ਦੂਜੇ ਪਾਸੇ, ਪਾਕਿਸਤਾਨ ਨਾਲ ਸਰਹੱਦੀ ਤਣਾਅ ਕਾਰਨ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ ਝੱਲ ਰਹੇ ਅਫ਼ਗਾਨਿਸਤਾਨ ਨੂੰ ਵੀ ਭਾਰਤ ਨੇ ਇਕੱਲਾ ਨਹੀਂ ਛੱਡਿਆ। ਸ਼ੁੱਕਰਵਾਰ ਨੂੰ ਭਾਰਤ ਨੇ 73 ਟਨ ਦਵਾਈਆਂ, ਟੀਕੇ, ਬੱਚਿਆਂ ਦਾ ਖਾਣਾ ਤੇ ਮੈਡੀਕਲ ਯੰਤਰ ਖ਼ਾਸ ਕਰਕੇ ਜਹਾਜ਼ ਦੇ ਪੁਰਜ਼ੇ ਕਾਬੁਲ ਭੇਜੇ। ਇਹ ਮਦਦ ਸੰਯੁਕਤ ਰਾਸ਼ਟਰ ਦੀ ਨਿਗਰਾਨੀ ’ਚ ਅਫ਼ਗਾਨਿਸਤਾਨ ਪਹੁੰਚਾਈ ਗਈ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਨੇ ਇਕ ਵਾਰ ਫਿਰ ‘ਗੁਆਂਢੀ ਪਹਿਲਾਂ’ ਦੀ ਆਪਣੀ ਨੀਤੀ ਨੂੰ ਸਾਰਥਕ ਕਰਦੇ ਹੋਏ ਕਿਹਾ ਕਿ ਇਕ ਹੀ ਦਿਨ ’ਚ ਦੋ ਗੁਆਂਢੀ ਦੇਸ਼ਾਂ ਸ੍ਰੀਲੰਕਾ ਤੇ ਅਫ਼ਗਾਨਿਸਤਾਨ ਨੂੰ ਵੱਡੀ ਮਨੁੱਖੀ ਮਦਦ ਭੇਜ ਕੇ ਇਹ ਸਾਬਿਤ ਕੀਤਾ ਹੈ ਕਿ ਉਹ ਸਿਰਫ ਦੱਖਣੀ ਏਸ਼ੀਆ ’ਚ ਹੀ ਨਹੀਂ, ਬਲਕਿ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ’ਚ ਆਫ਼ਤ ਆਉਣ ’ਤੇ ਸਭ ਤੋਂ ਪਹਿਲਾਂ ਮਦਦ ਦਾ ਹੱਥ ਵਧਾਇਆ ਹੈ। ਭਾਰੀ ਬਾਰਿਸ਼• ਤੇ ਹੜ੍ਹ ਨਾਲ ਜੂਝ ਰਹੇ ਸ੍ਰੀਲੰਕਾ ਲਈ ਭਾਰਤੀ ਜਲ ਸੈਨਾ ਨੇ ਆਪ੍ਰੇਸ਼ਨ ਸਾਗਰ ਬੰਧੂ ਸ਼ੁਰੂ ਕੀਤਾ। ਦੇਸ਼ ਦੇ ਸਭ ਤੋਂ ਵੱਡੇ ਜੰਗੀ ਬੇੜੇ ਆਈਐੱਨਐੱਸ ਵਿਕਰਾਂਤ ਤੇ ਫ੍ਰਿਗੇਟ ਆਈਐੱਨਐੱਸ ਉਦੈਗਿਰੀ ਰਾਹੀਂ ਕੁੱਲ 6.5 ਟਨ ਜ਼ਰੂਰੀ ਰਸਦ, ਦਵਾਈਆਂ, ਪਾਣੀ ਸ਼ੁੱਧੀਕਰਨ ਯੂਨਿਟ ਤੇ ਰਾਹਤ ਸਮੱਗਰੀ ਕੋਲੰਬੋ ਪਹੁੰਚਾਈ ਗਈ। ਇਹ ਬੇੜਾ ਸ਼ੁੱਕਰਵਾਰ ਨੂੰ ਸਵੇਰੇ ਕੋਲੰਬੋ ਬੰਦਰਗਾਹ ’ਤੇ ਪਹੁੰਚੇ ਤੇ ਸ੍ਰੀਲੰਕਾਈ ਅਧਿਕਾਰੀਆਂ ਨੇ ਤੁਰੰਤ ਸਮੱਗਰੀ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਭੇਜਣਾ ਸ਼ੁਰੂ ਕਰ ਦਿੱਤਾ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਤੇ ਵਿਦੇਸ਼ ਮੰਤਰੀ ਵਿਜੇਦਾਸ ਰਾਜਪਕਸ਼ੇ ਨੇ ਭਾਰਤ ਸਰਕਾਰ ਤੇ ਭਾਰਤੀ ਜਲ ਸੈਨਾ ਨੂੰ ਧੰਨਵਾਦ ਕੀਤਾ ਹੈ।
