ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਦੀ ਹਾਲਤ 'ਚ ਸੁਧਾਰ, ਪਰ ਹਾਲੇ ਵੀ ਨਹੀਂ ਟਲ਼ਿਆ ਖ਼ਤਰਾ; ਹਾਲਤ ਗੰਭੀਰ
ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਜਾਣਕਾਰੀ ਉਸ ਦੇ ਭਰਾ ਆਸ਼ੀਸ਼ ਨੇ ਐਤਵਾਰ ਨੂੰ ਦਿੱਤੀ। ਉਸ ਦੇ ਭਰਾ ਦਾ ਕਹਿਣਾ ਹੈ ਕਿ ਕਾਠਮੰਡੂ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਉਸ ਦੀ ਜਾਨ ਬਚ ਗਈ ਅਤੇ ਉਸ ਦੀ ਹਾਲਤ ਵਿਚ ਵੀ ਸੁਧਾਰ ਹੋਇਆ ਹੈ।
Publish Date: Mon, 24 Apr 2023 01:17 PM (IST)
Updated Date: Mon, 24 Apr 2023 04:12 PM (IST)
ਕਾਠਮੰਡੂ, ਪੀਟੀਆਈ : ਨੇਪਾਲ ਦੇ ਅੰਨਾਪੂਰਨਾ ਪਹਾੜ 'ਤੇ ਡੂੰਘੀ ਖੱਡ 'ਚ ਡਿੱਗਣ ਤੋਂ ਬਾਅਦ ਬਚਾਏ ਗਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਜਾਣਕਾਰੀ ਉਸ ਦੇ ਭਰਾ ਆਸ਼ੀਸ਼ ਨੇ ਐਤਵਾਰ ਨੂੰ ਦਿੱਤੀ। ਉਸ ਦੇ ਭਰਾ ਦਾ ਕਹਿਣਾ ਹੈ ਕਿ ਕਾਠਮੰਡੂ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਉਸ ਦੀ ਜਾਨ ਬਚ ਗਈ ਅਤੇ ਉਸ ਦੀ ਹਾਲਤ ਵਿਚ ਵੀ ਸੁਧਾਰ ਹੋਇਆ ਹੈ।
ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ 34 ਸਾਲਾ ਅਨੁਰਾਗ 17 ਅਪ੍ਰੈਲ ਨੂੰ ਤੀਜੇ ਕੈਂਪ ਤੋਂ ਉਤਰਦੇ ਸਮੇਂ ਕਰੀਬ 6,000 ਮੀਟਰ ਦੀ ਉਚਾਈ 'ਤੇ ਖੱਡ 'ਚ ਡਿੱਗ ਗਿਆ ਸੀ ਤੇ ਤਿੰਨ ਦਿਨ ਬਾਅਦ ਉਸ ਨੂੰ ਬਚਾਅ ਲਿਆ ਗਿਆ ਸੀ। ਉਦੋਂ ਤੋਂ ਅਨੁਰਾਗ ਕਾਠਮੰਡੂ ਦੇ ਇਕ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਹਾਲਤ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ।