ਯਾਤਰੀ ਕਿਰਪਾ ਕਰ ਕੇ ਧਿਆਨ ਦੇਣ : ਅੱਜ ਤੋਂ ਆਨਲਾਈਨ ਰੇਲ ਟਿਕਟ ਬੁੱਕ ਕਰਨੀ ਪਵੇਗੀ ਮਹਿੰਗੀ
ਰੇਲਵੇ 'ਚ ਸਫਰ ਕਰਦੇ ਹੋ ਤਾਂ ਤੁਹਾਡੇ ਲਈ ਇਕ ਬੁਰੀ ਖਬਰ ਹੈ। ਦਰਅਸਲ, ਹੁਣ ਟਰੇਨ ਤੋਂ ਸਫਰ ਕਰਨ ਵਾਲਿਆਂ ਦੀ ਜੇਬ੍ਹ 'ਤੇ ਥੋੜਾ ਬੋਝ ਵਧਣ ਵਾਲਾ ਹੈ। ਇਕ ਸਤੰਬਰ ਤੋਂ ਆਨਲਾਈਨ ਟਰੇਨ ਦੀ ਟਿਕਟ ਬੁਕ ਕਰਵ 'ਤੇ ਸਰਵਿਸ ਚਾਰਜ ਦੋਬਾਰਾ ਲੱਗਣਾ ਸ਼ੁਰੂ ਹੋ ਜਾਵੇਗਾ।
Publish Date: Sat, 31 Aug 2019 03:00 PM (IST)
Updated Date: Sun, 01 Sep 2019 11:02 AM (IST)
ਨਵੀਂ ਦਿੱਲੀ : ਰੇਲਵੇ 'ਚ ਸਫਰ ਕਰਦੇ ਹੋ ਤਾਂ ਤੁਹਾਡੇ ਲਈ ਇਕ ਬੁਰੀ ਖਬਰ ਹੈ। ਦਰਅਸਲ, ਹੁਣ ਟਰੇਨ ਤੋਂ ਸਫਰ ਕਰਨ ਵਾਲਿਆਂ ਦੀ ਜੇਬ੍ਹ 'ਤੇ ਥੋੜਾ ਬੋਝ ਵਧਣ ਵਾਲਾ ਹੈ। ਇਕ ਸਤੰਬਰ ਤੋਂ ਆਨਲਾਈਨ ਟਰੇਨ ਦੀ ਟਿਕਟ ਬੁਕ ਕਰਵ 'ਤੇ ਸਰਵਿਸ ਚਾਰਜ ਦੋਬਾਰਾ ਲੱਗਣਾ ਸ਼ੁਰੂ ਹੋ ਜਾਵੇਗਾ।
IRCTC ਵੱਲੋਂ ਜਾਰੀ ਕੀਤੇ ਗਏ 30 ਅਗਸਤ ਦੇ ਹੁਕਮਾਂ ਅਨੁਸਾਰ ਹੁਣ ਗੈਰ-ਰਸਮੀ ਕਲਾਸ ਲਈ 15 ਰੁਪਏ ਪ੍ਰਤੀ ਟਿਕਟ ਤੇ AC ਕਲਾਸ ਲਈ 30 ਰੁਪਏ ਪ੍ਰਤੀ ਟਿਕਟ ਸੇਵਾ ਟੈਕਸ ਵਧਾਇਆ ਜਾਵੇਗਾ। ਇਥੇ ਤੁਹਾਨੂੰ ਦੱਸ ਦਈਏ ਕਿ ਜੀਐੱਸਟੀ ਵੱਖਰਾ ਵਸੂਲਿਆ ਜਾਵੇਗਾ।
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਡਿਜੀਟਲ ਇੰਡੀਆ ਪ੍ਰੋਜੈਕਟ ਦੇ ਤਹਿਤ ਡਿਜੀਟਲ ਭੁਗਤਾਨ ਨੂੰ ਵਾਧਾ ਦੇਣ ਲਈ ਤਿੰਨ ਸਾਲ ਪਹਿਲਾਂ ਸੇਵਾ ਟੈਕਸ ਵਾਪਸ ਲੈ ਲਿਆ ਸੀ। ਇਸ ਤੋਂ ਪਹਿਲਾਂ IRCTC ਨਾਨ-ਏਸੀ, ਈ-ਟਿਕਟ 'ਤੇ 20 ਰੁਪਏ ਤੇ ਏਸੀ ਕਲਾਸ ਲਈ 40 ਰੁਪਏ ਦਾ ਸਰਵਿਸ ਚਾਰਜ ਵਸੂਲਿਆ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਰੇਲਵੇ ਬੋਰਡ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੂੰ ਆਨਲਾਈਨ ਟਿਲਟ ਬੁਕ ਕਰਨ ਵਾਲੇ ਯਾਤਰੀਆਂ ਤੋਂ ਸਰਵਿਸ ਚਾਰਜ ਫਿਰ ਵਸੂਲਣ ਲਈ ਮਨਜ਼ੂਰੀ ਦੇ ਦਿੱਤੀ ਸੀ।
30 ਅਗਸਤ ਨੂੰ ਲਿਖੇ ਪੱਤਰ 'ਚ ਰੇਲਵੇ ਬੋਰਡ ਨੇ ਕਿਹਾ ਸੀ ਕਿ ਆਈਆਰਸੀਟੀਸੀ ਨੇ ਈ-ਟਿਕਟ ਦੀ ਬੁਕਿੰਗ 'ਤੇ ਸੇਵਾ ਟੈਕਸ ਦੀ ਬਹਾਲੀ ਲਈ ਇਕ ਮਾਮਲਾ ਬਣਾਇਆ ਸੀ ਤੇ ਜਿਸ ਦੀ ਜਾਂਚ ਸਮਰੱਥ ਅਧਿਕਾਰੀ ਵੱਲੋਂ ਕੀਤੀ ਗਈ ਸੀ।