ਦੂਜੇ ਪਾਸੇ, ਪਾਕਿਸਤਾਨ ਨਾਲ ਸਰਹੱਦੀ ਤਣਾਅ ਕਾਰਨ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ ਝੱਲ ਰਹੇ ਅਫ਼ਗਾਨਿਸਤਾਨ ਨੂੰ ਵੀ ਭਾਰਤ ਨੇ ਇਕੱਲਾ ਨਹੀਂ ਛੱਡਿਆ। ਸ਼ੁੱਕਰਵਾਰ ਨੂੰ ਭਾਰਤ ਨੇ 73 ਟਨ ਦਵਾਈਆਂ, ਟੀਕੇ, ਬੱਚਿਆਂ ਦਾ ਖਾਣਾ ਤੇ ਮੈਡੀਕਲ ਯੰਤਰ ਖ਼ਾਸ ਕਰਕੇ ਜਹਾਜ਼ ਦੇ ਪੁਰਜ਼ੇ ਕਾਬੁਲ ਭੇਜੇ। ਇਹ ਮਦਦ ਸੰਯੁਕਤ ਰਾਸ਼ਟਰ ਦੀ ਨਿਗਰਾਨੀ ’ਚ ਅਫ਼ਗਾਨਿਸਤਾਨ ਪਹੁੰਚਾਈ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਦੋਵੇਂ ਮਦਦ ਮੁਹਿੰਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਭਾਰਤ ਆਪਣੇ ਗੁਆਂਢੀਆਂ ਲਈ ਹਮੇਸ਼ਾ ਸਭ ਤੋਂ ਪਹਿਲਾਂ ਖੜ੍ਹਾ ਹੁੰਦਾ ਹੈ। ਭਾਵੇਂ ਕੁਦਰਤੀ ਆਫ਼ਤ ਹੋਵੇ ਜਾਂ ਮਨੁੱਖੀ ਸੰਕਟ- ਸਾਡਾ ਦਿਲ ਤੇ ਦਰਵਾਜ਼ੇ ਦੋਵੇਂ ਖੁੱਲ੍ਹੇ ਰਹਿੰਦੇ ਹਨ। ਸ੍ਰੀਲੰਕਾ ਤੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਭਾਰਤ ਪੂਰੀ ਤਰ੍ਹਾਂ ਖੜ੍ਹਾ ਹੈ। ਅਫ਼ਗਾਨਿਸਤਾਨ ਲਈ ਇਹ ਮਦਦ ਅਫ਼ਗਾਨ ਵਣਜ ਤੇ ਉਦਯੋਗ ਮੰਤਰੀ ਦੇ ਭਾਰਤ ਦੌਰੇ ਦੇ ਦੋ ਦਿਨਾਂ ਬਾਅਦ ਭੇਜੀ ਗਈ ਹੈ। ਹਾਲੇ ਅਫ਼ਗਾਨਿਸਤਾਨ ਤੇ ਪਾਕਿਸਤਾਨ ’ਚ ਫ਼ੌਜੀ ਤਣਾਅ ਚੱਲ ਰਿਹਾ ਹੈ। ਪਾਕਿਸਤਾਨ ਨੇ ਸਰਹੱਦ ’ਤੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਨਾਲ ਦਵਾਈਆਂ, ਖ਼ੁਰਾਕੀ ਪਦਾਰਥਾਂ ਤੇ ਹੋਰ ਜ਼ਰੂਰੀ ਚੀਜ਼ਾਂ ਲਈ ਪਾਕਿਸਤਾਨ ’ਤੇ ਕਾਫੀ ਹੱਦ ਤੱਕ ਨਿਰਭਰ ਅਫ਼ਗਾਨਿਸਤਾਨ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਅਜਿਹੇ ’ਚ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਭਾਰਤ ਨੂੰ ਜਲਦ ਤੋਂ ਜਲਦ ਤੇ ਵੱਧ ਮਾਤਰਾ ’ਚ ਮਦਦ ਭੇਜਣ ਲਈ ਕਿਹਾ ਹੈ।