋਂ ਬੁੱਕ ਕੀਤੀ ਆਨਲਾਈਨ ਟਿਕਟ ਵਿੱਚ ਬੋਰਡਿੰਗ ਸਟੇਸ਼ਨ ਨੂੰ ਕਿਵੇਂ ਬਦਲ ਸਕਦੇ ਹੋ।
1. ਸਭ ਤੋਂ ਪਹਿਲਾਂ ਤੁਸੀਂ IRCTC ਦੀ ਅਧਿਕਾਰਤ ਵੈੱਬਸਾਈਟ https://www.irctc.co.in/nget/train-search 'ਤੇ ਜਾਓ।
2. ਲੌਗਇਨ ਤੇ ਪਾਸਵਰਡ ਦਰਜ ਕਰੋ ਤੇ ਫਿਰ 'ਬੁਕਿੰਗ ਟਿਕਟ ਹਿਸਟਰੀ' 'ਤੇ ਜਾਓ।
3. ਆਪਣੀ ਟ੍ਰੇਨ ਚੁਣੋ ਅਤੇ 'ਚੇਂਜ ਬੋਰਡਿੰਗ ਪੁਆਇੰਟ' 'ਤੇ ਜਾਓ।
4. ਇਕ ਨਵਾਂ ਪੰਨਾ ਖੁੱਲ੍ਹੇਗਾ, ਡ੍ਰੌਪ ਡਾਊਨ 'ਚ ਉਸ ਟ੍ਰੇਨ ਲਈ ਨਵਾਂ ਬੋਰਡਿੰਗ ਸਟੇਸ਼ਨ ਚੁਣੋ।
5. ਨਵਾਂ ਸਟੇਸ਼ਨ ਚੁਣਨ ਤੋਂ ਬਾਅਦ ਸਿਸਟਮ ਪੁਸ਼ਟੀ ਲਈ ਪੁੱਛੇਗਾ। ਹੁਣ ਤੁਸੀਂ 'OK' 'ਤੇ ਕਲਿੱਕ ਕਰੋ।
6. ਬੋਰਡਿੰਗ ਸਟੇਸ਼ਨ ਬਦਲਣ ਲਈ ਤੁਹਾਨੂੰ ਤੁਹਾਡੇ ਮੋਬਾਈਲ 'ਤੇ ਇਕ SMS ਪ੍ਰਾਪਤ ਹੋਵੇਗਾ।